ਕੀ ਬਿਪਾਸ਼ਾ ਬਾਸੂ ਬਣ ਗਈ ਹੈ ਮਾਂ, ਸੋਸ਼ਲ ਮੀਡੀਆ ਤੇ ਨਵ-ਜਨਮੇ ਬੱਚੇ ਨਾਲ ਪਤੀ –ਪਤਨੀ ਦੀਆਂ ਤਸਵੀਰਾਂ ਹੋ ਰਹੀਆਂ ਹਨ ਵਾਇਰਲ

written by Rupinder Kaler | May 22, 2020

ਬਿਪਾਸ਼ਾ ਬਾਸੁ ਅਤੇ ਅਦਾਕਾਰ ਕਰਣ ਸਿੰਘ ਗਰੋਵਰ ਲੰਮੇ ਸਮੇਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਬਣੇ ਹੋਏ ਹਨ । ਦੋਵਂੇ ਆਪਣੀ ਫ਼ਿੱਟਨੈਸ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ । ਪਰ ਹੁਣ ਇਹ ਜੋੜੀ ਇੱਕ ਤਸਵੀਰ ਕਰਕੇ ਸੁਰਖੀਆਂ ਵਿੱਚ ਹੈ, ਇਸ ਤਸਵੀਰ ਵਿੱਚ ਦੋਹਾਂ ਨੇ ਇੱਕ ਨਵ-ਜਨਮੇਂ ਬੱਚੇ ਨੂੰ ਗੋਦ ਵਿੱਚ ਚੁੱਕਿਆ ਹੋਇਆ ਹੈ । ਇਸ ਤਸਵੀਰ ਨੂੰ ਦੇਖ ਕੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਕੋਈ ਉਹਨਾਂ ਨੂੰ ਵਧਾਈ ਦੇ ਰਿਹਾ ਹੈ ਤੇ ਕੋਈ ਉਹਨਾਂ ਤੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਿਹਾ ਹੈ । ਕਦੋਂ ਹੋਇਆ ਬੇਬੀ, ਕਿਸ ਦਾ ਹੈ ਬੇਬੀ, ਕੌਣ ਹੈ ! ਜੋ ਬੱਚਾ ਇਸ ਜੋੜੀ ਦੇ ਨਾਲ ਦਿਖਾਈ ਦੇ ਰਿਹਾ ਹੈ, ਉਸ ਦੀ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ ਪਰ ਇਹ ਜੋੜੀ ਨੰਨ੍ਹੀ ਪਰੀ ਨਾਲ ਬਹੁਤ ਖੁਸ਼ ਦਿਖਾਈ ਦੇ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਿਪਾਸ਼ਾ ਤੇ ਕਰਣ ਨੇ 30 ਅਪ੍ਰੈਲ 2016 ਵਿੱਚ ਵਿਆਹ ਕਰਵਾਇਆ ਸੀ । ਇਸ ਤੋਂ ਬਾਅਦ ਇਹ ਜੋੜੀ ਆਪਣੀ ਮੈਰਿਡ ਲਾਈਫ ਖੂਬ ਇਨਜੁਆਏ ਕਰ ਰਹੀ ਹੈ । ਕਰਣ ਨੇ ਬਿਪਾਸ਼ਾ ਤੋਂ ਪਹਿਲਾਂ ਦੋ ਵਿਆਹ ਕਰਵਾਏ ਸਨ ਹਾਲਾਂਕਿ ਦੋਹਾਂ ਤੋਂ ਉਹਨਾਂ ਦਾ ਤਲਾਕ ਹੋ ਚੁੱਕਿਆ ਹੈ ।

0 Comments
0

You may also like