ਬਿਪਾਸ਼ਾ ਬਾਸੂ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਨਵਜੰਮੀ ਬੇਟੀ ਨੂੰ ਗੋਦ 'ਚ ਲੈ ਕੇ ਪਹੁੰਚੀ ਘਰ

Reported by: PTC Punjabi Desk | Edited by: Lajwinder kaur  |  November 15th 2022 03:26 PM |  Updated: November 15th 2022 03:32 PM

ਬਿਪਾਸ਼ਾ ਬਾਸੂ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਨਵਜੰਮੀ ਬੇਟੀ ਨੂੰ ਗੋਦ 'ਚ ਲੈ ਕੇ ਪਹੁੰਚੀ ਘਰ

Karan Singh Grover and Bipasha Basu return home: ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਵਿਆਹ ਦੇ ਕਈ ਸਾਲਾਂ ਬਾਅਦ ਆਖਿਰਕਾਰ ਮਾਤਾ-ਪਿਤਾ ਬਣ ਗਏ ਹਨ। ਇਸ ਜੋੜੇ ਨੇ ਆਪਣੀ ਬੇਟੀ ਦਾ ਨਾਂ ਦੇਵੀ ਰੱਖਿਆ, ਜਿਸ ਦੀ ਜਾਣਕਾਰੀ ਦੋਵਾਂ ਕਲਾਕਾਰਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਸੀ।

ਕੁਝ ਸਮੇਂ ਪਹਿਲਾਂ ਹੀ ਬਿਪਾਸ਼ਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਹ ਆਪਣੀ ਧੀ ਨੂੰ ਬਾਹਾਂ ਵਿੱਚ ਲੈ ਕੇ ਪਪਰਾਜ਼ੀ ਦੇ ਸਾਹਮਣੇ ਆਈ। ਕਰਨ ਸਿੰਘ ਗਰੋਵਰ ਵੀ ਉਨ੍ਹਾਂ ਦੇ ਨਾਲ ਸਨ। ਇਨ੍ਹਾਂ ਤਸਵੀਰਾਂ ਵਿੱਚ ਦੋਵਾਂ ਕਲਾਕਾਰ ਆਪਣੀ ਬੱਚੀ ਦੇ ਜਨਮ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ।

Bipasha Basu and Karan Singh Grover baby name image source: instagram

ਹੋਰ ਪੜ੍ਹੋ : ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਨੇ ਸਾਂਝੀ ਕੀਤੀ ਧੀ ਦੀ ਪਿਆਰੀ ਜਿਹੀ ਪਹਿਲੀ ਝਲਕ, ਨੰਨ੍ਹੀ ਪਰੀ ਦੇ ਨਾਮ ਦਾ ਕੀਤਾ ਖੁਲਾਸਾ

inside image of karan and bipasha image source: instagram

ਇਨ੍ਹਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ, ਬਿਪਾਸ਼ਾ ਨੇ ਬਲੈਕ ਐਂਡ ਵ੍ਹਾਈਟ ਪ੍ਰਿੰਟਿਡ ਡਰੈੱਸ ਪਾਈ ਹੋਈ ਹੈ। ਅਦਾਕਾਰਾ ਨੇ ਆਪਣੀ ਨਵਜੰਮੀ ਧੀ ਨੂੰ ਗੋਦੀ ਵਿੱਚ ਲਿਆ ਹੋਇਆ ਹੈ, ਜਿਸਨੂੰ ਉਸਨੇ ਇੱਕ ਗੁਲਾਬੀ ਕੰਬਲ ਨਾਲ ਢੱਕਿਆ ਹੋਇਆ ਹੈ। ਬਿਪਾਸ਼ਾ ਕਾਰ ਤੋਂ ਬਾਹਰ ਨਿਕਲੀ ਅਤੇ ਫਿਰ ਕਰਨ ਗਰੋਵਰ ਦੇ ਨਾਲ ਕੁਝ ਪੋਜ਼ ਦਿੰਦੀ ਹੋਈ ਨਜ਼ਰ ਆਈ।

Bipasha Basu-Karan Singh Grover take daughter image source: instagram

ਇਹ ਬਿਪਾਸ਼ਾ ਅਤੇ ਕਰਨ ਦਾ ਪਹਿਲਾ ਬੱਚਾ ਹੈ। ਦੋਵਾਂ ਦੀ ਮੁਲਾਕਾਤ 2015 'ਚ ਫਿਲਮ ਅਲੋਨ ਦੇ ਸੈੱਟ 'ਤੇ ਹੋਈ ਸੀ। ਅਗਲੇ ਸਾਲ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਅਗਸਤ 2022 ਵਿੱਚ, ਬਿਪਾਸ਼ਾ ਅਤੇ ਕਰਨ ਨੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਕੇ ਆਉਣ ਵਾਲੇ ਬੱਚੇ ਬਾਰੇ ਜਾਣਕਾਰੀ ਦਿੱਤੀ ਸੀ।

 

 

View this post on Instagram

 

A post shared by yogen shah (@yogenshah_s)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network