ਫਿਲਮ 'ਆਦਤ' 'ਚ ਸਿਲਵਰ ਸਕਰੀਨ 'ਤੇ ਬਿਪਾਸ਼ਾ ਬਸੂ–ਕਰਣ ਸਿੰਘ ਕਰਨਗੇ ਰੋਮਾਂਸ

Written by  Shaminder   |  September 01st 2018 12:18 PM  |  Updated: September 01st 2018 12:18 PM

ਫਿਲਮ 'ਆਦਤ' 'ਚ ਸਿਲਵਰ ਸਕਰੀਨ 'ਤੇ ਬਿਪਾਸ਼ਾ ਬਸੂ–ਕਰਣ ਸਿੰਘ ਕਰਨਗੇ ਰੋਮਾਂਸ

ਬਿਪਾਸ਼ਾ ਬਸੂ Bipasha Basu ਅਕਸਰ ਆਪਣੇ ਬੋਲਡ ਅਤੇ ਬਿੰਦਾਸ ਸੁਭਾਅ ਕਾਰਨ ਅਕਸਰ ਸੁਰਖੀਆਂ 'ਚ ਰਹਿੰਦੀ ਹੈ ।ਪਿਛਲੇ ਕੁਝ ਸਮੇਂ ਤੋਂ ਫਿਲਮਾਂ ਤੋਂ ਦੂਰ ਰਹੀ ਇਹ ਬੰਗਾਲੀ ਬਾਲਾ ਮੁੜ ਤੋਂ ਆਪਣੇ ਚਾਹੁਣ ਵਾਲਿਆਂ ਲਈ ਆ ਰਹੀ ਹੈ ਇੱਕ ਨਵਾਂ ਪ੍ਰਾਜੈਕਟ ਲੈ ਕੇ ਬੰਗਾਲੀ ਗਰਲ ਬਿਪਾਸ਼ਾ ਬਸੂ ਮੁੜ ਤੋਂ ਸਿਲਵਰ ਸਕਰੀਨ 'ਤੇ ਵਾਪਸੀ ਕਰ ਰਹੀ ਹੈ । ਜੀ ਹਾਂ ਬਿਪਾਸ਼ਾ ਬਸੂ ਅਤੇ ਕਰਣ ਸਿੰਘ 'ਆਦਤ' ਫਿਲਮ 'ਚ ਦਿਖਾਈ ਦੇਵੇਗੀ ।

ਬਿਪਾਸ਼ਾ ਬਸੂ ਖਡੂਸ ਲੰਦਨ ਪੁਲਿਸ ਦਾ ਰੋਲ ਬਿਪਾਸ਼ਾ ਬਸੂ ਨਿਭਾਏਗੀ ,ਜਦਕਿ ਕਰਣ ਫਿਲਮ 'ਚ ਇੱਕ ਐੱਨਆਰਆਈ ਦਾ ਕਿਰਦਾਰ ਨਿਭਉਣਗੇ।ਇਸ ਫਿਲਮ ਦੀ ਸ਼ੂਟਿੰਗ ੧੪ ਸਤੰਬਰ ਤੋਂ ਸ਼ੁਰੂ ਹੋਵੇਗੀ ।ਇਹ ਇੱਕ ਥ੍ਰਿਲਰ ਫਿਲਮ ਹੈ ਜਿਸ ਨੂੰ ਪੰਜਾਬੀ ਅਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਪ੍ਰੋਡਿਊਸ ਕਰਨਗੇ। ਆਪਣੇ ਹਾਟ ਅੰਦਾਜ਼ ਕਾਰਨ ਬਿਪਾਸ਼ਾ ਬਸੂ ਦੀ ਗਿਣਤੀ ਬੋਲਡ ਹੈਰੋਇਨਾਂ 'ਚ ਹੁੰਦੀ ਹੈ ।‘ਆਦਤ’ ਦੀ ਕਹਾਣੀ ਵਿਕਰਮ ਭੱਟ ਨੇ ਲਿਖੀ ਹੈ ਅਤੇ ਫ਼ਿਲਮ ਨੂੰ ‘ਅਲੋਨ’ ਫ਼ਿਲਮ ਦੇ ਡਾਇਰੈਕਟਰ ਭੂਸ਼ਨ ਹੀ ਡਾਇਰੈਕਟ ਕਰਨਗੇ।

ਫ਼ਿਲਮ ਦੀ ਜ਼ਿਆਦਾ ਸ਼ੂਟਿੰਗ ਲੰਦਨ ‘ਚ ਹੋਵੇਗੀ ,ਬਿਪਾਸ਼ਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਅਤੇ ਆਪਣੇ ਆਪ ਨੂੰ ਫਿੱਟ ਕਰਨ ਲਈ ਲਗਾਤਾਰ ਜਿੰਮ ‘ਚ ਪਸੀਨਾ ਵਹਾਉਂਦੀ ਹੈ। ਕਰਣ-ਬਿਪਾਸ਼ਾ ਕਾਫੀ ਟਾਈਮ ਤੋਂ ਪਰਦੇ ਤੋਂ ਦੂਰ ਹਨ ਪਰ ਹੁਣ ਇਸ ਕੱਪਲ ਦੀ ਸਿਲਵਰ ਸਕਰੀਨ ‘ਤੇ ਵਾਪਸੀ ਹੋ ਰਹੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network