
Bipasha Basu shares first pic with daughter Devi: ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਹਾਲ ਹੀ ‘ਚ ਪਹਿਲੀ ਵਾਰ ਮਾਂ ਬਣੀ ਹੈ। ਉਨ੍ਹਾਂ ਨੇ ਧੀ ਨੂੰ ਜਨਮ ਦਿੱਤਾ ਹੈ। ਉਦੋਂ ਤੋਂ ਹੀ ਬਿਪਾਸ਼ਾ ਬਾਸੂ ਅਤੇ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਬਿਪਾਸ਼ਾ ਬਾਸੂ ਨੇ ਆਪਣੀ ਬੇਟੀ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਦੇ ਸਾਹਮਣੇ ਸ਼ੇਅਰ ਕੀਤੀ ਹੈ, ਇਹ ਤਸਵੀਰ ਹੁਣ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
ਹੋਰ ਪੜ੍ਹੋ: ਆਲੀਆ ਭੱਟ ਨੇ ਪਹਿਲੀ ਵਾਰ ਧੀ ਦੀ ਝਲਕ ਕੀਤੀ ਸਾਂਝੀ, ਬੇਟੀ ਦੇ ਨਾਂ ਤੋਂ ਚੁੱਕਿਆ ਪਰਦਾ

ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਬਿਪਾਸ਼ਾ ਬਾਸੂ ਦੇ ਨਾਲ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਵੀ ਨਜ਼ਰ ਆ ਰਹੇ ਹਨ। ਦੋਵਾਂ ਨੇ ਆਪਣੀ ਬੇਟੀ ਨੂੰ ਹੱਥਾਂ 'ਚ ਫੜਿਆ ਹੋਇਆ ਹੈ ਤੇ ਬਹੁਤ ਹੀ ਪਿਆਰ ਦੇ ਨਾਲ ਆਪਣੀ ਬੱਚੀ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਬੇਟੀ ਦਾ ਚਿਹਰਾ ਹਾਰਟ ਵਾਲੇ ਇਮੋਜ਼ੀ ਦੇ ਨਾਲ ਛੁਪਾਇਆ ਹੋਇਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਬਿਪਾਸ਼ਾ ਬਾਸੂ ਨੇ ਇੱਕ ਖਾਸ ਨੋਟ ਵੀ ਲਿਖਿਆ ਹੈ।
ਉਨ੍ਹਾਂ ਲਿਖਿਆ- Our recipe for making a sweet baby angel👼🧿
1) ਇੱਕ ਚੌਥਾਈ ਕੱਪ ਤੁਸੀਂ।
2) ਇੱਕ ਚੌਥਾਈ ਕੱਪ ਮੇਰਾ।
3) ਅੱਧਾ ਪਿਆਲਾ ਮਾਂ ਦੀਆਂ ਅਸੀਸਾਂ ਅਤੇ ਪਿਆਰ।
4) Topped up with magic & awesomeness
5) 3 ਤੁਪਕੇ ਸਤਰੰਗੀ ਪੀਂਘ ਦੇ, ਪਰੀ ਧੂੜ, ਯੂਨੀਕੋਰਨ ਸਪਾਰਕਲ ਅਤੇ ਸਾਰੀਆਂ ਚੀਜ਼ਾਂ ਬ੍ਰਹਮ।
6) ਮਸਾਲਾ: ਮਿਠਾਸ ਅਤੇ ਸੁਆਦ ਅਨੁਸਾਰ ਸੁਆਦ।'

ਬਿਪਾਸ਼ਾ ਬਾਸੂ ਦੀ ਬੇਟੀ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਦਾਕਾਰਾ ਦੇ ਪ੍ਰਸ਼ੰਸਕ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ । ਕਲਾਕਾਰ ਅਤੇ ਪ੍ਰਸ਼ੰਸਕ ਪ੍ਰਸ਼ੰਸਕ ਕਮੈਂਟ ਕਰਕੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਦੱਸ ਦੇਈਏ ਕਿ ਬਿਪਾਸ਼ਾ ਬਾਸੂ ਨੇ 12 ਨਵੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਇਸ ਮੌਕੇ ਉਨ੍ਹਾਂ ਨੇ ਸੋਸ਼ਲ ਮੀਡੀਆ ਅਤੇ ਪਿਆਰੀ ਜਿਹੀ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਸੀ ਅਤੇ ਨਾਲ ਹੀ ਆਪਣੀ ਧੀ ਦੇ ਨਾਮ ਦਾ ਖੁਲਾਸਾ ਵੀ ਕਰ ਦਿੱਤਾ ਸੀ। ਬਿਪਾਸ਼ਾ ਅਤੇ ਕਰਨ ਨੇ ਆਪਣੀ ਧੀ ਦਾ ਨਾਮ ਦੇਵੀ ਬਾਸੂ ਸਿੰਘ ਗਰੋਵਰ ਰੱਖਿਆ ਹੈ।

View this post on Instagram