ਬੀਰ ਸਿੰਘ ਦਾ ਨਵਾਂ ਗੀਤ ‘ਜੋੜਾ ਝਾਂਜਰਾਂ ਦਾ’ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਰਾਜਵੀਰ ਜਵੰਦਾ ਤੇ ਜਪਜੀ ਖਹਿਰਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

written by Lajwinder kaur | January 20, 2022

ਪੰਜਾਬੀ ਇੰਡਸਟਰੀ ਦੇ ਨਾਮੀ ਗੀਤਕਾਰ ਤੇ ਗਾਇਕ ਬੀਰ ਸਿੰਘ Bir Singh ਆਪਣਾ ਨਵਾਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ਉਹ ਆਪਣੀ ਦਿਲਕਸ਼ ਆਵਾਜ਼ ‘ਚ ‘ਜੋੜਾ ਝਾਂਜਰਾਂ ਦਾ’(Jorha Jhanjran Da) ਟਾਈਟਲ ਗੀਤ ਲੈ ਕੇ ਆਏ ਨੇ। ਦਰਸ਼ਕਾਂ ਦਾ ਦਿਲਾਂ ਨੂੰ ਛੂਹ ਰਿਹਾ ਹੈ ਇਹ ਗੀਤ।

ਹੋਰ ਪੜ੍ਹੋ : ਲੰਬੇ ਸਮੇਂ ਬਾਅਦ ਸ਼ਾਹਰੁਖ ਖ਼ਾਨ ਨੇ ਇੰਸਟਾਗ੍ਰਾਮ ‘ਤੇ ਕੀਤੀ ਵਾਪਸੀ, ਖੁਸ਼ੀ ‘ਚ ਫੈਨਜ਼ ਆਖ ਰਹੇ ਨੇ, ‘ਬਾਦਸ਼ਾਹ ਵਾਪਸ ਆ ਗਿਆ’

inside image of bir singh new song jorha jhanjran da

ਗਾਣੇ ਦੇ ਮਿਊਜ਼ਿਕ ਵੀਡੀਓ 'ਚ ਰਾਜਵੀਰ ਜਵੰਦਾ Rajvir Jawanda ਤੇ ਜਪਜੀ ਖਹਿਰਾ Japji Khaira ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ‘ਚ ਦੇਖ ਸਕਦੇ ਹੋ ਰਾਜਵੀਰ ਜਵੰਦਾ ਜੋ ਕਿ ਆਪਣੀ ਦਿਲ ਦੀ ਗੱਲ ਬਹੁਤ ਹੀ ਪਿਆਰੇ ਅੰਦਾਜ਼ ਦੇ ਨਾਲ ਜਪਜੀ ਖਹਿਰਾ ਨੂੰ ਦੱਸਦਾ ਹੈ। ਗਾਣੇ ਦਾ ਵੀਡੀਓ ਦੋਵਾਂ ਦੇ ਪਿਆਰ ਦੇ ਇਜ਼ਹਾਰ ਦੇ ਹਾਲੇ-ਦੁਆਲੇ ਘੁੰਮਦਾ ਹੈ। ਦਿਲਾਂ ਨੂੰ ਸਕੂਨ ਦੇਣੇ ਵਾਲੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਗਾਣਾ ਟਰੈਂਡਿੰਗ ਚ ਚੱਲ ਰਿਹਾ ਹੈ।

jorha jhanjran da song trending

ਹੋਰ ਪੜ੍ਹੋ : ਹਰਭਜਨ ਮਾਨ ਦਾ ਨਵਾਂ ਗੀਤ 'ਯਾਰੀ ਦਾਦੇ ਪੋਤੇ ਦੀ' ਛਾਇਆ ਟਰੈਂਡਿੰਗ ‘ਚ, ਦਰਸ਼ਕ ਵੀ ਗੀਤ ਦੀ ਤਾਰੀਫ਼ਾਂ ਕਰਦੇ ਨਹੀਂ ਥੱਕ ਰਹੇ, ਦੇਖੋ ਵੀਡੀਓ

ਜੇ ਗੱਲ ਕਰੀਏ ਇਸ ਗੀਤ ਦੇ ਬੋਲ ਖੁਦ ਬੀਰ ਸਿੰਘ ਦੀ ਕਲਮ ‘ਚੋਂ ਹੀ ਨਿਕਲੇ ਹਨ ਤੇ ਮਿਊਜ਼ਿਕ Sachin Ahuja ਨੇ ਦਿੱਤਾ ਹੈ। Angel Records ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਜੇ ਗੱਲ ਕਰੀਏ ਬੀਰ ਸਿੰਘ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਤੇ ਗਾਇਕ ਨੇ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮ ‘ਚ ਗੀਤ ਗਾ ਚੁੱਕੇ ਨੇ। ਪਿਛਲੇ ਸਾਲ ਉਹ ਟੀਵੀ ਦੇ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ ਬਤੌਰ ਜੱਜ ਦੀ ਭੂਮਿਕਾ ਚ ਵੀ ਨਜ਼ਰ ਆਏ ਸੀ।

You may also like