ਗਾਇਕ ਬਿਰੇਂਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦਾ ਨਵਾਂ ਗੀਤ ‘Ishq Nu Chhedi Na’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | August 04, 2021

ਪੰਜਾਬੀ ਗਾਇਕ ਬਿਰੇਂਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦੀ ਜੋੜੀ ਆਪਣੇ ਨਵੇਂ ਸਿੰਗਲ ਟਰੈਕ ‘ਇਸ਼ਕ ਨੂੰ ਛੇੜੀ ਨਾ’ (Ishq Nu Chhedi Na) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਇਸ ਗੀਤ ਨੂੰ ਦੋਵਾਂ ਗਾਇਕਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

birender dhillon and shamsher image source-youtube

ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਆਪਣੇ ਨਵੇਂ ਗੀਤ ‘ਦਹਿਲੀਜ਼’ ਦਾ ਸ਼ਾਨਦਾਰ ਪੋਸਟਰ ਪ੍ਰਸ਼ੰਸਕਾਂ ਦੇ ਨਾਲ ਕੀਤਾ ਸਾਂਝਾ, ਇਸ ਦਿਨ ਹੋਵੇਗਾ ਰਿਲੀਜ਼

ਹੋਰ ਪੜ੍ਹੋ : ਗਾਇਕ ਜੌਰਡਨ ਸੰਧੂ ਨੇ ਘਰ ‘ਚ ਰਖਵਾਇਆ ਪਾਠ, ਤਸਵੀਰ ਸ਼ੇਅਰ ਕਰਕੇ ‘ਵਾਹਿਗੁਰੂ ਜੀ’ ਦਾ ਅਦਾ ਕੀਤਾ ਸ਼ੁਕਰਾਨਾ

inside pic of ishq nu chhedi na song image source-youtube

ਇਸ ਗੀਤ ‘ਚ ਉਹ ਇਸ਼ਕ ਦੇ ਰਾਹ ਉੱਤੇ ਜਾਣ ਤੋਂ ਰੋਕ ਰਹੇ ਨੇ। ਉਹ ਦੱਸ ਰਹੇ ਨੇ ਕਿ ਇਸ਼ਕ ਦੇ ਰਾਹ ਬਹੁਤ ਹੀ ਮੁਸ਼ਕਿਲਾਂ ਭਰੇ ਹੁੰਦੇ ਨੇ। ਇਸ ਗੀਤ ਦੇ ਬੋਲ Mohammad Rafiq ਤੇ Shamsher Lehari ਨੇ ਮਿਲਕੇ ਲਿਖੇ ਨੇ ਤੇ ਮਿਊਜ਼ਿਕ Joy ਤੇ Atul ਨੇ ਦਿੱਤਾ ਹੈ। ਰਾਜ ਵਰਮਾ ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। Tips Original ਦੇ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇੱਕ ਮਿਲੀਅਨ ਤੋਂ ਵੱਧ ਵਿਊਜ਼ ਇਸ ਗੀਤ ਉੱਤੇ ਆ ਚੁੱਕੇ ਨੇ।

inside imaeg of punjabi song image source-youtube

ਜੇ ਗੱਲ ਕਰੀਏ ਬਿਰੇਂਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦੇ ਵਰਕ ਫਰੰਟ ਦੀ ਤਾਂ ਇਹ ਜੋੜੀ ਇਸ ਤੋਂ ਪਹਿਲਾਂ ਵੀ ਅਰਦਾਸ-2, ਅਰਦਾਸ-3 , ਗੰਗਾ ਜਲ, ਗੁੰਮਸੁੰਮ ਵਰਗੇ ਕਮਾਲ ਦੇ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ ।

0 Comments
0

You may also like