ਸਤਿੰਦਰ ਸਰਤਾਜ ਨੇ ਆਪਣੇ ਨਵੇਂ ਗੀਤ ‘ਦਹਿਲੀਜ਼’ ਦਾ ਸ਼ਾਨਦਾਰ ਪੋਸਟਰ ਪ੍ਰਸ਼ੰਸਕਾਂ ਦੇ ਨਾਲ ਕੀਤਾ ਸਾਂਝਾ, ਇਸ ਦਿਨ ਹੋਵੇਗਾ ਰਿਲੀਜ਼

written by Lajwinder kaur | August 04, 2021

ਪੰਜਾਬੀ ਸੰਗੀਤਕ ਜਗਤ ਦੇ ਬਾਕਮਾਲ ਸੂਫ਼ੀ ਗਾਇਕ ਡਾ. ਸਤਿੰਦਰ ਸਰਤਾਜ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਇੱਕ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਉਨ੍ਹਾਂ ਦੇ ਫੈਨਜ਼ ਬਹੁਤ ਹੀ ਬੇਸਬਰੀ ਦੇ ਨਾਲ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਨੇ। ਜੀ ਹਾਂ ਬਹੁਤ ਜਲਦ ਸਤਿੰਦਰ ਸਰਤਾਜ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। ਉਨ੍ਹਾਂ ਨੇ ਆਪਣੇ ਨਵੇਂ ਗੀਤ ਦਹਿਲੀਜ਼ ਦਾ ਪਿਆਰਾ ਜਿਹਾ ਪੋਸਟਰ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ।

satinder sartaaj wished happy world music day image source-instagram

ਹੋਰ ਪੜ੍ਹੋ : ਮੀਂਹ ਨਾਲ ਟੁੱਟੀਆਂ ਸੜਕਾਂ ਨੂੰ ਠੀਕ ਕਰਦੇ ਨਜ਼ਰ ਆਏ ‘ਖਾਲਸਾ ਏਡ’ ਦੇ ਸੇਵਾਦਾਰ, ਤਾਂ ਜੋ ਲੋਕ ਹਾਦਸੇ ਤੋਂ ਬਚ ਸਕਣ

ਹੋਰ ਪੜ੍ਹੋ : ਹਰਦੀਪ ਗਰੇਵਾਲ ਨੇ ਆਪਣੇ ਕਿਰਦਾਰ ਲਈ ਕੀਤੀ ਮਿਹਨਤ ਵੱਡੇ-ਵੱਡੇ ਐਕਟਰਾਂ ਨੂੰ ਵੀ ਪਾਉਂਦੀ ਹੈ ਮਾਤ, ਜਾਣੋ ਹਰਦੀਪ ਗਰੇਵਾਲ ਦੀ ਇਸ ਮਿਹਨਤ ਦੀ ਕਹਾਣੀ ਨੂੰ

satinder sartaaj shared his new song dehleez poster with fans image source-instagram

ਉਨ੍ਹਾਂ ਨੇ ਲਿਖਿਆ ਹੈ- #DEHLEEZ ਦਹਿਲੀਜ਼ दहलीज़ دهلیز

ਰਿਲੀਜ਼ਿੰਗon #9thAug... “ਦਰਿਆਈ ਤਰਜ਼ਾਂ” ਦੀ ਆਖਰੀ ਤਰੑਜ਼ ਨਾਲ਼ ‘ਘੱਗਰ ਦਰਿਆ’ ਨੂੰ ਅਕ਼ੀਦਤ’ । ਗਾਣੇ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਪਸੰਦ ਕੀਤਾ ਜਾ ਰਿਹਾ ਹੈ। ਪੋਸਟਰ ਉੱਤੇ ਗਾਇਕ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਉਤਸੁਕਤਾ ਬਿਆਨ ਕਰ ਰਹੇ ਨੇ। ਇਸ ਗੀਤ ਦੇ ਬੋਲ ਤੋਂ ਲੈ ਕੇ ਗਾਇਕੀ ਸਭ ਖੁਦ ਸਤਿੰਦਰ ਸਰਤਾਜ ਨੇ ਕੀਤੀ ਹੈ। ਗਾਣੇ ‘ਚ ਮਿਊਜ਼ਿਕ ਹੋਵੇਗਾ ਬੀਟ ਮਨਿਸਟਰ ਦਾ। ਇਹ ਪੂਰਾ ਗੀਤ 9 ਅਗਸਤ ਨੂੰ ਰਿਲੀਜ਼ ਹੋਵੇਗਾ।

feature image of satinder sartaaj daawa song out now image source-instagram

ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਕਈ ਮਿੱਠੇ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਬਾਕਮਾਲ ਕੰਮ ਕਰ ਰਹੇ ਨੇ। ਆਉਣ ਵਾਲੇ ਸਮੇਂ ‘ਚ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

 

View this post on Instagram

 

A post shared by Satinder Sartaaj (@satindersartaaj)

You may also like