ਜਸਵਿੰਦਰ ਭੱਲਾ ਨੇ ਮਨਾਇਆ ਪਤਨੀ ਦਾ ਜਨਮ ਦਿਨ, ਅਦਾਕਾਰ ਨੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ
ਜਸਵਿੰਦਰ ਭੱਲਾ ਨੇ ਮਨਾਇਆ ਪਤਨੀ ਦਾ ਜਨਮ ਦਿਨ, ਅਦਾਕਾਰ ਨੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ
ਜਸਵਿੰਦਰ ਭੱਲਾ (Jaswinder Bhalla) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ । ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਜਸਵਿੰਦਰ ਭੱਲਾ ਨੇ ਪਤਨੀ (Wife) ਦੇ ਜਨਮ ਦਿਨ (Birthday) ‘ਤੇ ਵਧਾਈ ਦਿੱਤੀ ਹੈ । ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਤਸਵੀਰਾਂ ਵਾਲਾ ਇੱਕ ਵੀਡੀਓ ਸਾਂਝਾ ਕੀਤਾ ਹੈ ।
image From Pukhraj Bhalla song
ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਨਾਲ ਇਸ ਗੱਲੋਂ ਨਾਰਾਜ਼ ਹੋਏ ਜਸਵਿੰਦਰ ਭੱਲਾ, ਕਿਹਾ ‘ਚੰਦਰਾ ਪ੍ਰੋਡਿਊਸਰ ਸੈੱਟ ‘ਤੇ ਬਿਸਕੁਟ ਵੀ…’
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਪਤਨੀ ਲਈ ਬਹੁਤ ਪਿਆਰਾ ਜਿਹਾ ਸੁਨੇਹਾ ਵੀ ਲਿਖਿਆ ਕਿ ‘ਹੈਪੀ ਬਰਥਡੇ, ਡੀਅਰ ਵਾਈਫ…ਮਿਨੀ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਤੂੰ ਮੇਰੀ ਲਾਈਫ ਪਾਰਟਨਰ ਹੈਂ। ਮੇਰੀ ਡਿਕਸ਼ਨਰੀ ‘ਚ ਕੋਈ ਸ਼ਬਦ ਨਹੀਂ ਹਨ ਤੇਰੇ ਵਾਸਤੇ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰਨ ਦੇ ਲਈ, ਸ਼ੁਕਰਗੁਜ਼ਾਰ ਹਾਂ ਪ੍ਰਮਾਤਮਾ ਦਾ’।

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਫ਼ਿਲਮ ‘ਹਨੀਮੂਨ’ ‘ਚੋਂ ਬੀ ਪਰਾਕ ਦਾ ਨਵਾਂ ਗੀਤ ‘ਝਾਂਜਰ’ ਹੋਇਆ ਰਿਲੀਜ਼
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਤੇ ਹਰ ਕੋਈ ਜਸਵਿੰਦਰ ਭੱਲਾ ਨੂੰ ਉਨ੍ਹਾਂ ਦੀ ਪਤਨੀ ਦੇ ਜਨਮਦਿਨ ‘ਤੇ ਵਧਾਈ ਦੇ ਰਿਹਾ ਹੈ । ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।

Image Source : Instagramਇਨ੍ਹੀਂ ਦਿਨੀਂ ਉਹ ਵਿਦੇਸ਼ ‘ਚ ‘ਕੈਰੀ ਆਨ ਜੱਟਾ-੩’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ।ਦੱਸ ਦਈਏ ਕਿ ਜਸਵਿੰਦਰ ਭੱਲਾ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਯੂਨੀਵਰਸਿਟੀ ‘ਚ ਪ੍ਰੌਫੈਸਰ ਵੀ ਰਹਿ ਚੁੱਕੇ ਹਨ । ਉਨ੍ਹਾਂ ਦਾ ਬੇਟਾ ਵੀ ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
