Birthday Special: ਡਾਂਸ ਦੀ ਦੁਨੀਆ 'ਚ ਰਾਜ ਕਰਨ ਵਾਲੇ ਰੈਮੋ ਡਿਸੂਜਾ ਨੇ ਸ਼ੂਰੁਆਤ 'ਚ ਭੁੱਖੇ ਪੇਟ ਗੁਜ਼ਾਰੀਆਂ ਸਨ ਕਈ ਰਾਤਾਂ

written by Pushp Raj | April 02, 2022

ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਰੈਮੋ ਡਿਸੂਜਾ ਅੱਜ ਦੇ ਸਮੇਂ ਵਿੱਚ ਨਵੀਂ ਪੀੜ੍ਹੀ ਦੇ ਡਾਂਸਰਾਂ ਲਈ ਇੱਕ ਪ੍ਰੇਰਨਾ ਹਨ। ਰੇਮੋ ਡਿਸੂਜ਼ਾ ਫਿਲਮ ਇੰਡਸਟਰੀ ਦੇ ਮਸ਼ਹੂਰ ਕੋਰੀਓਗ੍ਰਾਫਰ-ਨਿਰਦੇਸ਼ਕ ਹਨ। ਰੈਮੋ ਨੇ ਰਾਤੋ-ਰਾਤ ਇਹ ਮੁਕਾਮ ਹਾਸਲ ਨਹੀਂ ਕੀਤਾ। ਇਸ ਦੇ ਲਈ ਉਸ ਨੂੰ ਲੰਬਾ ਸਮਾਂ ਸੰਘਰਸ਼ ਕਰਨਾ ਪਿਆ। ਆਓ ਉਨ੍ਹਾਂ ਦੇ ਜਨਮਦਿਨ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੇ ਸੰਘਰਸ਼ ਤੋਂ ਸਫਲਤਾ ਤੱਕ ਦੀ ਕਹਾਣੀ।

ਰੈਮੋ ਡਿਸੂਜਾ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਰੈਮੋ ਡਿਸੂਜ਼ਾ ਦਾ ਜਨਮ 2 ਅਪ੍ਰੈਲ 1974 ਨੂੰ ਬੈਂਗਲੁਰੂ 'ਚ ਹੋਇਆ ਸੀ। ਉਸ ਨੂੰ ਬਚਪਨ ਤੋਂ ਹੀ ਡਾਂਸ ਕਰਨ ਦਾ ਸ਼ੌਕ ਸੀ,ਪਰ ਉਸ ਨੇ ਇਹ ਇੱਛਾ ਬਹੁਤ ਬਾਅਦ ਵਿੱਚ ਆਪਣੇ ਪਰਿਵਾਰ ਨਾਲ ਸਾਂਝੀ ਕੀਤੀ।

19 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਰੇਮੋ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਡਾਂਸ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹਨ। ਰੈਮੋ ਨੂੰ ਪਰਿਵਾਰ ਤੋਂ ਚੰਗਾ ਹੁੰਗਾਰਾ ਨਹੀਂ ਮਿਲਿਆ। ਰੈਮੋ ਦੇ ਪਿਤਾ ਇਸ ਦੇ ਪੂਰੀ ਤਰ੍ਹਾਂ ਖਿਲਾਫ ਸਨ। ਉਨ੍ਹਾਂ ਨੇ ਰੈਮੋ ਨੂੰ ਕਿਹਾ ਕਿ ਉਹ ਪਾਇਲਟ ਬਣਨ 'ਤੇ ਧਿਆਨ ਦੇਵੇ, ਪਰ ਰੈਮੋ ਦੀ ਮਾਂ ਨੇ ਉਸ ਦੀ ਇੱਛਾ ਸਮਝੀ ਅਤੇ ਉਸ ਨੂੰ ਡਾਂਸ ਕਲਾਸ ਵਿੱਚ ਭੇਜ ਦਿੱਤਾ।

ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਰੈਮੋ ਕੋਲ ਪੈਸਿਆਂ ਦੀ ਬਹੁਤ ਕਮੀ ਸੀ, ਜਿਸ ਕਾਰਨ ਉਨ੍ਹਾਂ ਨੇ ਕਈ ਰਾਤਾਂ ਭੁੱਖੇ ਹੀ ਕੱਟੀਆਂ ਹਨ। ਪਰ ਸਖ਼ਤ ਮਿਹਨਤ ਅਤੇ ਕੁਝ ਕਰਨ ਦੇ ਜਜ਼ਬੇ ਨਾਲ ਉਹ ਇਸ ਉਚਾਈ ਤੱਕ ਪਹੁੰਚਿਆ ਹੈ। ਕੋਰੀਓਗ੍ਰਾਫੀ ਤੋਂ ਇਲਾਵਾ ਉਨ੍ਹਾਂ ਨੇ ਕਈ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ। ਇਨ੍ਹਾਂ 'ਚੋਂ ਕਈ ਫਿਲਮਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।

ਹੋਰ ਪੜ੍ਹੋ : ਰਾਜਕੁਮਾਰ ਰਾਓ ਨਾਲ ਹੋਈ ਠੱਗੀ, ਆਦਾਕਾਰ ਦੇ ਪੈਨ ਕਾਰਡ 'ਤੇ ਲਿਆ ਗਿਆ ਲੋਨ

ਆਮਿਰ ਖਾਨ ਅਤੇ ਉਰਮਿਲਾ ਮਾਤੋਂਡਕਰ ਦੀ ਫਿਲਮ ਰੰਗੀਲਾ ਨੂੰ ਰੈਮੋ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਮੰਨਿਆ ਜਾਂਦਾ ਹੈ। ਇਸ ਫਿਲਮ 'ਚ ਉਨ੍ਹਾਂ ਨੂੰ ਡਾਂਸ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਦੇ ਕਰੀਅਰ ਦੀ ਗੱਡੀ ਚੱਲਣ ਲੱਗੀ। ਇਸ ਗੀਤ ਤੋਂ ਬਾਅਦ ਰੈਮੋਅਹਿਮਦ ਖਾਨ ਦੇ ਸਹਾਇਕ ਬਣ ਗਏ। ਬਾਅਦ ਵਿੱਚ ਉਨ੍ਹਾਂ ਨੇ ਸੋਨੂੰ ਨਿਗਮ ਦੀ ਐਲਬਮ ਦੀ ਕੋਰੀਓਗ੍ਰਾਫ਼ੀ ਵੀ ਕੀਤੀ। ਇਸ ਐਲਬਮ ਤੋਂ ਰੈਮੋ ਦੇ ਕੰਮ ਨੂੰ ਲੋਕਾਂ ਨੇ ਪਸੰਦ ਕੀਤਾ ਅਤੇ ਉਸ ਨੂੰ ਲਗਾਤਾਰ ਪ੍ਰੋਜੈਕਟ ਮਿਲਣ ਲੱਗੇ। ਉਸਨੇ ਸੰਜੇ ਦੱਤ ਦੀ ਫਿਲਮ ਕਾਂਟੇ ਦੇ ਆਈਟਮ ਗੀਤ ਇਸ਼ਕ ਸਮੰਦਰ ਦੀ ਕੋਰੀਓਗ੍ਰਾਫੀ ਕਰਕੇ ਬਹੁਤ ਪ੍ਰਸਿੱਧੀ ਹਾਸਲ ਕੀਤੀ।

ਮੌਜੂਦਾ ਸਮੇਂ ਵਿੱਚ ਡਾਂਸ ਦੇ ਸ਼ੌਕੀਨ ਨੌਜਵਾਨ ਰੈਮੋ ਵਾਂਗ ਇੱਕ ਸਫਲ ਕੋਰੀਓਗ੍ਰਾਫਰ ਬਣਨਾ ਚਾਹੁੰਦੇ ਹਨ। ਰੈਮੋ ਹੁਣ ਕਈ ਡਾਂਸ ਸ਼ੋਅਸ ਨੂੰ ਜੱਜ ਕਰ ਰਹੇ ਹਨ। ਕਈ ਸ਼ੋਅਸ ਦੇ ਵਿੱਚ ਉਹ ਬਤੌਰ ਮੁਖ ਜਜ ਤੇ ਬਤੌਰ ਗੈਸਟ ਵਿਖਾਈ ਦਿੰਦੇ ਹਨ।

 

View this post on Instagram

 

A post shared by @paulmarshal

You may also like