Advertisment

ਨੀਤਾਂ ਚਿੱਟੀਆਂ ਦਿਲਾਂ ਦੇ ਅਸੀਂ ਕਾਲੇ ਨਾਂ,ਵੇਖੋ 'ਬਲੈਕੀਆ' ਫ਼ਿਲਮ ਦਾ ਟਾਈਟਲ ਟਰੈਕ

author-image
By Shaminder
New Update
ਨੀਤਾਂ ਚਿੱਟੀਆਂ ਦਿਲਾਂ ਦੇ ਅਸੀਂ ਕਾਲੇ ਨਾਂ,ਵੇਖੋ 'ਬਲੈਕੀਆ' ਫ਼ਿਲਮ ਦਾ ਟਾਈਟਲ ਟਰੈਕ
Advertisment
ਨੀਤਾਂ ਚਿੱਟੀਆਂ ਦਿਲਾਂ ਦੇ ਅਸੀਂ ਕਾਲੇ ਨਾਂ ਭਾਵੇਂ ਵੱਜਦੇ ਹਾਂ ਜੱਗ 'ਤੇ ਬਲੈਕੀਏ । ਜੀ ਹਾਂ ਬਲੈਕੀਏ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਗਾਇਕ ਹਿੰਮਤ ਸੰਧੂ ਨੇ ਗਾਇਆ ਹੈ ਜਦਕਿ ਗੀਤ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਨੇ ।ਇਸ ਗੀਤ ਦਾ ਪੀਟੀਸੀ ਪੰਜਾਬੀ 'ਤੇ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ 'ਤੇ ਕੀਤਾ ਗਿਆ ਹੈ ।ਸੁਖਮਿੰਦਰ ਧੰਜਲ ਦੇ ਨਿਰਦੇਸ਼ਨ 'ਚ ਇਹ ਫ਼ਿਲਮ ਬਣ ਰਹੀ ਹੈ । ਹੋਰ ਵੇਖੋ:ਦੇਵ ਖਰੌੜ ਦੀ ਨਵੀਂ ਫ਼ਿਲਮ ਦਾ ਨਾਂਅ ਕਿਉਂ ਰੱਖਿਆ ਗਿਆ “ਬਲੈਕੀਆ”,ਵੇਖੋ ਵੀਡੀਓ
Advertisment
ਬਲੈਕੀਆ ਪੀਰੀਅਡ ਡਰਾਮਾ ਫ਼ਿਲਮ ਹੈ ਜਿਸ ‘ਚ 1970 ‘ਚ ਚੱਲ ਰਹੇ ਉਸ ਦੌਰ ਨੂੰ ਦਰਸਾਇਆ ਗਿਆ ਹੈ ਜਦੋਂ ਪੰਜਾਬ ਅਤੇ ਪਾਕਿਸਤਾਨ ਦੇ ਖੁੱਲੇ ਬਾਰਡਰ ‘ਤੇ ਕਾਲ਼ੇ ਕਾਰੋਬਾਰੀਆਂ ਦਾ ਗੁੰਡਾ ਰਾਜ ਚੱਲ ਰਿਹਾ ਸੀ ਅਤੇ ਸੋਨੇ ਤੋਂ ਲੈ ਕੇ ਹੋਰ ਕਈ ਚੀਜ਼ਾਂ ਨੂੰ ਗੈਰ ਕਾਨੂੰਨੀ ਢੰਗ ਰਾਹੀਂ ਬਲੈਕ ਕਰਕੇ ਇੱਧਰ ਉੱਧਰ ਘੱਲਿਆ ਜਾਂਦਾ ਸੀ। ਦੇਵ ਖਰੌੜ ਅਤੇ ਅਹਾਨਾ ਢਿੱਲੋਂ ਤੋਂ ਇਲਾਵਾ ਜੰਗ ਬਹਾਦੁਰ ਸਿੰਘ ਅਰਸ਼ ਹੁੰਦਲ ਅਤੇ ਅਸ਼ੀਸ਼ ਦੁੱਗਲ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਹੋਰ ਵੇਖੋ:ਜੈਨੀ ਜੌਹਲ ਨੇ ਤਸਵੀਰਾਂ ਕੀਤੀਆਂ ਸਾਂਝੀਆਂ,ਦੱਸਿਆ ਜ਼ਿੰਦਗੀ ‘ਚ ਗੁਰੁ ਦਾ ਮਹੱਤਵ blackia title track blackia title track ਇਹ ਫਿਲਮ 3 ਮਈ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ। ਦੇਵ ਖਰੌੜ ਦੀ ਫਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ
Advertisment

Stay updated with the latest news headlines.

Follow us:
Advertisment
Advertisment
Latest Stories
Advertisment