ਬੌਬੀ ਦਿਓਲ ਨੇ ਭਤੀਜੇ ਕਰਨ ਦਿਓਲ ਨੂੰ ਪਿਆਰੇ ਜਿਹੇ ਸੁਨੇਹੇ ਨਾਲ ਦਿੱਤੀ ਜਨਮਦਿਨ ਦੀ ਵਧਾਈ
Happy Birthday Karan Deol: ਅੱਜ ਧਰਮਿੰਦਰ ਦੇ ਪੋਤੇ ਅਤੇ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦਾ ਜਨਮਦਿਨ ਹੈ। ਇਸ ਖ਼ਾਸ ਮੌਕੇ ਉੱਤੇ ਚਾਚੇ ਬੌਬੀ ਦਿਓਲ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਭਤੀਜੇ ਕਰਨ ਦਿਓਲ ਨੂੰ ਬਰਥਡੇਅ ਵਿਸ਼ ਕੀਤਾ ਹੈ।
ਹੋਰ ਪੜ੍ਹੋ: ਹੰਸਿਕਾ ਮੋਟਵਾਨੀ ਨੂੰ ਚੜ੍ਹਿਆ ਵਿਆਹ ਦਾ ਚਾਅ, ਗਰਲ ਗੈਂਗ ਨਾਲ ਬੈਚਲਰ ਪਾਰਟੀ ਚ ਕੀਤੀ ਖ਼ੂਬ ਮਸਤੀ, ਦੇਖੋ ਵੀਡੀਓ
image source: Instagram
ਐਕਟਰ ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕਰਨ ਦਿਓਲ ਦੇ ਨਾਲ ਦੋ ਪਿਆਰੀ ਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ- ‘ਹੈਪੀ ਬਰਥਡੇਅ ਕਰਨ ਦਿਓਲ ਬੇਟਾ! love you loads ?❤️ #HappyBirthday’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਐਕਟਰ ਕਰਨ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਕਰਨ ਦਿਓਲ ਨੇ ਵੀ ਚਾਚੇ ਦਾ ਧੰਨਵਾਦ ਕਰਦੇ ਹੋਏ ਕਮੈਂਟ ਕੀਤਾ- ‘ਲਵ ਯੂ ਟੂ’।
image source: Instagram
ਦੱਸ ਦਈਏ ਕਰਨ ਦਿਓਲ ਨੇ ਹਿੰਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਨਾਲ ਬਾਲੀਵੁੱਡ ਜਗਤ ਵਿੱਚ ਕਦਮ ਰੱਖਿਆ ਸੀ। ਇਹ ਫ਼ਿਲਮ ਬਾਕਸ ਆਫ਼ਿਸ ਉੱਤੇ ਕੁਝ ਜ਼ਿਆਦਾ ਕਮਾਲ ਨਹੀਂ ਸੀ ਦਿਖਾ ਪਾਈ ਸੀ, ਪਰ ਦਰਸ਼ਕਾਂ ਨੂੰ ਕਰਨ ਦਾ ਕੰਮ ਪਸੰਦ ਆਇਆ ਸੀ। ਕਰਨ ਦਿਓਲ ਦੇ ਝੋਲੀ ਕਈ ਹੋਰ ਫ਼ਿਲਮਾਂ ਵੀ ਹਨ। ਉਹ ਜਲਦ ਹੀ ਆਪਨੇ-2 ਵਿੱਚ ਆਪਣੇ ਪਿਤਾ ਸੰਨੀ ਅਤੇ ਦਾਦੇ ਧਰਮਿੰਦਰ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
image source: Instagram
View this post on Instagram