ਹੰਸਿਕਾ ਮੋਟਵਾਨੀ ਨੂੰ ਚੜ੍ਹਿਆ ਵਿਆਹ ਦਾ ਚਾਅ, ਗਰਲ ਗੈਂਗ ਨਾਲ ਬੈਚਲਰ ਪਾਰਟੀ 'ਚ ਕੀਤੀ ਖ਼ੂਬ ਮਸਤੀ, ਦੇਖੋ ਵੀਡੀਓ

written by Lajwinder kaur | November 27, 2022 03:31pm

Hansika Motwani news: ਸਾਊਥ ਅਦਾਕਾਰਾ ਹੰਸਿਕਾ ਮੋਟਵਾਨੀ ਜਲਦ ਹੀ ਦੁਲਹਨ ਬਣਨ ਜਾ ਰਹੀ ਹੈ। ਉਹ ਆਪਣੇ ਮੰਗੇਤਰ ਸੋਹੇਲ ਕਥੂਰੀਆ ਨਾਲ ਵਿਆਹ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ, ਅਭਿਨੇਤਰੀ ਨੇ ਗ੍ਰੀਸ ਵਿੱਚ ਗਰਲ ਗੈਂਗ ਨਾਲ ਆਪਣੀ ਬੈਚਲਰ ਪਾਰਟੀ ਦਾ ਆਨੰਦ ਮਾਣਿਆ। ਜਿਸ ਦੀਆਂ ਕੁਝ ਝਲਕੀਆਂ ਹੰਸਿਕਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਹੰਸਿਕਾ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕਰਕੇ ਇਸ ਨੂੰ 'ਬੈਸਟ ਬੈਚਲੋਰੇਟ ਏਵਰ' ਕਿਹਾ ਹੈ। ਇਸ ਕਲਿੱਪ 'ਚ ਹੰਸਿਕਾ ਤੋਂ ਇਲਾਵਾ ਅਭਿਨੇਤਰੀ ਸ਼੍ਰੀਆ ਰੈੱਡੀ ਅਤੇ ਕਈ ਹੋਰ ਸਹੇਲੀਆਂ ਵੀ ਨਜ਼ਰ ਆ ਰਹੀਆਂ ਹਨ।

ਹੋਰ ਪੜ੍ਹੋ: ਸਾਮੰਥਾ ਰੂਥ ਨਾਲ ਤਲਾਕ ਤੋਂ ਬਾਅਦ ਐਕਟਰ ਨਾਗਾ ਚੈਤਨਿਆ ਇਸ ਅਭਿਨੇਤਰੀ ਨੂੰ ਕਰ ਰਹੇ ਡੇਟ? ਤਸਵੀਰਾਂ ਹੋਈਆਂ ਵਾਇਰਲ

Hansika Motwani ready for marriage image source: instagram

ਹੰਸਿਕਾ ਮੋਟਵਾਨੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਬੈਚਲਰ ਪਾਰਟੀ ਵੀਡੀਓ ਕਲਿੱਪ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਰੇਸ਼ਮੀ ਪਹਿਰਾਵਾ ਪਹਿਨ ਕੇ ਕੈਮਰੇ ਵੱਲ ਪਿੱਠ ਕਰਕੇ ਖੜ੍ਹੀ ਨਜ਼ਰ ਆ ਰਹੀ ਹੈ। ਇਸ ਡਰੈਸ ਦੇ ਪਿਛਲੇ ਹਿੱਸੇ 'ਤੇ 'Bride' ਸ਼ਬਦ ਲਿਖਿਆ ਹੋਇਆ ਹੈ। ਵੀਡੀਓ ਦੇ ਬੈਕਗ੍ਰਾਊਂਡ 'ਚ ਫਿਲੌਰੀ ਫ਼ਿਲਮ ਦਾ ਗੀਤ 'ਦਿਨ ਸ਼ਗਨਾ ਦਾ' ਚੱਲ ਰਿਹਾ ਹੈ।

Hansika Motwani video

ਵੀਡੀਓ ਸ਼ੇਅਰ ਕਰਦੇ ਹੋਏ, ਹੰਸਿਕਾ ਮੋਟਵਾਨੀ ਨੇ ਕੈਪਸ਼ਨ ਦਿੱਤਾ, 'ਬੈਸਟ ਬੈ bachelorette ਐਵਰ #blessed with the #best ਅਤੇ ਨਾਲ ਹੀ ਹਾਰਟ ਵਾਲੇ ਇਮੋਜ਼ੀ ਸ਼ੇਅਰ ਕੀਤੇ ਹਨ। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਖੂਬ ਪਿਆਰ ਲੁੱਟ ਰਹੇ ਹਨ।

Hansika Motwani with friends

ਦੱਸ ਦਈਏ ਹੰਸਿਕਾ ਮੋਟਵਾਨੀ ਅਤੇ ਸੋਹੇਲ ਕਥੂਰੀਆ 4 ਦਸੰਬਰ 2 ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉੱਥੇ ਹੀ ਹੰਸਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਜਿਵੇਂ ਮਹਿੰਦੀ ਅਤੇ ਸੰਗੀਤ ਰੀਤੀ ਰਿਵਾਜ 3 ਦਸੰਬਰ ਨੂੰ ਸ਼ੁਰੂ ਹੋਣਗੇ। ਵਿਆਹ ਤੋਂ ਪਹਿਲਾਂ 2 ਦਸੰਬਰ ਨੂੰ ਸੂਫੀ ਨਾਈਟ ਵੀ ਕਰਵਾਈ ਜਾਵੇਗੀ।

 

 

View this post on Instagram

 

A post shared by Hansika Motwani (@ihansika)

You may also like