
ਪੰਜਾਬੀ ਮਿਊਜ਼ਿਕ ਚ ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਕਰਨ ਔਜਲਾ ਇੱਕ ਵਾਰ ਫਿਰ ਤੋਂ ਚਰਚਾ ਚ ਆ ਗਏ ਹਨ। ਜੀ ਹਾਂ ਗਾਇਕ ਔਜਲਾ ਦੇ ਨਾਲ ਇਕ ਹੋਰ ਨਵਾਂ ਵਿਵਾਦ ਜੁੜਦਾ ਨਜ਼ਰ ਆ ਰਿਹਾ ਹੈ। ਇਹ ਵਿਵਾਦ ਬੋਹੇਮੀਆ ਦੇ ਕਰੀਬੀ ਜੇ ਹਿੰਦ ਨਾਲ ਹੈ।
ਹੋਰ ਪੜ੍ਹੋ : ਜਾਪਾਨ 'ਚ ਇੱਕ ਸਖ਼ਸ਼ ਇਨਸਾਨ ਤੋਂ ਬਣਿਆ ਕੁੱਤਾ, ਅਜਿਹਾ ਕਰਨ ਲਈ ਲੱਖਾਂ ‘ਚ ਕੀਤਾ ਖਰਚਾ, ਜਾਣੋ ਪੂਰਾ ਮਾਮਲਾ

ਦੱਸ ਦੇਈਏ ਕਿ ਜੇ ਹਿੰਦ ਨੇ ਇੱਕ ਲੰਬੀ ਚੌੜੀ ਪੋਸਟ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਇਸ ਤੋਂ ਇਲਾਵਾ ਉਸ ਨੇ ਕਰਨ ਔਜਲਾ ਦੀ ਕਾਲ ਰਿਕਾਰਡਿੰਗ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਰੈਪਰ ਜੇ ਹਿੰਦ ਨੇ ਕੈਪਸ਼ਨ ’ਚ ਕਰਨ ਔਜਲਾ ’ਤੇ ਵੱਡੇ ਇਲਜ਼ਾਮ ਲਗਾਏ ਹਨ।

ਜੇ ਹਿੰਦ ਨੇ ਆਪਣੀ ਪੋਸਟ ’ਚ ਲਿਖਿਆ, ‘‘ਕਰਨਾ ਔਜਲਾ ਵਰਗਾ ਝੂਠਾ ਚੋਰ ਬੰਦਾ ਕਦੇ ਜ਼ਿੰਦਗੀ ’ਚ ਨਹੀਂ ਮਿਲਿਆ। ਉਸ ਨੂੰ ਤੋਹਫ਼ੇ ਵਜੋਂ ‘ਏਕ ਦਿਨ’ ਗੀਤ ’ਚ ਲਿਆ ਗਿਆ ਸੀ ਕਿਉਂਕਿ ਉਹ ਇਸ ਗੀਤ ਬਦਲੇ ਮੇਰੇ ਨਾਲ ਗੀਤ ਕਰਨ ਲਈ ਰਾਜ਼ੀ ਹੋਇਆ ਸੀ।

ਉਸ ਨੇ ਅੱਗੇ ਲਿਖਿਆ ਹੈ- ‘ਜਦੋਂ ਕੰਮ ਨਿਕਲ ਗਿਆ ਤੇ ‘ਏਕ ਦਿਨ’ ’ਚ ਕਰਨ ਨੂੰ ਲਿਆ ਗਿਆ ਤਾਂ ਧੰਨਵਾਦ ਪਾਜੀ, ਬਹੁਤ ਸਾਰਾ ਪਿਆਰ ਪਾਜੀ, ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਪਾਜੀ, ਸਿਰਫ ਇਹੀ ਕੁਝ ਨਿਕਲ ਰਿਹਾ ਸੀ ਕਰਨ ਦੇ ਮੂੰਹ ’ਚੋਂ ਪਰ ਜੋ ਅਲੱਗ ਤੋਂ ਗੀਤ ਬਦਲੇ ਗੀਤ ਕਰਨਾ ਸੀ, ਉਦੋਂ ਸ਼ੁਰੂ ਹੋਈਆਂ ਕਰਨ ਔਜਲਾ ਦੀਆਂ ਖੇਡਾਂ... ਦੋ ਸਾਲਾਂ ਤੋਂ ਉਸ ਨੇ ਮੈਨੂੰ, ਬੋਹੇਮੀਆ ਪਾਜੀ ਨੂੰ ਤੇ ਪੂਰੇ ਸਾਗਾ ਮਿਊਜ਼ਿਕ ਦੀ ਟੀਮ ਨੂੰ ਇੰਤਜ਼ਾਰ ਕਰਵਾਇਆ’

ਰੈਪਰ ਜੇ ਹਿੰਦ ਨੇ ਅੱਗੇ ਲਿਖਿਆ, ‘ਪਿਛਲੇ ਹਫ਼ਤੇ ਜਦੋਂ ਮੈਂ ਥੱਕ ਗਿਆ ਸੀ...ਤਾਂ ਮੈਂ ਇੱਕ ਪੋਸਟ ਕਰਨ ਔਜਲਾ ਲਈ ਪਾਈ...ਉਸ ਨੇ ਤੁਰੰਤ ਮੈਨੂੰ ਫੋਨ ਕੀਤਾ ਤੇ ਬੇਨਤੀ ਕੀਤੀ ਕਿ ਮੈਂ ਉਹ ਵੀਡੀਓ ਹਟਾ ਦੇਵਾਂ ਤੇ ਕਿਹਾ ਕਿ ਜੋ ਵੀ ਮਸਲਾ ਹੈ ਅਸੀਂ ਹੱਲ ਕਰ ਲਵਾਂਗੇ...ਹੁਣ ਆਈ ਇਸ ਵੀਡੀਓ ਦੀ ਗੱਲ...ਇਹ ਵੀਡੀਓ ਉਦੋਂ ਦੀ ਹੈ, ਜਦੋਂ ਕਰਨ ਔਜਲਾ ਫੋਨ ਕਰਕੇ ਬੋਹੇਮੀਆ ਪਾਜੀ ਨੂੰ ਮਨਾ ਰਿਹਾ ਸੀ...ਉਸ ਨੇ ਕਿਹਾ ਕਿ ਪਾਜੀ ਮੈਂ ਤਾਂ ਤੁਹਾਨੂੰ ਸੁਣ ਕੇ ਵੱਡੇ ਹੋਏ ਹਾਂ... ਫਿਰ ਉਸੇ ਗੀਤ ਦੀ ਗੱਲ ਹੋਈ ਤੇ ਫਿਰ ਇੱਕ ਵਾਰ ਉਸ ਨੇ ਵਾਅਦਾ ਕੀਤਾ ਕਿ ਉਹ LA ਜਾਂ ਵੇਗਾਸ ਆ ਕੇ ਆਪਣੀ ਜ਼ਿੰਮੇਵਾਰੀ ਨਿਭਾਅ ਦੇਵੇਗਾ...’
ਇਨ੍ਹਾਂ ਹੀ ਨਹੀਂ ਜੇ ਹਿੰਦੇ ਨੇ ਅੱਗੇ ਲਿਖਿਆ ਹੈ- ‘ਇੱਕ ਹਫ਼ਤਾ ਹੋ ਗਿਆ, ਉਦੋਂ ਤੋਂ ਉਹ ਖੇਡਾਂ ਖੇਡ ਰਿਹਾ ਹੈ...ਸਾਡੇ ਫੋਨ ਵੀ ਨਹੀਂ ਚੁੱਕ ਰਿਹਾ ਤੇ ਅੱਜ ਸਵੇਰੇ ਉਸ ਨੇ ਸਿੱਧਾ ਆਪਣੀ ਮੈਨੇਜਮੈਂਟ ਨੂੰ ਬਲੇਮ ਕੀਤਾ ਕਿ ਉਹ ਕਹਿ ਰਹੇ ਹਨ ਕਿ ਉਹ ਗੀਤ ਬਿਨਾਂ ਫੀਸ ਜਾਂ ਪੈਸਿਆਂ ਦੇ ਨਹੀਂ ਕਰਨ ਦੇਣਗੇ’। ਇਸ ਤਰ੍ਹਾਂ ਜੇ ਹਿੰਦ ਨੇ ਬਹੁਤ ਸਾਰੀ ਗੱਲਾਂ ਲਿਖੀਆਂ ਨੇ। ਆਪਣੀ ਗੱਲ ਦੇ ਆਖੀਰ ਚ ਉਸ ਨੇ ਕਿਹਾ ਕਿ ਹੁਣ ਕੋਈ ਸ਼ੂਟ ਨਹੀਂ ਹੋਵੇਗਾ ਤੇ ਰਿਸ਼ਤਾ ਹੁਣ ਖਤਮ ਹੁੰਦਾ ਹੈ।
ਜੇ ਹਿੰਦ ਨੇ ਆਪਣੀ ਇੰਸਟਾਗ੍ਰਾਮ ਸਟੋਰੀਆਂ ਚ ਕਰਨ ਔਜਲਾ ਕਈ ਖਰੀਆਂ-ਖਰੀਆਂ ਗੱਲਾਂ ਸੁਣਾਈਆਂ ਹਨ। ਜੇ ਹਿੰਦ ਦੀ ਪੋਸਟ ਨੂੰ ਸ਼ੇਅਰ ਹੋਏ ਕਈ ਘੰਟੇ ਹੋ ਗਏ ਨੇ ਪਰ ਅਜੇ ਤੱਕ ਇਸ ਵਿਵਾਦ ’ਤੇ ਕਰਨ ਔਜਲਾ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।
View this post on Instagram