ਬਾਲੀਵੁੱਡ ਐਕਟਰ ਗੈਵੀ ਚਾਹਲ ਨੇ ਸਿੰਘੂ ਬਾਰਡਰ ਤੋਂ ਕਿਸਾਨਾਂ ਦਾ ਹੌਸਲਾ ਵਧਾਉਂਦੇ ਹੋਏ ਸ਼ੇਅਰ ਕੀਤੀਆਂ ਤਸਵੀਰਾਂ, ਲੋਕਾਂ ਨੂੰ ਕਿਸਾਨਾਂ ਦਾ ਸਾਥ ਦੇਣ ਲਈ ਕੀਤੀ ਅਪੀਲ

written by Lajwinder kaur | February 01, 2021

ਬਾਲੀਵੁੱਡ ਐਕਟਰ ਗੈਵੀ ਚਾਹਲ ਜੋ ਕਿ ਕਿਸਾਨੀ ਸੰਘਰਸ਼ ‘ਚ ਲਗਾਤਾਰ ਐਕਟਿਵ ਨੇ । ਪੰਜਾਬ ਦਾ ਪੁੱਤਰ ਹੋਣ ਦਾ ਫਰਜ਼ ਉਹ ਪੂਰੇ ਦਿਲ ਤੋਂ ਨਿਭਾ ਰਹੇ ਨੇ। ਉਹ ਖਾਲਸਾ ਏਡ ਦੇ ਨਾਲ ਮਿਲਕੇ ਕਿਸਾਨਾਂ ਦੀ ਸੇਵਾ ਕਰ ਰਹੇ ਨੇ । ਉਨ੍ਹਾਂ ਨੇ ਆਪਣੀ ਨਵੀਆਂ ਤਸਵੀਰਾਂ ਸਿੰਘੂ ਬਾਰਡਰ ਦੇ ਕਿਸਾਨੀ ਮੋਰਚੇ ਤੋਂ ਸ਼ੇਅਰ ਕੀਤੀਆਂ ਨੇ । inside pic of gavie chahal ਹੋਰ ਪੜ੍ਹੋ :ਸਿੰਘੂ ਬਾਰਡਰ ਤੋਂ ਦਿਲਪ੍ਰੀਤ ਢਿੱਲੋਂ ਤੇ ਜੌਰਡਨ ਸੰਧੂ ਨੇ ਲੋਕਾਂ ਨੂੰ ਵੱਧ ਤੋਂ ਵੱਧ ਕਿਸਾਨੀ ਸੰਘਰਸ਼ ‘ਚ ਸ਼ਾਮਿਲ ਹੋਣ ਦੀ ਕੀਤੀ ਅਪੀਲ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਲਾਏ ਨਾਅਰੇ
image of gavie chahal farmer protest ਉਨ੍ਹਾਂ ਨੇ ਲਿਖਿਆ ਹੈ- ‘ਮਨੁੱਖਤਾ ਲਈ ਕਿਰਪਾ ਕਰਕੇ ਕਿਸਾਨਾਂ ਦਾ ਸਮਰਥਨ ਕਰੋ । ਕਿਸਾਨ ਲਹਿਰ ਪੂਰੇ ਜ਼ੋਰਾਂ ‘ਤੇ ਹੈ !! ਲੱਖਾਂ ਲੋਕ ਸ਼ਾਂਤੀਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ !! ਫੇਕ ਮੀਡੀਆ ਉੱਤੇ ਭਰੋਸਾ ਨਾ ਕਰੋ। tractor with gavie chahal ਦੱਸ ਦਈਏ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮਾਂ ਤੋਂ  ਦਿੱਲੀ ਦੀਆਂ ਬਰੂਹਾਂ ਉੱਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਦੇ ਹੋਏ । ਪਰ ਹੰਕਾਰੀ ਹੋਈ ਸਰਕਾਰ ਆਪਣੀ ਗਲਤ ਨੀਤੀਆਂ ਦੇ ਨਾਲ ਇਸ ਅੰਦੋਲਨ ਨੂੰ ਢਾਹ ਲਗਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ । ਪਰ ਕਿਸਾਨ ਆਪਣੇ ਪੂਰੇ ਜਜ਼ਬੇ ਦੇ ਨਾਲ ਡੱਟੇ ਹੋਏ ਸ਼ਾਂਤਮਈ ਢੰਗ ਦੇ ਨਾਲ ਅੰਦੋਲਨ ਕਰ ਰਹੇ ਨੇ। ਪੰਜਾਬੀ ਕਲਾਕਾਰ ਵੀ ਲੋਕਾਂ ਨੂੰ ਵੱਧ ਚੜ੍ਹ ਕੇ ਕਿਸਾਨੀ ਮੋਰਚੇ 'ਚ ਸ਼ਾਮਿਲ ਹੋਣ ਦੀ ਅਪੀਲ ਕਰ ਰਹੇ ਨੇ।

 
View this post on Instagram
 

A post shared by Gavie Chahal (@chahalgavie)

 

0 Comments
0

You may also like