ਸਿੰਘੂ ਬਾਰਡਰ ਤੋਂ ਦਿਲਪ੍ਰੀਤ ਢਿੱਲੋਂ ਤੇ ਜੌਰਡਨ ਸੰਧੂ ਨੇ ਲੋਕਾਂ ਨੂੰ ਵੱਧ ਤੋਂ ਵੱਧ ਕਿਸਾਨੀ ਸੰਘਰਸ਼ ‘ਚ ਸ਼ਾਮਿਲ ਹੋਣ ਦੀ ਕੀਤੀ ਅਪੀਲ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਲਾਏ ਨਾਅਰੇ

written by Lajwinder kaur | February 01, 2021

ਪੰਜਾਬੀ ਕਲਾਕਾਰ ਜੋ ਕਿ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ । ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੇ ਲਈ ਹੰਕਾਰੀ ਸਰਕਾਰ ਵੱਲੋਂ ਘਟੀਆ ਚਾਲਾਂ ਦੇ ਪ੍ਰਯੋਗ ਕੀਤੇ ਜਾ ਰਹੇ ਨੇ । ਪਰ ਪੰਜਾਬੀ ਗਾਇਕ ਆਪਣੇ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਵੱਧ ਚੜ੍ਹ ਕੇ ਕਿਸਾਨੀ ਮੋਰਚਿਆਂ ਚ ਪਹੁੰਚਣ ਦੀ ਅਪੀਲ ਕਰ ਰਹੇ ਨੇ । ਹੋਰ ਪੜ੍ਹੋ : ਇੰਟਰਨੈਸ਼ਨਲ ਖਿਡਾਰੀ ‘Kell Brook’ ਨੇ ਵੀ ਕਿਸਾਨਾਂ ਦੇ ਸਮਰਥਨ ‘ਚ ਕੀਤਾ ਟਵੀਟ, ਇੰਗਲੈਂਡ ਦੇ ਨਾਮੀ ਬਾਕਸਰ ਨੇ ਕਿਸਾਨਾਂ ਦੇ ਲਈ ਮੰਗਿਆ ਇਨਸਾਫ਼
ਗਾਇਕ ਦਿਲਪ੍ਰੀਤ ਢਿੱਲੋਂ ਇੱਕ ਵਾਰ ਫਿਰ ਤੋਂ ਗਾਇਕ ਜੌਰਡਨ ਸੰਧੂ ਦੇ ਨਾਲ ਸਿੰਘੂ ਬਾਰਡਰ ਵਾਲੇ ਕਿਸਾਨੀ ਮੋਰਚੇ ‘ਤੇ ਪਹੁੰਚੇ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸਮਾਂ ਹੈ ਸਭ ਨੂੰ ਕਿਸਾਨੀ ਅੰਦੋਲਨ ਚ ਵੱਧ-ਚੜ੍ਹ ਕੇ ਸ਼ਾਮਿਲ ਹੋਣਾ ਚਾਹੀਦਾ ਹੈ, ਅਸੀਂ ਸਾਰੇ ਜਿੱਤ ਦੇ ਬਹੁਤ ਕਰੀਬ ਹਾਂ । ਨਾਲ ਹੀ ਉਨ੍ਹਾਂ ਨੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ । inside pic of dilpreet dhillon post ਗਾਇਕ ਦਿਲਪ੍ਰੀਤ ਢਿੱਲੋਂ ਨੇ ਕਿਸਾਨੀ ਸੰਘਰਸ਼ ਤੋਂ ਕੁਝ ਆਪਣੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਨੇ । ਪ੍ਰਸ਼ੰਸਕ ਵੀ ਕਮੈਂਟ ਕਰਕੇ ਕਿਸਾਨੀ ਸੰਘਰਸ਼ ਦੀ ਜਿੱਤ ਲਈ ਅਰਦਾਸ ਕਰ ਰਹੇ ਨੇ। inside pic of dilpreet dhillon and jordan sandhu pic

 
View this post on Instagram
 

A post shared by Dilpreet Dhillon (@dilpreetdhillon1)

 

0 Comments
0

You may also like