ਦੇਖੋ ਵੀਡੀਓ: ਬਾਲੀਵੁੱਡ ਐਕਟਰ ਗੈਵੀ ਚਾਹਲ ਨੇ ਦਿੱਲੀ ਕਿਸਾਨ ਅੰਦੋਲਨ ਤੋਂ ਵੀਡੀਓ ਸ਼ੇਅਰ ਕਰਕੇ ਗਲਤ ਬੋਲਣ ਵਾਲਿਆਂ ਨੂੰ ਦਿਖਾਇਆ ਸੱਚਾਈ ਦਾ ਸ਼ੀਸ਼ਾ

written by Lajwinder kaur | December 28, 2020

ਦੇਸ਼ ਦਾ ਅੰਨਦਾਤ ਆਪਣੇ ਹੱਕਾਂ ਦੇ ਲਈ ਦਿੱਲੀ ਦੀ ਸੜਕਾਂ ਉੱਤੇ ਬੈਠਾ ਸ਼ਾਂਤਮਈ ਅੰਦੋਲਨ ਕਰ ਰਿਹਾ ਹੈ । ਇੱਕ ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਕਿਸਾਨਾਂ ਨੂੰ ਏਨੀਂ ਠੰਡ ਚ ਦਿੱਲੀ ਦੀ ਸਰਹੱਦਾਂ ਤੇ ਬੈਠੇ ਪ੍ਰਦਰਸ਼ਨ ਕਰਦੇ ਹੋਏ । ਇਸ ਅੰਦੋਲਨ ਨੂੰ ਪੰਜਾਬੀ ਕਲਾਕਾਰਾਂ ਤੋਂ ਪੂਰਾ ਸਹਿਯੋਗ ਮਿਲ ਰਿਹਾ ਹੈ । singhu border farmer protest gavi  ਹੋਰ ਪੜ੍ਹੋ - ਦੇਖੋ ਵੀਡੀਓ : ਰਣਜੀਤ ਬਾਵਾ ਦਾ ਨਵਾਂ ਜੋਸ਼ ਨਾਲ ਭਰਿਆ ਗੀਤ ‘ਫਤਿਹ ਆ’ ਹੋਇਆ ਰਿਲੀਜ਼, ਸਿੱਖ ਕੌਮ ਦੀ ਬਹਾਦਰੀ ਤੇ ਅਣਖ ਨੂੰ ਕੀਤਾ ਬਿਆਨ
ਬਾਲੀਵੁੱਡ ਤੇ ਪਾਲੀਵੁੱਡ ਐਕਟਰ ਗੈਵੀ ਚਾਹਲ ਵੀ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਅੰਦੋਲਨ ਚ ਸ਼ਾਮਿਲ ਨੇ । ਉਨ੍ਹਾਂ ਦੇ ਕਿਸਾਨੀ ਅੰਦੋਲਨ ਵਾਲੇ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । gavi chahal at farmer protest ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਿੰਘੂ ਬਾਰਡਰ ਤੋਂ ਇੱਕ ਨਵੀਂ ਵੀਡੀਓ ਪੋਸਟ ਕੀਤੀ ਹੈ । ਜਿਸ ‘ਚ ਉਹ ਕੁਝ ਕਿਸਾਨਾਂ ਤੇ ਮਹਿਲਾ ਪੁਲਿਸ ਕਰਮਚਾਰੀਆਂ  ਦੇ ਨਾਲ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਮਹਿਲਾ ਪੁਲਿਸ ਕਰਮਚਾਰੀ ਨੂੰ ਪੁੱਛਿਆ ਕਿ ਤੁਹਾਨੂੰ ਇੱਥੇ ਕੋਈ ਅੱਤਵਾਦੀ ਨਜ਼ਰ ਆਉਂਦਾ ਹੈ ਤਾਂ ਮਹਿਲਾ ਪੁਲਿਸ  ਨੇ ਕਿਹਾ ਨਹੀਂ । ਗੈਵੀ ਨੇ ਕਿਹਾ ਕਿ ਇੱਥੇ ਸਾਰੇ ਸ਼ਾਂਤਮਈ ਢੰਗ ਦੇ ਨਾਲ ਰਲ ਮਿਲ ਕੇ ਰਹਿ ਰਹੇ ਨੇ । ਇਸ ਵੀਡੀਓ ਦੇ ਰਾਹੀਂ ਉਨ੍ਹਾਂ ਨੇ ਇਸ ਅੰਦੋਲਨ ਬਾਰੇ ਗਲਤ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਕਰਾਰੀ ਚਪੇੜ ਮਾਰੀ ਹੈ ।   inside pic of gavi chahal  

 
View this post on Instagram
 

A post shared by Gavie Chahal (@chahalgavie)

0 Comments
0

You may also like