ਮਨੋਜ ਵਾਜਪਾਈ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦਿਹਾਂਤ

written by Lajwinder kaur | December 08, 2022 02:00pm

Manoj Bajpayee's mother passes away: ਬਾਲੀਵੁੱਡ ਦੇ ਦਿੱਗਜ ਅਭਿਨੇਤਾ ਮਨੋਜ ਵਾਜਪਾਈ ਦੇ ਪਰਿਵਾਰ 'ਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਹੈ। ਪਦਮ ਸ਼੍ਰੀ ਮਨੋਜ ਵਾਜਪਾਈ ਦੀ ਮਾਂ ਗੀਤਾ ਦੇਵੀ ਦਾ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅਦਾਕਾਰ ਦੀ ਮਾਂ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ।

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਨੇ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਨੂੰ ਕੀਤਾ ਯਾਦ, ਕਿਹਾ- 'ਸੁਸ਼ਾਂਤ ਆਪਣੇ ਪਸੰਦੀਦਾ...'

Image Source: Instagram

ਗੀਤਾ ਦੇਵੀ ਦੀ ਸਿਹਤ ਅਚਾਨਕ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਦਿੱਲੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪਿਛਲੇ ਕਈ ਦਿਨਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ। ਪਰ ਗੀਤਾ ਦੇਵੀ ਨੇ ਅੱਜ ਸਵੇਰੇ ਅਖੀਰਲਾ ਸਾਹ ਲਿਆ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ।

ਮਾਂ ਦੀ ਮੌਤ ਤੋਂ ਬਾਅਦ ਮਨੋਜ ਸਮੇਤ ਉਨ੍ਹਾਂ ਦਾ ਪੂਰਾ ਪਰਿਵਾਰ ਵੱਡੇ  ਸਦਮੇ ਵਿੱਚੋਂ ਲੰਘ ਰਿਹਾ ਹੈ। ਅਦਾਕਾਰ ਦੇ ਘਰ 'ਚ ਸੋਗ ਦਾ ਮਾਹੌਲ ਹੈ। ਮਾਂ ਦੇ ਜਾਣ ਕਾਰਨ ਮਨੋਜ ਪੂਰੀ ਤਰ੍ਹਾਂ ਟੁੱਟ ਗਏ ਨੇ। ਇਸ ਦੇ ਨਾਲ ਹੀ ਅਸ਼ੋਕ ਪੰਡਿਤ ਨੇ ਆਪਣੇ ਟਵੀਟ ਰਾਹੀਂ ਇਹ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ। ਅਸ਼ੋਕ ਪੰਡਿਤ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ ਕਿ, ‘ਤੁਹਾਡੀ ਪਿਆਰੀ ਮਾਂ ਦੇ ਦੁਖਦਾਈ ਦਿਹਾਂਤ 'ਤੇ ਅਸੀਂ ਤੁਹਾਡੇ ਅਤੇ ਤੁਹਾਡੇ ਪੂਰੇ ਪਰਿਵਾਰ ਮਨੋਜ ਵਾਜਪਾਈ ਨਾਲ ਦਿਲੀ ਸੰਵੇਦਨਾ ਕਰਦੇ ਹਾਂ। ਓਮ ਸ਼ਾਂਤੀ!’

Image Source: Instagram

ਦੱਸ ਦੇਈਏ ਕਿ ਕੁਝ ਸਾਲ ਪਹਿਲਾਂ ਅਦਾਕਾਰ ਨੇ ਆਪਣੇ ਪਿਤਾ ਨੂੰ ਵੀ ਗੁਆ ਦਿੱਤਾ ਸੀ। ਮਨੋਜ ਆਪਣੇ ਮਾਤਾ-ਪਿਤਾ ਦੇ ਬਹੁਤ ਕਰੀਬ ਸੀ। ਅਦਾਕਾਰ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜਿਸ ਨੂੰ ਸਫਲਤਾ ਨਹੀਂ ਮਿਲਦੀ ਉਸ ਨੂੰ ਕਦੇ ਵੀ ਮੂਰਖ ਨਹੀਂ ਸਮਝਣਾ ਚਾਹੀਦਾ।

 

You may also like