
Sara Ali Khan shares emotional note on four years of 'Kedarnath': ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ । ਜਿੱਥੇ ਉਹ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰਦੇ ਹਨ। ਸਾਰਾ ਅਲੀ ਖ਼ਾਨ ਦੇ ਸਿਨੇਮਾ ਕਰੀਅਰ ਦੀ ਸ਼ੁਰੂਆਤ ਸਾਲ 2018 ਵਿੱਚ ਫ਼ਿਲਮ ਕੇਦਾਰਨਾਥ ਨਾਲ ਹੋਈ ਸੀ।
ਫ਼ਿਲਮ 'ਚ ਸਾਰਾ ਦੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ ਆਏ ਸਨ। ਫ਼ਿਲਮ ਨੇ ਰਿਲੀਜ਼ ਹੋਏ ਚਾਰ ਸਾਲ ਪੂਰੇ ਕਰ ਲਏ ਹਨ ਅਤੇ ਇਸ ਖਾਸ ਮੌਕੇ 'ਤੇ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਇੱਕ ਲੰਮਾ ਕੈਪਸ਼ਨ ਵੀ ਲਿਖਿਆ ਹੈ। ਸਾਰਾ ਨੇ ਪੋਸਟ 'ਚ ਮਰਹੂਮ ਸੁਸ਼ਾਂਤ ਨੂੰ ਵੀ ਯਾਦ ਕੀਤਾ ਹੈ।
ਹੋਰ ਪੜ੍ਹੋ : ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਪਤੀ ਨਾਲ ਹਿੱਲ ਸਟੇਸ਼ਨ ਪਹੁੰਚੀ ਕੈਟਰੀਨਾ, ਸੈਲੀਬ੍ਰੇਸ਼ਨ ਹੋਵੇਗਾ ਖਾਸ

ਸਾਰਾ ਅਲੀ ਖ਼ਾਨ ਨੇ ਫ਼ਿਲਮ ਕੇਦਾਰਨਾਥ ਨਾਲ ਜੁੜੀਆਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਸਾਰਾ, ਸੁਸ਼ਾਂਤ, ਨਿਰਦੇਸ਼ਕ, ਟੀਮ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਸ਼ੂਟ ਦੇ ਕੁਝ ਖ਼ਾਸ ਪਲਾਂ ਨੂੰ ਵੀ ਦਿਖਾਇਆ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਸਾਰਾ ਨੇ ਕੈਪਸ਼ਨ 'ਚ ਲਿਖਿਆ, 'ਮੇਰਾ ਸਭ ਤੋਂ ਵੱਡਾ ਸੁਫ਼ਨਾ 4 ਸਾਲ ਪਹਿਲਾਂ ਪੂਰਾ ਹੋਇਆ...ਇਹ ਮੈਨੂੰ ਜਾਪਦਾ ਹੈ ਕਿ ਇਹ ਸੁਫ਼ਨਾ ਅਜੇ ਵੀ ਹੈ ਅਤੇ ਸ਼ਾਇਦ ਹਮੇਸ਼ਾ ਰਹੇਗਾ... ਮੈਂ ਅਗਸਤ 2017 'ਤੇ ਵਾਪਸ ਜਾਣ ਲਈ, ਉਨ੍ਹਾਂ ਸਾਰੀਆਂ ਸ਼ੂਟਿੰਗਾਂ ਲਈ ਅਤੇ ਉਨ੍ਹਾਂ ਸਾਰੇ ਪਲਾਂ ਨੂੰ ਤਾਜ਼ਾ ਕਰਨ ਲਈ ਕੁਝ ਵੀ ਕਰਾਂਗੀ।

ਸਾਰਾ ਨੇ ਸੁਸ਼ਾਂਤ ਦਾ ਜ਼ਿਕਰ ਕਰਦੇ ਹੋਏ ਲਿਖਿਆ, 'ਸੁਸ਼ਾਂਤ ਤੋਂ ਸੰਗੀਤ, ਫ਼ਿਲਮਾਂ, ਕਿਤਾਬਾਂ, ਜ਼ਿੰਦਗੀ, ਅਦਾਕਾਰੀ, ਸਿਤਾਰਿਆਂ ਅਤੇ ਆਕਾਸ਼ ਬਾਰੇ ਬਹੁਤ ਕੁਝ ਸਿੱਖਿਆ...ਸਾਰਿਆਂ ਨੇ ਚੜ੍ਹਦੇ ਅਤੇ ਡੁੱਬਦੇ ਸੂਰਜ ਨੂੰ ਦੇਖਿਆ, ਨਦੀਆਂ ਦੀ ਆਵਾਜ਼ ਸੁਣੀ, ਮੈਗੀ ਅਤੇ ਕੁਰਕੁਰੇ ਦੀ ਥਾਲੀ ਦਾ ਆਨੰਦ ਮਾਣਿਆ, ਚਾਰ ਵਜੇ ਉੱਠੇ...ਤਿਆਰ ਹੋ ਕੇ ਗੱਟੂ ਸਰ ਦੇ ਹੁਕਮਾਂ ਦੀ ਪਾਲਣਾ ਕੀਤੀ...ਜੀਵਨ ਭਰ ਦੀਆਂ ਇਨ੍ਹਾਂ ਯਾਦਾਂ ਲਈ ਧੰਨਵਾਦ।

ਸਾਰਾ ਨੇ ਪੋਸਟ 'ਚ ਅੱਗੇ ਲਿਖਿਆ, 'ਜੈ ਭੋਲੇਨਾਥ, ਅੱਜ ਵੀ ਜਦੋਂ ਸ਼ਾਮ ਨੂੰ ਚੰਨ ਚਮਕਦਾ ਹੈ, ਮੈਂ ਜਾਣਦੀ ਹਾਂ ਕਿ ਸੁਸ਼ਾਂਤ ਆਪਣੇ ਪਸੰਦੀਦਾ ਚੰਦਰਮਾ ਦੇ ਕੋਲ ਹੈ, ਉਸ ਚਮਕਦੇ ਸਿਤਾਰੇ ਦੀ ਤਰ੍ਹਾਂ ਜੋ ਉਹ ਹਮੇਸ਼ਾ ਸੀ, ਹੈ ਅਤੇ ਰਹੇਗਾ...ਕੇਦਾਰਨਾਥ ਤੋਂ ਐਂਡਰੋਮੇਡਾ ਤੱਕ। ਸਾਰਾ ਅਲੀ ਖ਼ਾਨ ਦੀ ਇਸ ਪੋਸਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਸਾਰਾ ਅਲੀ ਖ਼ਾਨ ਨੇ ਮਰਹੂਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਫ਼ਿਲਮ ਕੇਦਾਰਨਾਥ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ।
View this post on Instagram