
Katrina Kaif news:ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਪਿਛਲੇ ਸਾਲ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਹੁਣ ਦੋਵੇਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਜਾ ਰਹੇ ਹਨ। ਕੈਟਰੀਨਾ ਅਤੇ ਵਿੱਕੀ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਦੋਵੇਂ ਪਹਿਲਾਂ ਹੀ ਸੈਲੀਬ੍ਰੇਸ਼ਨ ਲਈ ਹਿੱਲ ਸਟੇਸ਼ਨ ਪਹੁੰਚ ਚੁੱਕੇ ਹਨ।
ਹੋਰ ਪੜ੍ਹੋ : ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਆਪਣੇ ਪਿਆਰੇ ਪੁੱਤਰ ਦੇ ਨਾਲ ਏਅਰਪੋਰਟ ‘ਤੇ ਆਈ ਨਜ਼ਰ, ਦੇਖੋ ਵੀਡੀਓ

ਕੈਟਰੀਨਾ ਕੈਫ ਪਿਛਲੇ ਕਈ ਦਿਨਾਂ ਤੋਂ ਆਪਣੀ ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਲੈ ਕੇ ਚਰਚਾ 'ਚ ਹੈ। ਹੁਣ ਅਦਾਕਾਰਾ ਨੂੰ ਲਾਈਮਲਾਈਟ ਵਿੱਚ ਰਹਿਣ ਦਾ ਇੱਕ ਹੋਰ ਮੌਕਾ ਮਿਲ ਗਿਆ ਹੈ ਕਿਉਂਕਿ ਕੈਟਰੀਨਾ ਜੋ ਕਿ 9 ਦਸੰਬਰ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਜਾ ਰਹੀ ਹੈ। ਕੈਟਰੀਨਾ ਨੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਪਹਾੜਾਂ ਦੇ ਵਿਚਕਾਰ ਬਣੇ ਰਿਜ਼ੋਰਟ 'ਚ ਸੈਰ ਕਰਦੀ ਨਜ਼ਰ ਆ ਰਹੀ ਹੈ।

ਤਸਵੀਰਾਂ 'ਚ ਕੈਟਰੀਨਾ ਨੇ ਪੀਲੇ ਅਤੇ ਲਾਲ ਰੰਗ ਦੇ ਪ੍ਰਿੰਟਿਡ ਫੁੱਲ ਵਾਲੇ ਸਵੈਟਰ 'ਚ ਨਜ਼ਰ ਆ ਰਹੀ ਹੈ ਅਤੇ ਖੂਬਸੂਰਤ ਗਾਰਡਨ 'ਚ ਵੱਖਰੇ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਅਭਿਨੇਤਰੀ ਦੇ ਪਿਛਲੇ ਮੈਦਾਨ ਵਿੱਚ ਇੱਕ ਸੁੰਦਰ ਬਗੀਚਾ ਅਤੇ ਰਿਜ਼ੋਰਟ ਦਿਖਾਈ ਦੇ ਰਿਹਾ ਹੈ। ਫੋਟੋ ਸ਼ੇਅਰ ਕਰਦੇ ਹੋਏ ਕੈਟਰੀਨਾ ਨੇ ਤਸਵੀਰ ਦਾ ਕ੍ਰੈਡਿਟ ਪਤੀ ਵਿੱਕੀ ਕੌਸ਼ਲ ਨੂੰ ਦਿੱਤਾ ਅਤੇ ਲਿਖਿਆ, "ਪਹਾੜਾਂ ਵਿੱਚ..."। ਫੈਨਜ਼ ਇਸ ਪੋਸਟ ਉੱਤੇ ਖੂਬ ਪਿਆਰ ਲੁੱਟਾ ਰਹੇ ਹਨ।

ਦੱਸ ਦਈਏ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ 2021 ਵਿੱਚ ਰਾਜਸਥਾਨ ਦੇ ਸਵਾਈਮਾਧੋਪੁਰ ਵਿੱਚ ਇੱਕ ਰਿਜ਼ੋਰਟ ਵਿੱਚ ਵਿਆਹ ਕੀਤਾ ਸੀ। ਦੋਵਾਂ ਦੀ ਇਹ ਡੈਸਟੀਨੇਸ਼ਨ ਵੈਡਿੰਗ ਬਹੁਤ ਖਾਸ ਸੀ। ਜਿੱਥੇ ਦੋਵਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੁਝ ਕਰੀਬੀ ਦੋਸਤ ਸ਼ਾਮਲ ਹੋਏ ਸਨ।
View this post on Instagram