ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੂੰ ਵੀ ਪਸੰਦ ਹੈ ਦੀਪਕ ਦੀਪਕ ਢਿੱਲੋਂ ਦਾ ਇਹ ਗਾਣਾ

written by Rupinder Kaler | August 28, 2021

ਪੰਜਾਬੀ ਗਾਇਕਾ ਦੀਪਕ ਢਿੱਲੋਂ (Deepak Dhillon)ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਵਾਰ ਫਿਰ ਛਾਉਣ ਲੱਗੀ ਹੈ । ਉਹ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੀ ਹੈ । ਹਾਲ ਹੀ ਵਿੱਚ ਉਸ ਦਾ ਜੱਸਾ ਢਿੱਲੋਂ ਦੇ ਨਾਲ ਆਇਆ ਗਾਣਾ ਗਾਣਾ ‘Talja’ ਉਸ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਹ ਗਾਣਾ ਹਰ ਥਾਂ ਤੇ ਵੱਜਦਾ ਸੁਣਾਈ ਦੇ ਜਾਂਦਾ ਹੈ । ਇਹੀ ਨਹੀਂ ਇਸ ਗਾਣੇ ਦੇ ਬਾਲੀਵੁੱਡ ਦੇ ਕਈ ਸਿਤਾਰੇ ਵੀ ਦੀਵਾਨੇ ਹਨ ।

Deepak and Amrit Pic Courtesy: Instagram

ਹੋਰ ਪੜ੍ਹੋ :

ਕ੍ਰਿਕੇਟ ਖੇਡਦੀਆਂ ਨਜ਼ਰ ਆਈਆਂ ਪ੍ਰੀਤੀ ਜ਼ਿੰਟਾ ਅਤੇ ਜੂਹੀ ਚਾਵਲਾ, ਵੀਡੀਓ ਹੋ ਰਿਹਾ ਵਾਇਰਲ

Pic Courtesy: Instagram

ਅਦਾਕਾਰ ਰਣਵੀਰ ਸਿੰਘ (ranveer singh) ਇਸ ਗਾਣੇ ‘Talja’ ਤੇ ਖੂਬ ਝੂਮਦਾ ਦਿਖਾਈ ਦੇ ਜਾਂਦਾ ਹੈ । ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਰਣਵੀਰ ਸਿੰਘ (ranveer singh) ਗਾਣੇ ਤੇ ਝੂਮਦਾ ਹੋਇਆ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ਦੀ ਅਸੀਂ ਪੁਸ਼ਟੀ ਨਹੀਂ ਕਰਦੇ, ਪਰ ਦਾਅਵਾ ਕੀਤਾ ਜਾ ਰਿਹਾ ਹੈ ਇਹ ਵੀਡੀਓ ਰਣਵੀਰ ਸਿੰਘ ਦਾ ਹੈ।

 

View this post on Instagram

 

A post shared by Gossipgiri (@gossipgiriblogs)

ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪਕ ਢਿੱਲੋਂ (Deepak Dhillon) ਨੇ ਮਿਊਜ਼ਿਕ ਇੰਡਸਟਰੀ ਵਿੱਚ ਖੁਦ ਆਪਣਾ ਨਾਂਅ ਬਣਾਇਆ ਹੈ ਕਿਉਂਕਿ ਉਸ ਨੂੰ ਇਸ ਇੰਡਸਟਰੀ ਵਿੱਚ ਲਿਆਉਣ ਵਾਲਾ ਕੋਈ ਨਹੀਂ ਸੀ । ਇਸ ਮੁਕਾਮ ਨੂੰ ਹਾਸਲ ਕਰਨ ਲਈ ਢਿੱਲੋਂ (Deepak Dhillon) ਨੂੰ ਲੰਮਾਂ ਸੰਘਰਸ਼ ਵੀ ਕਰਨਾ ਪਿਆ ।

0 Comments
0

You may also like