ਸੋਨੂੰ ਸੂਦ ਦੀ ਭਤੀਜੀ ਨੇ ਦੱਸਿਆ ਹੋਟਲ ਵਾਲੇ ਕਿਉਂ ਨਹੀਂ ਕਰਦੇ ਉਸ ਦੇ ਕਮਰੇ ਦਾ ਏ.ਸੀ.ਠੀਕ

Written by  Shaminder   |  September 06th 2019 05:22 PM  |  Updated: September 06th 2019 05:22 PM

ਸੋਨੂੰ ਸੂਦ ਦੀ ਭਤੀਜੀ ਨੇ ਦੱਸਿਆ ਹੋਟਲ ਵਾਲੇ ਕਿਉਂ ਨਹੀਂ ਕਰਦੇ ਉਸ ਦੇ ਕਮਰੇ ਦਾ ਏ.ਸੀ.ਠੀਕ

ਅਦਾਕਾਰ ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਭਤੀਜੀ ਨੂੰ ਪੁੱਛ ਰਹੇ ਨੇ ਕਿ ਉਸਦੇ ਕਮਰੇ ਦਾ ਏ.ਸੀ.ਠੰਡਾ ਕਿਉਂ ਨਹੀਂ ਹੈ ਤਾਂ ਉਹ ਬਹੁਤ ਹੀ ਕਿਊਟ ਅੰਦਾਜ਼ ‘ਚ ਜਵਾਬ ਦਿੰਦੀ ਹੈ ਕਿ ਕਿਉਂਕਿ ਉਹ ਐਕਟਰ ਨਹੀਂ ਹੈ ਇਸ ਲਈ ਉਸ ਦਾ ਕਮਰਾ ਠੰਡਾ ਨਹੀਂ ਹੈ । ਇਸ ‘ਤੇ ਸੋਨੂੰ ਪੁੱਛਦੇ ਨੇ ਕਿ ਤੁਸੀਂ ਸ਼ਿਕਾਇਤ ਨਹੀਂ ਕੀਤੀ ਹੋਟਲ ਵਾਲਿਆਂ ਨੂੰ ਤਾਂ ਬੱਚੀ ਕਹਿੰਦੀ ਹੈ ਕਿੳੇੁਂਕਿ ਅਸੀਂ ਐਕਟਰ ਨਹੀਂ ਹਾਂ ਇਸ ਲਈ ਸਾਡਾ ਕਮਰੇ ਦਾ ਏ.ਸੀ.ਠੀਕ ਨਹੀਂ ਕੀਤਾ ਗਿਆ ।

ਹੋਰ ਵੇਖੋ:Search ਸੋਨੂੰ ਸੂਦ ਪਿਤਾ ਦਾ ਸਕੂਟਰ ਚਲਾਕੇ ਭਾਵੁਕ ਹੋਏ ਅਦਾਕਾਰ ਸੋਨੂੰ ਸੂਦ, ਪ੍ਰਸ਼ੰਸਕਾਂ ਲਈ ਵੀਡੀਓ ਕੀਤੀ ਸਾਂਝੀ

https://www.instagram.com/p/ByE434FgXFD/

ਇਹ ਵੀਡੀਓ ਕਾਫੀ ਪੁਰਾਣਾ ਹੈ ਜਿਸ ਨੂੰ ਕਿ ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

https://www.instagram.com/p/ByCfGT_g5pJ/

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “My niece nyra feels we as actors get special treatment from the hotel guys.. n she suffers because she’s not an actor."ਦੱਸ ਦਈਏ ਕਿ ਸੋਨੂੰ ਸੂਦ ਦਾ ਸਬੰਧ ਪੰਜਾਬ ਦੇ ਮੋਗਾ ਸ਼ਹਿਰ ਦੇ ਨਾਲ ਹੈ ਅਤੇ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਸੋਨੂੰ ਸੂਦ ਨੇ ਹੋਰਾਂ ਭਾਸ਼ਾਵਾਂ ਦੀਆਂ ਫ਼ਿਲਮਾਂ ਵੀ ਕੀਤੀਆਂ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network