ਸੋਨੂੰ ਸੂਦ ਨੇ ਪੋਸਟ ਪਾ ਕੇ ਰੱਖਿਆ ਆਪਣਾ ਪੱਖ, ਕਿਹਾ- ‘ਸਮਾਂ ਆਪੇ ਸਾਹਮਣੇ ਲਿਆਵੇਗਾ ਸੱਚ’

written by Lajwinder kaur | September 20, 2021

ਲੋਕਾਂ ਦੇ ਮਸੀਹੇ ਬਣੇ ਬਾਲੀਵੁੱਡ ਐਕਟਰ ਸੋਨੂੰ ਸੂਦ Sonu Sood ਜੋ ਕਿ ਏਨਾਂ ਦਿਨੀਂ ਤਣਾਅ ਵਾਲੇ ਮਾਹੌਲ ‘ਚ ਲੰਘ ਰਹੇ ਨੇ। ਕਿਉਂਕਿ ਇਨਕਮ ਟੈਕਸ ਵਿਭਾਗ ਨੇ 20 ਕਰੋੜ ਰੁਪਏ ਦੀ ਟੈਕਸ ਚੋਰੀ ਕਰਨ ਤੇ ਉਨ੍ਹਾਂ ਦੇ ਚੈਰਿਟੀ ਟਰੱਸਟ ਦੁਆਰਾ ਵਿਦੇਸ਼ੀ ਯੋਗਦਾਨ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਅੱਜ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਆਪਣਾ ਪੱਖ ਰੱਖਿਆ ਹੈ।

inside image of sonu sood post afer tax issues-min

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਅਫਸਾਨਾ ਖ਼ਾਨ ਤੇ ਸਾਜ਼ ਦੀ ਜੋੜੀ ਨੂੰ ਦਿੱਤੀ ਵਧਾਈ, ਨਾਲ ਹੀ ਅਫਸਾਨਾ ਦੇ ਵਿਆਹ ਨੂੰ ਲੈ ਕੀਤਾ ਖ਼ਾਸ ਵਾਅਦਾ

ਉਨ੍ਹਾਂ ਨੇ ਲੰਬੀ ਚੌੜੀ ਪੋਸਟ ਪਾਈ ਹੈ ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ- ‘ਤੁਹਾਨੂੰ ਹਮੇਸ਼ਾਂ ਆਪਣੇ ਹਿੱਸੇ ਨੂੰ ਸੱਚ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ। ਸਮਾਂ ਸਭ ਕੁਝ ਦੱਸ ਦਿੰਦਾ ਹੈ’ । ਇਸ ਗੱਲ ਨੂੰ ਹਰ ਕੋਈ ਟੈਕਸ ਚੋਰੀ ਨਾਲ ਜੋੜ ਕੇ ਦੇਖ ਰਹੇ ਨੇ।

ਹੋਰ ਪੜ੍ਹੋ : ਐਸ਼ਵਰਿਆ ਰਾਏ ਦਾ ਇਹ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਖੂਬ ਵਾਇਰਲ, ਰੋਂਦੇ ਬੱਚੇ ਨੂੰ ਚੁੱਪ ਕਰਾਉਂਦੀ ਆਈ ਨਜ਼ਰ, ਦੇਖੋ ਵੀਡੀਓ

sonu sood comments for support-min

ਉਨ੍ਹਾਂ ਨੇ ਅੱਗੇ ਲਿਖਿਆ ਹੈ- "ਸਖਤ ਰਾਹੋਂ ਮੇਂ ਭੀ ਆਸਾਨ ਸਫਰ ਲਗਤਾ ਹੈ...ਹਰ ਹਿੰਦੋਸਤਾਨੀ ਦੀ ਦੁਆਂਓ ਕਾ ਅਸਰ ਲਗਤਾ ਹੈ 💕’....ਮੈਂ ਦੇਸ਼ ਦੇ ਲੋਕਾਂ ਦੀ ਪੂਰੀ ਇਮਾਨਦਾਰੀ ਨਾਲ ਮਦਦ ਕਰ ਰਿਹਾ ਹਾਂ। ਮੇਰੀ ਫਾਊਂਡੇਸ਼ਨ ਦਾ ਇੱਕ-ਇੱਕ ਪੈਸਾ ਹਮੇਸ਼ਾ ਲੋਕਾਂ ਦੀ ਜਾਨ ਬਚਾਉਣ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਤਿਆਰ ਹੈ। ਮੈਂ ਕਾਫੀ ਸਾਰੇ ਬ੍ਰੈਂਡਸ ਨੂੰ ਕਿਹਾ ਹੈ ਕਿ ਮੇਰੀ endorsement fee ਲੋਕ ਭਲਾਈ ਦੇ ਕੰਮ ‘ਚ ਲਾਵੋ। ਮੈਂ ਪਿਛਲੇ ਚਾਰ ਦਿਨਾਂ ਤੋਂ ਕੁਝ ਮਹਿਮਾਨਾਂ ਦੀ ਸੇਵਾ ਵਿੱਚ ਰੁੱਝਿਆ ਹੋਇਆ ਸੀ, ਇਸ ਲਈ ਮੈਂ ਤੁਹਾਡੀ ਮਦਦ ਨਹੀਂ ਕਰ ਸਕਿਆ। ਹੁਣ ਮੈਂ ਤੁਹਾਡੀ ਮਦਦ ਕਰਨ ਆ ਗਿਆ ਹਾਂ ਤੇ ਮਦਦ ਕਰਦਾ ਰਹਾਂਗਾ। ਉਨ੍ਹਾਂ ਇਸ ਪੋਸਟ ਦੇ ਆਖਿਰ ਵਿੱਚ ਲਿਖਿਆ ਹੈ - ‘ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ’। ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸੋਨੂੰ ਸੂਦ ਨੂੰ ਆਪਣਾ ਸਮਰਥਨ ਦੇ ਰਹੇ ਨੇ। ਗੌਹਰ ਖ਼ਾਨ, ਮਾਹੀ ਵਿਜ, ਗੈਵੀ ਚਾਹਲ ਤੇ ਕਈ ਹੋਰ ਕਲਾਕਾਰਾਂ ਨੇ ਸੋਨੂੰ ਸੂਦ ਦੇ ਹੱਕ ਕਮੈਂਟ ਕਰਕੇ ਸੋਨੂੰ ਦਾ ਹੌਸਲਾ ਵਧਾਇਆ ਹੈ।

0 Comments
0

You may also like