ਅਦਾਕਾਰਾ ਸਾਰਾ ਅਲੀ ਖ਼ਾਨ ਨੂੰ ਜਦੋਂ ਸਿਰ ‘ਤੇ ਚੁੱਕਣੀ ਪਈ ਪੱਠਿਆਂ ਦੀ ਪੰਡ, ਵੀਡੀਓ ਵਾਇਰਲ

Written by  Shaminder   |  May 27th 2020 05:08 PM  |  Updated: May 27th 2020 05:08 PM

ਅਦਾਕਾਰਾ ਸਾਰਾ ਅਲੀ ਖ਼ਾਨ ਨੂੰ ਜਦੋਂ ਸਿਰ ‘ਤੇ ਚੁੱਕਣੀ ਪਈ ਪੱਠਿਆਂ ਦੀ ਪੰਡ, ਵੀਡੀਓ ਵਾਇਰਲ

ਅਦਾਕਾਰਾ ਸਾਰਾ ਅਲੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਵੱਖ-ਵੱਖ ਅੰਦਾਜ਼ ‘ਚ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਉਨ੍ਹਾਂ ਨੇ ਸਾਂਝਾ ਕਰਦੇ ਹੋਏ ਭਾਰਤ ਦੇ ਵੱਖ-ਵੱਖ ਰਾਜਾਂ ਦੇ ਦਰਸ਼ਨ ਕਰਵਾਏ ਹਨ । ਇਸ ਅਦਾਕਾਰਾ ਨੂੰ ਬਿਹਾਰ ‘ਚ ਪੱਠੇ ਵੀ ਢੋਣੇ ਪਏ ਹਨ । ਇਸ ਵੀਡੀਓ ਦੀ ਸ਼ੁਰੂਆਤ ਤੁਸੀਂ ਉਨ੍ਹਾਂ ਨੂੰ ਸਿਰ ‘ਤੇ ਪੱਠਿਆਂ ਦੀ ਪੰਡ ਚੁੱਕੇ ਹੋਏ ਵੇਖ ਸਕਦੇ ਹੋ ।

https://www.instagram.com/p/CApa2VXJcr0/

ਹੁਣ ਤੁਸੀਂ ਸੋਚ ਰਹੇ ਹੋਵੋਗੇ ਸਾਰਾ ਅਲੀ ਖ਼ਾਨ ਨੂੰ ਅਜਿਹਾ ਕਿਉਂ ਕਰਨਾ ਪਿਆ ਹੈ ।ਦਰਅਸਲ ਸਾਰਾ ਅਲੀ ਖ਼ਾਨ ਨੇ ਲਾਕਡਾਊਨ ਦੌਰਾਨ ਆਪਣੇ ਕੁਝ ਵੀਡੀਓ ਸਾਂਝੇ ਕੀਤੇ ਹਨ । ਜਿਸ ਸਮੇਂ ਉਹ ਵੱਖ ਵੱਖ ਰਾਜਾਂ ‘ਚ ਆਪਣੀ ਸ਼ੂਟਿੰਗ ਦੇ ਸਿਲਸਿਲੇ ਜਾਂ ਫਿਰ ਘੁੰਮਣ ਲਈ ਗਏ ਹੋਏ ਸਨ ।

https://www.instagram.com/p/CAIj2blJa7o/

ਇਸ ਵੀਡੀਓ ਨੂੰ ਉਨ੍ਹਾਂ ਨੇ ਲਾਕਡਾਊਨ ਆਡੀਸ਼ਨ ਦਾ ਨਾਂਅ ਦਿੱਤਾ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B_zSkDnplzm/

ਸਾਰਾ ਅਲੀ ਖ਼ਾਨ ਦੇ ਕੰਮ ਦੀ ਗੱਲ ਕਰੀਏ ਤਾਂ ਲਾਕਡਾਊਨ ਤੋਂ ਪਹਿਲਾਂ ਉਹ ਫ਼ਿਲਮ ‘ਲਵ ਆਜ ਕੱਲ੍ਹ’ ‘ਚ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਹਨਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network