ਆਪਣੀ ਭਾਬੀ ਚਾਰੂ ਅਸੋਪਾ ਦੀ ਗੋਦ ਭਰਾਈ ਦੀ ਰਸਮ ਅਦਾ ਕਰਦੀ ਨਜ਼ਰ ਆਈ ਅਦਾਕਾਰਾ ਸੁਸ਼ਮਿਤਾ ਸੇਨ, ਦੇਖੋ ਨਵੀਆਂ ਤਸਵੀਰਾਂ

written by Lajwinder kaur | August 24, 2021

ਏਨੀਂ ਦਿਨੀਂ ਬਾਲੀਵੁੱਡ ਜਗਤ ਨੰਨ੍ਹੇ ਬੱਚਿਆਂ ਦੀਆਂ ਕਿਲਕਾਰੀਆਂ ਨਾਲ ਗੂੰਜ ਰਿਹਾ ਹੈ। ਬਹੁਤ ਜਲਦ ਸੇਨ ਪਰਿਵਾਰ ‘ਚ ਵੀ ਨੰਨ੍ਹਾ ਮਹਿਮਾਨ ਐਂਟਰੀ ਕਰਨ ਵਾਲਾ ਹੈ। ਜਿਸਦੇ ਚੱਲਦੇ ਪਰਿਵਾਰ ਚ ਬੱਚੇ ਦੇ ਆਉਣ ਤੋਂ ਪਹਿਲਾਂ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਨੇ।

inside image of charu asopa

ਹੋਰ ਪੜ੍ਹੋ :ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਹੁਨਰ ਸਿੰਘ ਦੇ ਨਾਲ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਏਨੀਂ ਪਿਆਰੀ ਖੁਸ਼ੀ ਦੇਣ ਲਈ ਵਾਹਿਗੁਰੂ ਜੀ ਦਾ ਅਦਾ ਕੀਤਾ ਸ਼ੁਕਰਾਨਾ

ਜੀ ਹਾਂ ਬਾਲੀਵੁੱਡ ਐਕਟਰ ਸੁਸ਼ਮਿਤਾ ਸੇਨ (Sushmita Sen)ਆਪਣੀ ਭਾਬੀ ਤੇ ਟੀਵੀ ਅਦਾਕਾਰਾ ਚਾਰੂ ਅਸੋਪਾ (Charu Asopa ) ਦੀ ਗੋਦ ਭਰਾਈ  (Baby Shower) ਦੀ ਰਸਮ ਅਦਾ ਕਰਦੀ ਹੋਈ ਨਜ਼ਰ ਆਈ । ਉਨ੍ਹਾਂ ਨੇ ਆਪਣੇ ਭਰਾ ਤੇ ਭਾਬੀ ਨੂੰ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ।

inside image of rajeev sen and charu aspora baby shower function

ਚਾਰੂ ਅਸੋਪਾ ਸੇਨ ਤੇ ਰਾਜੀਵ ਸੇਨ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੋਦ ਭਰਾਈ ਦੀਆਂ ਰਸਮਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਇਸ ਪ੍ਰੋਗਰਾਮ 'ਚ ਸਿਰਫ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸੀ। ਰਾਜੀਵ ਸੇਨ ਦੇ ਮੰਮੀ-ਪਾਪਾ ਤੇ ਭੈਣ ਰੀਤੀ-ਰਿਵਾਜ ਪੂਰੇ ਕਰਦੇ ਨਜ਼ਰ ਆਏ। ਇਸ ਤੋਂ ਇਲਾਵਾ ਚਾਰੂ ਦੇ ਪਰਿਵਾਰ ਵਾਲੇ, ਸੁਸ਼ਮਿਤਾ ਸੇਨ ਦਾ ਬੁਆਏ ਫ੍ਰੈਂਡ ਰੋਹਮਨ ਸ਼ਾਲ ਤੇ ਸੁਸ਼ਮਿਤਾ ਦੀਆਂ ਧੀਆਂ ਵੀ ਦਿਖਾਈ ਦਿੱਤੀਆਂ । ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਨਵੇਂ ਬਣਨ ਵਾਲੇ ਮੰਮੀ-ਪਾਪਾ ਨੂੰ ਵਧਾਈਆਂ ਦੇ ਰਹੇ ਨੇ।

ਹੋਰ ਪੜ੍ਹੋ : ਗੀਤਾ ਬਸਰਾ ਨੇ ਸਾਂਝੀ ਕੀਤੀ ਆਪਣੇ ਪੁੱਤਰ ਦੇ ਪਹਿਲੇ ਤਿਉਹਾਰ ਦੀ ਤਸਵੀਰ, ਧੀ ਹਿਨਾਇਆ ਹੀਰ ਆਪਣੇ ਨੰਨ੍ਹੇ ਭਰਾ ਦੇ ਰੱਖੜੀ ਬੰਨਦੀ ਆਈ ਨਜ਼ਰ

ਦੱਸ ਦਈਏ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਸਾਲ 2019 ‘ਚ ਆਪਣੀ ਗਰਲ ਫ੍ਰੈਂਡ ਚਾਰੂ ਅਸੋਪਾ ਦੇ ਨਾਲ ਵਿਆਹ ਕਰਵਾ ਲਿਆ ਸੀ । ਦੋਵਾਂ ਦਾ ਵਿਆਹ ਸੋਸ਼ਲ ਮੀਡੀਆ ਉੱਤੇ ਖੂਬ ਛਾਇਆ ਰਿਹਾ ਸੀ। ਚਾਰੂ ਅਸੋਪਾ ਕਈ ਮਸ਼ਹੂਰ ਟੀਵੀ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ।

 

 

View this post on Instagram

 

A post shared by Charu Asopa Sen (@asopacharu)

0 Comments
0

You may also like