ਗੀਤਾ ਬਸਰਾ ਨੇ ਸਾਂਝੀ ਕੀਤੀ ਆਪਣੇ ਪੁੱਤਰ ਦੇ ਪਹਿਲੇ ਤਿਉਹਾਰ ਦੀ ਤਸਵੀਰ, ਧੀ ਹਿਨਾਇਆ ਹੀਰ ਆਪਣੇ ਨੰਨ੍ਹੇ ਭਰਾ ਦੇ ਰੱਖੜੀ ਬੰਨਦੀ ਆਈ ਨਜ਼ਰ

written by Lajwinder kaur | August 22, 2021

ਅਦਾਕਾਰਾ ਗੀਤਾ ਬਸਰਾ (Geeta Basra)ਤੇ ਕ੍ਰਿਕੇਟਰ ਹਰਭਜਨ ਸਿੰਘ (Harbhajan Singh) ਜੋ ਕਿ ਇਸ ਸਾਲ ਜੁਲਾਈ ਮਹੀਨੇ ‘ਚ ਦੂਜੀ ਵਾਰ ਮਾਪੇ ਬਣੇ ਨੇ। ਪਰਮਾਤਮਾ ਨੇ ਇਸ ਵਾਰ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀ ਹੈ। ਗੀਤਾ ਬਸਰਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸ ਕਰਕੇ ਉਨ੍ਹਾਂ ਨੇ ਆਪਣੇ ਪੁੱਤ ਜੋਵਨ ਵੀਰ ਸਿੰਘ ਪਲਾਹਾ (Jovan Veer Singh Plaha) ਦੇ ਪਹਿਲੇ ਤਿਉਹਾਰ ਯਾਨੀ ਕਿ ਰੱਖੜੀ ਦੇ ਤਿਉਹਾਰ ਦੀ ਤਸਵੀਰ ਸਾਂਝੀ ਕਰਦੇ ਹੋਏ ਸਭ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੱਤੀ ਹੈ।

harbhajn singh and geeta basra shared her son happiness video with Image Source: Instagram

ਹੋਰ ਪੜ੍ਹੋ : ਗਾਇਕ ਪਰਮੀਸ਼ ਵਰਮਾ ਨੇ ਰੋਮਾਂਟਿਕ ਤਸਵੀਰ ਪੋਸਟ ਕਰਕੇ ਆਪਣੀ ਮੰਗੇਤਰ ਗੀਤ ਗਰੇਵਾਲ ਨੂੰ ਦਿੱਤੀ ਜਨਮਦਿਨ ਦੀ ਵਧਾਈ

ਹੋਰ ਪੜ੍ਹੋ : ਸਤਿੰਦਰ ਸੱਤੀ ਨੇ ਆਪਣੇ ਭਰਾ ਤੇ ਭਤੀਜਿਆਂ ਦੇ ਬੰਨੀ ਰੱਖੜੀ, ਪ੍ਰਸ਼ੰਸਕਾਂ ਦੇ ਨਾਲ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਵਧਾਈ

inside image of geeta basra kids fist rakhi-min Image Source: Instagram

ਇਸ ਤਸਵੀਰ ‘ਚ ਹਿਨਾਇਆ ਹੀਰ ਪਲਾਹਾ ਆਪਣੇ ਨੰਨ੍ਹੇ ਭਰਾ ਜੋਵਨ ਦੇ ਰੱਖੜੀ ਬੰਨਦੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ‘ਚ ਦੋਵਾਂ ਬੱਚਿਆਂ ਦੇ ਕਿਊਟ ਹੱਥ ਦਿਖਾਈ ਦੇ ਰਹੇ ਨੇ। ਪ੍ਰਸ਼ੰਸਕਾਂ ਨੂੰ ਭੈਣ-ਭਰਾ ਦੀ ਇਹ ਪਿਆਰੀ ਜਿਹੀ ਤਸਵੀਰ ਖੂਬ ਪਸੰਦ ਆ ਰਹੀ ਹੈ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ। ਦੱਸ ਦਈਏ ਅਜੇ ਤੱਕ ਗੀਤਾ ਤੇ ਹਰਭਜਨ ਨੇ ਆਪਣੇ ਪੁੱਤਰ ਦਾ ਚਿਹਰਾ ਨਹੀਂ ਦਿਖਾਇਆ ਹੈ।

inside image of geeta basra shared his son first image with fans Image Source: Instagram

ਜੇ ਗੱਲ ਕਰੀਏ ਗੀਤ ਬਸਰਾ ਤੇ ਹਰਭਜਨ ਸਿੰਘ ਦੀ ਲਵ ਸਟੋਰੀ ਦੀ ਤਾਂ ਉਹ ਕਿਸੇ ਹਿੰਦੀ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਭੱਜੀ ਨੇ ਗੀਤਾ ਨੂੰ ਸਭ ਤੋਂ ਪਹਿਲਾ ਇੱਕ ਪੋਸਟਰ ਵਿੱਚ ਦੇਖਿਆ ਸੀ । ਇਸ ਜੋੜੀ ਦੀ ਪ੍ਰੇਮ ਕਹਾਣੀ 2007 ਵਿੱਚ ਸ਼ੁਰੂ ਹੋਈ ਸੀ । ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਸ ਜੋੜੀ ਨੇ ਸਾਲ 2015 ‘ਚ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ ਕਰਵਾ ਲਿਆ ਸੀ।

0 Comments
0

You may also like