ਸਲਮਾਨ ਖ਼ਾਨ ਨਾਲ ਕੰਮ ਕਰਨ ਵਾਲੀਆਂ ਹੀਰੋਇਨਾਂ ਅੱਜ ਢੋਅ ਰਹੀਆਂ ਹਨ ਗੁੰਮਨਾਮੀ ਦਾ ਹਨੇਰਾ

written by Rupinder Kaler | November 11, 2020

ਬਾਲੀਵੁੱਡ ਵਿੱਚ ਸਲਮਾਨ ਖ਼ਾਨ ਦਾ ਸਿੱਕਾ ਚਲਦਾ ਹੈ, ਉਹ ਅੱਜ ਵੀ ਸੂਪਰ ਸਟਾਰ ਹਨ । ਪਰ ਉਹਨਾਂ ਨਾਲ ਕੰਮ ਕਰ ਚੁੱਕੀਆਂ ਹੀਰੋਇਨਾਂ ਗੁੰਮਨਾਮੀ ਦਾ ਹਨੇਰਾ ਢੋਅ ਰਹੀਆਂ ਹਨ । ਜਿਨ੍ਹਾਂ ਵਿੱਚੋਂ ਪੂਜਾ ਡੱਡਵਾਲ ਵੀ ਇੱਕ ਹੈ । ਕੁਝ ਸਮਾਂ ਪਹਿਲਾਂ ਪੂਜਾ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ, ਜਿਸ ਵਿੱਚ ਉਹ ਪੂਰੀ ਤਰ੍ਹਾਂ ਮਰਨ ਵਾਲੀ ਸਥਿਤੀ ਵਿੱਚ ਨਜ਼ਰ ਆਈ ਸੀ।  pooja-dadwal ਇਨ੍ਹਾਂ ਫੋਟੋਆਂ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਔਰਤ ਪੂਜਾ ਹੈ, ਜੋ ਸਾਲ 1995 ਵਿੱਚ ਸਲਮਾਨ ਨਾਲ ਫਿਲਮ 'ਵੀਰਗਤੀ' ਵਿੱਚ ਨਜ਼ਰ ਆਈ ਸੀ। ਪੂਜਾ ਦੀ ਮਾੜੀ ਹਾਲਤ ਨੂੰ ਵੇਖਦੇ ਹੋਏ ਸਲਮਾਨ ਖੁਦ ਮਦਦ ਲਈ ਅੱਗੇ ਆਏ ਸੀ। ਹੋਰ ਪੜ੍ਹੋ :

ramba ਇਸੇ ਤਰ੍ਹਾਂ ਸਲਮਾਨ ਖ਼ਾਨ ਨਾਲ ਕੰਮ ਕਰ ਚੁੱਕੀ ਐਕਟਰਸ ਰੰਭਾ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਰੰਭਾ 1997 ਵਿੱਚ ਆਈ ਫਿਲਮ ‘ਜੁੜਵਾ’ ਤੇ 1998 ਵਿੱਚ ‘ਬੰਧਨ’ ਵਿੱਚ ਸਲਮਾਨ ਦੇ ਨਾਲ ਨਜ਼ਰ ਆਈ ਸੀ। ਇਸ ਦੇ ਬਾਵਜੂਦ ਰੰਭਾ ਸਿਲਵਰ ਸਕ੍ਰੀਨ ‘ਤੇ ਜ਼ਿਆਦਾ ਨਜ਼ਰ ਨਹੀਂ ਆਈ ਤੇ ਹੌਲੀ-ਹੌਲੀ ਬਾਲੀਵੁੱਡ ਤੋਂ ਦੂਰ ਚਲੀ ਗਈ। navodita sharma ਸਲਮਾਨ ਖ਼ਾਨ ਦੇ ਨਾਲ ਫਿਲਮ ਸਨਮ-ਬੇਵਾਫਾ ਵਿੱਚ ਨਜ਼ਰ ਆਈ ਨਵੋਦਿਤਾ ਸ਼ਰਮਾ ਨੂੰ ਫਿਲਮ ਜਗਤ ਵਿੱਚ ‘ਚਾਂਦਨੀ’ ਵਜੋਂ ਜਾਣਿਆ ਜਾਂਦਾ ਸੀ। ਸਲਮਾਨ ਖ਼ਾਨ ਨਾਲ ਇੱਕ ਫਿਲਮ ਕਰਨ ਦੇ ਬਾਵਜੂਦ ਨਵੋਦਿਤਾ ਬਾਲੀਵੁੱਡ ਵਿੱਚ ਖਾਸ ਨਾਂ ਕਮਾ ਨਹੀਂ ਸਕੀ ਤੇ ਖਬਰਾਂ ਮੁਤਾਬਕ ਉਹ ਇਨ੍ਹੀਂ ਦਿਨੀਂ ਵਿਦੇਸ਼ ਵਿੱਚ ਹੈ ਤੇ ਉਥੇ ਬੱਚਿਆਂ ਨੂੰ ਡਾਂਸ ਸਿਖਾਉਂਦੀ ਹੈ। ਸਭ ਤੋਂ ਹੈਰਾਨ ਕਰਨ ਵਾਲਾ ਮਾਮਲਾ ਅਦਾਕਾਰਾ ਰੇਨੂੰ ਆਰੀਆ ਦਾ ਹੈ। ਕੋਈ ਨਹੀਂ ਜਾਣਦਾ ਕਿ ਸਲਮਾਨ ਦੀ ਪਹਿਲੀ ਫਿਲਮ 'ਬੀਵੀ ਹੋ ਤੋ ਐਸੀ' ਵਿੱਚ ਕੰਮ ਕਰਨ ਵਾਲੀ ਰੇਨੂੰ ਕਿੱਥੇ ਹੈ। ਅਭਿਨੇਤਰੀ ਕੰਚਨ ਨੇ ਸਲਮਾਨ ਨਾਲ ਫਿਲਮ 'ਸਨਮ-ਬੇਵਾਫਾ' 'ਚ ਵੀ ਕੰਮ ਕੀਤਾ ਸੀ ਪਰ ਅੱਜ ਉਹ ਕਿੱਥੇ ਹੈ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਹੈ। ਦੱਸ ਦੇਈਏ ਕਿ ਕੰਚਨ ਨੇ ਦੱਖਣੀ ਭਾਰਤੀ ਫਿਲਮਾਂ ਵਿੱਚ ਕੰਮ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਗੱਲ ਨਹੀਂ ਬਣੀ ਜਿਸ ਤੋਂ ਬਾਅਦ ਉਹ ਸੁਰਖੀਆਂ ਤੋਂ ਦੂਰ ਚਲੀ ਗਈ।

0 Comments
0

You may also like