ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਕ੍ਰਿਸਮਸ ਦੀ ਵਧਾਈ

written by Lajwinder kaur | December 25, 2018

ਵਿਸ਼ਵਭਰ ‘ਚ ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਲੋਕਾਂ ‘ਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਚਲਦੇ ਸਾਡੇ ਫਿਲਮੀ ਸਿਤਾਰਿਆਂ ਨੇ ਵੀ ਆਪਣੇ ਫੈਨਜ਼ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਹੈ। ਬਾਲੀਵੁੱਡ ਸਟਾਰ ਕਲਾਕਾਰਾਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕ੍ਰਿਸਮਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਬਾਲੀਵੁੱਡ ਦੇ ‘ਸਿੰਘਮ’ ਅਜੇ ਦੇਵਗਨ ਟਵਿਟਰ ਤੇ ਲਿਖਿਆ: “ਮੈਰੀ ਕ੍ਰਿਸਮਸ , ਆਸੇ-ਪਾਸੇ ਹਾਸੇ ਤੇ ਖੁਸ਼ੀਆਂ ਵੰਡੋ।”

Bollywood celebrities wish fans on Merry Christmas ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਕ੍ਰਿਸਮਸ ਦੀ ਵਧਾਈ

ਹੋਰ ਵੇਖੋ: ਰਣਵੀਰ ਸਿੰਘ ਨੇ ਦੀਪਿਕਾ ਨੂੰ ਛੱਡ ਪ੍ਰਿਯੰਕਾ ਲਈ ਕੀਤਾ ਰੈਪ, ਦੇਖੋ ਵੀਡੀਓ

ਦੇਸੀ ਗਰਲ ਪ੍ਰਿਯੰਕਾ ਚੋਪੜਾ ਜੋ ਕੇ ਹਾਲ ਹੀ ‘ਚ ਨਿੱਕ ਜੋਨਸ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ਹਨ ਤੇ ਆਪਣੇ ਪਰਿਵਾਰ ਸਮੇਤ ਇੰਗਲੈਂਡ ‘ਚ ਛੁੱਟੀਆਂ ਮਨਾ ਰਹੇ ਹਨ। ਪ੍ਰਿਯੰਕਾ ਨੇ ਆਪਣੇ ਪਰਿਵਾਰ ਦੀ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਉਹ ਇੰਗਲੈਂਡ ‘ਚ ਕ੍ਰਿਸਮਸ ਦੇ ਤਿਉਹਾਰ ਨੂੰ ਆਪਣੇ ਫੈਮਲੀ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਨ।

https://www.instagram.com/p/Brt4YBkg4uD/

ਹੋਰ ਵੇਖੋ: ਜਾਣੋ ਗੁਰਪ੍ਰੀਤ ਘੁੱਗੀ ਦੀ ਕਾਮਯਾਬੀ ਪਿੱਛੇ ਕਿਸ ਵਿਅਕਤੀ ਦਾ ਹੈ ਹੱਥ

ਇਸ ਤੋਂ ਇਲਾਵਾ ਅਕਸ਼ੈ ਕੁਮਾਰ, ਬਾਲੀਵੁੱਡ ਅਦਾਕਾਰ ਸੁਸ਼ਮੀਤਾ ਸੇਨ, ਆਲੀਆ ਭੱਟ, ਜੈਕਲੀਨ ਫਰਨਾਂਡੀਜ਼, ਕਾਰਤਿਕ ਆਰੀਅਨ ਤੇ ਕਈ ਹੋਰ ਹਿੰਦੀ ਪਰਦੇ ਦੇ ਕਲਾਕਾਰਾਂ ਨੇ ਇਸ ਤਿਉਹਾਰ ਦੀ ਵਧਾਈ ਦਿੱਤੀ ਹੈ। ਉੱਧਰ ਸਾਡੇ ਕ੍ਰਿਕਟ ਸਟਾਰ ਵਰਿੰਦਰ ਸਹਿਵਾਗ, ਵਿਰਾਟ ਕੋਹਲੀ, ਸੋਰਵ ਗਾਂਗੁਲੀ , ਯੁਵਰਾਜ ਸਿੰਘ ਨੇ ਵੀ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਤਿਉਹਾਰ ਨੂੰ ਦੁਨੀਆ ਭਰ ‘ਚ ਜ਼ੋਰਾ-ਸ਼ੋਰਾ ਦੇ ਨਾਲ ਮਨਾਇਆ ਜਾ ਰਿਹਾ ਹੈ।

https://twitter.com/virendersehwag/status/1077420967343935488

0 Comments
0

You may also like