ਬਾਲੀਵੁੱਡ ਸਿਤਾਰਿਆਂ ਨੇ ਸ਼ੁਰੂ ਕੀਤਾ ਨਿਊ ਈਯਰ ਸੇਲੀਬ੍ਰੇਸ਼ਨ

written by Lajwinder kaur | December 27, 2018

ਬਾਲੀਵੁੱਡ ਸਿਤਾਰੇ ਕ੍ਰਿਸਮਸ ਤੋਂ ਬਾਅਦ ਨਵੇਂ ਸਾਲ ਦੀ ਤਿਆਰੀ ‘ਚ ਬਿਜ਼ੀ ਚੱਲ ਰਹੇ ਹਨ। ਜਿਸ ਦੇ ਚੱਲਦੇ ਕਈ ਫਿਲਮੀ ਸਟਾਰ ਛੁੱਟੀਆਂ ਲੈ ਕੇ ਵਿਦੇਸ਼ ‘ਚ ਨਿਊ ਈਯਰ ਦੇ ਸੇਲੀਬ੍ਰੇਸ਼ਨ ਦੀਆਂ ਤਿਆਰੀਆਂ ਕਰ ਰਹੇ ਹਨ। ਸਟਾਰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਆਪਣੇ ਮਸਤੀ ਕਰਦੇ ਦੀਆਂ ਤਸਵੀਰਾਂ ਆਪਣੇ ਫੈਨਜ਼ ਨਾਲ ਸਾਂਝੀਆਂ ਕਰ ਰਹੇ ਹਨ।

https://www.instagram.com/p/Br2F6yAghCt/

ਹੋਰ ਵੇਖੋ: ‘ਸਿੰਬਾ’ ਦੇ ਨਵੇਂ ਪੋਸਟਰ ‘ਚ ਦਿਲਕਸ਼ ਅੰਦਾਜ਼ ‘ਚ ਨਜ਼ਰ ਆਏ ਸਾਰਾ ਤੇ ਰਣਵੀਰ

ਬਾਲੀਵੁੱਡ ਦੇ ‘ਸਿੰਘਮ’ ਅਜੇ ਦੇਵਗਨ ਜੋ ਕਿ ਆਪਣੀ ਫੈਮਿਲੀ ਦੇ ਨਾਲ ਥਾਈਲੈਂਡ ‘ਚ ਨਿਊ ਈਯਰ ਦੀਆਂ ਛੁੱਟੀਆਂ ਦਾ ਅਨੰਦ ਮਾਨ ਰਹੇ ਹਨ। ਇਸ ਦੀ ਤਸਵੀਰਾਂ ਅਜੇ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਜਿਸ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਗਿਆ। ਤਸਵੀਰ ‘ਚ ਅਜੇ ਦੇਵਗਨ ਆਪਣੀ ਪਤਨੀ ਕਾਜੋਲ ਤੇ ਬੱਚਿਆਂ ਦੇ ਨਾਲ ਪੂਲ ਵਿੱਚ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ।

https://www.instagram.com/p/Br3L-krhifv/

ਸਲਿਮ ਫਿੱਟ ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ ਜੋ ਕਿ ਆਪਣੇ ਪਰਿਵਾਰ ਨਾਲ ਲੰਡਨ ‘ਚ ਹਨ, ਉਹਨਾਂ ਨੇ ਫੈਮਿਲੀ ਦੇ ਨਾਲ ਤਸਵੀਰਾਂ ਸੋਸ਼ਲ ਮੀਡੀਆ ਦੇ ਪੋਸਟ ਕੀਤੀਆਂ ਹਨ।

Bollywood celebs make New Year 2019 plans with family holidays ਬਾਲੀਵੁੱਡ ਸਿਤਾਰਿਆਂ ਨੇ ਸ਼ੁਰੂ ਕੀਤਾ ਨਿਊ ਈਯਰ ਸੇਲੀਬ੍ਰੇਸ਼ਨ

ਸ਼ਿਲਪਾ ਸ਼ੈੱਟੀ ਜੋ ਕਿ ਛੇਤੀ ਡਾਂਸ ਦੇ ਰਿਐਲਟੀ ਸ਼ੋਅ ‘ਚ ਨਜ਼ਰ ਆਉਣਗੇ।

https://www.instagram.com/p/Br2snFynFOB/

ਹੋਰ ਵੇਖੋ:  2018 ‘ਚ ਕਿਸ ਫੀਮੇਲ ਕਲਾਕਾਰ ਦੀ ਰਹੀ ਫੇਸਬੁੱਕ ‘ਤੇ ਚੜ੍ਹਤ , ਜਾਣੋ ਕਿਸ ਨੂੰ ਮਿਲੇ ਕਿੰਨ੍ਹੇ ਫੈਨ

ਹੁਣ ਗੱਲ ਕਰਦੇ ਹਾਂ ਸੈਫ ਆਲੀ ਖਾਨ ਦੇ ਪਰਿਵਾਰ ਦੀ ਜਿਹਨਾਂ ਨੇ ਆਪਣੇ ਪੁੱਤਰ ਦਾ ਦੂਜਾ ਜਨਮਦਿਨ ਵੀ ਕੈਪਟਾਊਨ ‘ਚ ਮਨਾਇਆ ਸੀ, ਨਵਾਂ ਸਾਲ ਮਨਾਉਣ ਲਈ ਉਹ ਲੰਡਨ ਪੁੱਜੇ ਹੋਏ ਹਨ। ਕਰੀਨਾ ਕਪੂਰ ਖਾਨ, ਸੈਫ ਅਲੀ ਖਾਨ ਤੇ ਤੈਮੂਰ ਅਲੀ ਖਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਤਸਵੀਰ ‘ਚ ਦੇਖ ਸਕਦੇ ਹੋ ਕਿ ਤੈਮੂਰ ਅਲੀ ਖਾਨ ਸਾਈਕਲ ਉੱਤ ਬੈਠੇ ਨਜ਼ਰ ਆ ਰਹੇ ਹਨ।

0 Comments
0

You may also like