ਬਾਲੀਵੁੱਡ ਡਾਇਰੈਕਟਰ ਇਮਤਿਆਜ ਅਲੀ ਨੇ ਅਮਰ ਸਿੰਘ ਚਮਕੀਲੇ ਦੇ ਬੇਟੇ ਨਾਲ ਕੀਤੀ ਮੁਲਾਕਾਤ, ਬਣਨ ਜਾ ਰਹੀ ਹੈ ਬਾਲੀਵੁੱਡ ਫ਼ਿਲਮ

written by Rupinder Kaler | September 23, 2021

ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ (Amar Singh Chamkila) ਦੀ ਜ਼ਿੰਦਗੀ ਤੇ ਛੇਤੀ ਬਾਲੀਵੁੱਡ ਫ਼ਿਲਮ ਬਣਨ ਜਾ ਰਹੀ ਹੈ । ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ ਇਸ ਫ਼ਿਲਮ ਨੂੰ ਲੈ ਕੇ ਹਾਲ ਹੀ ਵਿੱਚ ਬਾਲਵੁੱਡ ਦੇ ਮਸ਼ਹੂਰ ਡਾਇਰੈਕਟਰ ਇਮਤਿਆਜ਼ ਅਲੀ (Imtiaz Ali) ਨੇ ਚਮਕੀਲਾ (Amar Singh Chamkila) ਦੇ ਘਰ ਜਾ ਕੇ ਉਸ ਦੀ ਪਤਨੀ ਅਮਨਜੋਤ ਕੌਰ ਤੇ ਉਸ ਦੇ ਬੇਟੇ ਜੈਮਨ ਚਮਕੀਲਾ ਨਾਲ ਮੁਲਾਕਾਤ ਕੀਤੀ ਹੈ ।

Pic Courtesy: facebook

ਹੋਰ ਪੜ੍ਹੋ :

ਸਵੀਤਾਜ ਬਰਾੜ, ਜੋਰਡਨ ਸੰਧੂ ਤੇ ਸ਼੍ਰੀ ਬਰਾੜ ਲੈ ਕੇ ਆ ਰਹੇ ਹਨ ਨਵਾਂ ਗਾਣਾ …!

Pic Courtesy: google

ਇਸ ਮੁਲਾਕਾਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਵਿੱਚ ਚਮਕੀਲੇ (Amar Singh Chamkila) ਦਾ ਬੇਟਾ ਤੇ ਡਾਇਰੈਕਟਰ ਇਮਤਿਆਜ ਅਲੀ ਨਜ਼ਰ ਆ ਰਹੇ ਹਨ । ਖ਼ਬਰਾਂ ਦੀ ਮੰਨੀਏ ਤਾਂ ਇਸ ਮੁਲਾਕਾਤ ਦੌਰਾਨ ਇਮਤਿਆਜ ਅਲੀ ਨੇ ਚਮਕੀਲੇ ਦੇ ਜੀਵਨ ਨੂੰ ਨੇੜੇ ਤੋਂ ਹੋ ਕੇ ਜਾਣਿਆ ਹੈ ।

Amar_Singh_Chamkila

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਮਰ ਸਿੰਘ ਚਮਕੀਲਾ (Amar Singh Chamkila) ਤੇ ਅਮਰਜੋਤ ਪੰਜਾਬੀ ਦੀ ਮਸ਼ਹੂਰ ਗਾਇਕ ਜੋੜੀ ਸੀ । ਇਸ ਜੋੜੀ ਨੂੰ ਉਹਨਾਂ ਦੇ ਅਖਾੜੇ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ । ਚਮਕੀਲੇ ਦੇ ਕਤਲ ਦੀ ਗੁੱਥੀ ਅੱਜ ਤੱਕ ਨਹੀਂ ਸੁਲਝ ਸਕੀ ਕਿ ਉਸ ਦੇ ਕਾਤਲ ਕੌਣ ਸਨ ।

0 Comments
0

You may also like