ਅਦਾਕਾਰਾ ਗੁਲ ਪਨਾਗ ਜਹਾਜ਼ ਉਡਾਉਂਦੀ ਆਈ ਨਜ਼ਰ, ਕਿਹਾ ‘ਮੈਂ ਕਿਸੇ ਏਅਰਲਾਈਨ ਲਈ ਨਹੀਂ,ਸ਼ੌਂਕ ਲਈ ਉਡਾਉਂਦੀ ਹਾਂ ਜਹਾਜ਼’

ਅਦਾਕਾਰਾ ਗੁਲ ਪਨਾਗ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਹੈਲੀਕਾਪਟਰ ਉਡਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਹੈਲੀਕਾਪਟਰ ਚਲਾਉਣ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕੀਤਾ ਹੈ ।

Written by  Shaminder   |  September 12th 2023 05:13 PM  |  Updated: September 12th 2023 05:43 PM

ਅਦਾਕਾਰਾ ਗੁਲ ਪਨਾਗ ਜਹਾਜ਼ ਉਡਾਉਂਦੀ ਆਈ ਨਜ਼ਰ, ਕਿਹਾ ‘ਮੈਂ ਕਿਸੇ ਏਅਰਲਾਈਨ ਲਈ ਨਹੀਂ,ਸ਼ੌਂਕ ਲਈ ਉਡਾਉਂਦੀ ਹਾਂ ਜਹਾਜ਼’

ਅਦਾਕਾਰਾ ਗੁਲ ਪਨਾਗ (Gul Panag)ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਹੈਲੀਕਾਪਟਰ ਉਡਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਹੈਲੀਕਾਪਟਰ ਚਲਾਉਣ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕੀਤਾ ਹੈ । ਅਦਾਕਾਰਾ ਨੇ ਲਿਖਿਆ ‘ਮੈਂ ਸਿਰਫ ਸ਼ੌਂਕ ਦੇ ਤੌਰ ‘ਤੇ ਪਾਇਲਟ ਹਾਂ, ਮੈਂ ਕਿਸੇ ਏਅਰਲਾਈਨ ਦੇ ਲਈ ਜਹਾਜ਼ ਨਹੀਂ ਚਲਾਉਂਦੀ’। ਅਦਾਕਾਰਾ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ :  ਭਾਈ ਹਰਜਿੰਦਰ ਸਿੰਘ ਜੀ ਆਪਣੇ ਨਵ-ਜਨਮੇ ਪੋਤਰੇ ਨੂੰ ਗੁਰਦੁਆਰਾ ਸਾਹਿਬ ਲੈ ਕੇ ਪਹੁੰਚੇ,ਕਿਹਾ ‘ਅਸੀਂ ਚਾਹੁੰਦੇ ਹਾਂ ਕਿ ਬੱਚੇ ਸਿੱਖ ਕੌਮ ਦੇ ਸੇਵਾਦਾਰ ਬਣਨ’

ਕਈ ਉਪਲਬਧੀਆਂ ਹਾਸਲ ਕੀਤੀਆਂ ਅਦਾਕਾਰਾ ਨੇ 

ਬਾਲੀਵੁੱਡ ਅਦਾਕਾਰਾ ਗੁਲ ਪਨਾਗ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿੳਾ ਹੈ । ਗੁਲ ਪਨਾਗ ਚੰਡੀਗੜ੍ਹ ਦੀ ਜੰਮਪਲ ਹੈ ਅਤੇ ਬਾਈਕ ਰਾਈਡ ਦੇ ਨਾਲ ਨਾਲ ਜਹਾਜ਼ ਚਲਾਉਣ ਦਾ ਵੀ ਸ਼ੌਂਕ ਰੱਖਦੀ ਹੈ । ਉਹ ਇੱਕ ਸਰਟੀਫਾਈਡ ਕਮਰਸ਼ੀਅਲ ਪਾਇਲਟ ਵੀ ਹੈ ।

ਕੁਝ ਕੁ ਫ਼ਿਲਮਾਂ ‘ਚ ਕੰਮ ਕਰਨ ਦਾ ਸ਼ੌਂਕ ਰੱਖਣ ਵਾਲੀ ਗੁਲ ਪਨਾਗ ਬੇਸ਼ੱਕ ਅੱਜ ਕੱਲ੍ਹ ਫ਼ਿਲਮਾਂ ‘ਚ ਏਨੀਂ ਜ਼ਿਆਦਾ ਸਰਗਰਮ ਨਹੀਂ ਹੈ, ਪਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ ਅਤੇ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਗੁਲ ਪਨਾਗ ਨੂੰ ਵੱਖ ਵੱਖ ਸ਼ਹਿਰਾਂ ‘ਚ ਰਹਿਣ ਦਾ ਮੌਕਾ ਮਿਲਿਆ । ਕਿਉਂਕਿ ਉਨ੍ਹਾਂ ਦੇ ਪਿਤਾ ਜੀ ਆਰਮੀ ‘ਚ ਲੈਫਟੀਨੈਂਟ ਜਨਰਲ ਸਨ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network