ਅਕਸ਼ੇ ਕੁਮਾਰ ਨੂੰ ਮਿਲੀ ਭਾਰਤ ਦੀ ਨਾਗਰਿਕਤਾ, ਅਦਾਕਾਰ ਨੇ ਸਾਂਝੀ ਕੀਤੀ ਤਸਵੀਰ

ਅਕਸ਼ੇ ਕੁਮਾਰ ਸੋਸ਼ਲ ਨੂੰ ਅੱਜ ਭਾਰਤੀ ਨਾਗਰਿਕਤਾ ਮਿਲ ਗਈ ਹੈ । ਜਿਸ ਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਉਨ੍ਹਾਂ ਨੇ ਲਿਖਿਆ ‘ਦਿਲ ਤੇ ਨਾਗਰਿਕਤਾ ਦੋਵੇਂ ਹਿੰਦੁਸਤਾਨੀ’।

Written by  Shaminder   |  August 16th 2023 04:44 PM  |  Updated: August 15th 2023 07:55 PM

ਅਕਸ਼ੇ ਕੁਮਾਰ ਨੂੰ ਮਿਲੀ ਭਾਰਤ ਦੀ ਨਾਗਰਿਕਤਾ, ਅਦਾਕਾਰ ਨੇ ਸਾਂਝੀ ਕੀਤੀ ਤਸਵੀਰ

ਅਕਸ਼ੇ ਕੁਮਾਰ (Akshay Kumar) ਸੋਸ਼ਲ ਨੂੰ ਅੱਜ ਭਾਰਤੀ ਨਾਗਰਿਕਤਾ ਮਿਲ ਗਈ ਹੈ । ਜਿਸ ਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਉਨ੍ਹਾਂ ਨੇ ਲਿਖਿਆ ‘ਦਿਲ ਤੇ ਨਾਗਰਿਕਤਾ ਦੋਵੇਂ ਹਿੰਦੁਸਤਾਨੀ’। ਸੋਸ਼ਲ ਮੀਡੀਆ ‘ਤੇ ਅਕਸ਼ੇ ਕੁਮਾਰ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ । 

ਹੋਰ ਪੜ੍ਹੋ : ਗਾਇਕ ਬਿਲਾਲ ਸਈਅਦ ਨੇ ਸੁਨੰਦਾ ਸ਼ਰਮਾ ਨੂੰ ਖੁਆਏ ਗੋਲ ਗੱਪੇ, ਵੇਖੋ ਵੀਡੀਓ

ਵਿਦੇਸ਼ੀ ਨਾਗਰਿਕਤਾ ਨੂੰ ਲੈ  ਅਕਸ਼ੇ ਕੁਮਾਰ ਖੂਬ ਹੁੰਦੇ ਸਨ ਟਰੋਲ 

ਅਕਸ਼ੇ ਕੁਮਾਰ ਅਕਸਰ ਆਪਣੀ ਵਿਦੇਸ਼ੀ ਨਾਗਰਿਕਤਾ ਨੂੰ ਲੈ ਕੇ ਟਰੋਲ ਹੁੰਦੇ ਸਨ । ਉਨ੍ਹਾਂ ਨੂੰ ਅਕਸਰ ਇਸ ਮੁੱਦੇ ‘ਤੇ ਕਈ ਲੋਕਾਂ ਵੱਲੋਂ ਘੇਰਿਆ ਜਾਂਦਾ ਸੀ । ਪਰ ਹੁਣ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਮਿਲ ਗਈ ਹੈ । ਜਿਸ ਤੋਂ ਬਾਅਦ ਉਹ ਮਾਣ ਨਾਲ ਕਹਿ ਸਕਦੇ ਹਨ ਕਿ ਉਹ ਵੀ ਭਾਰਤੀ ਹਨ । ਅਕਸ਼ੇ ਕੁਮਾਰ ਦੀ ਹਾਲ ਹੀ ‘ਚ ਫ਼ਿਲਮ ‘ਓਐੱਮਜੀ’ ਰਿਲੀਜ਼ ਹੋਈ ਹੈ ।

ਪਰ ਇਸ ਫ਼ਿਲਮ ਨੂੰ ਏਨਾਂ ਹੁੰਗਾਰਾ ਨਹੀਂ ਮਿਲ ਪਾਇਆ ਜਿੰਨੇ ਦੀ ਉਮੀਦ ਜਤਾਈ ਜਾ ਰਹੀ ਸੀ । ਇਸ ਤੋਂ ਇਲਾਵਾ ਗਦਰ ਨੂੰ ਫੈਨਸ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਅਕਸ਼ੇ ਕੁਮਾਰ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਪਰ ਇਹ ਫ਼ਿਲਮਾਂ ਵੀ ਬਾਕਸ ਆਫ਼ਿਸ ‘ਤੇ ਕੁਝ ਕਮਾਲ ਨਹੀਂ ਸੀ ਕਰ ਪਾਈਆਂ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network