ਜੇ ਅਮਿਤਾਬ ਬੱਚਨ ਨੇ ਆਪਣੇ ਭਰਾ ਅਜਿਤਾਭ ਦੀ ਇਹ ਸਲਾਹ ਨਾ ਮੰਨੀ ਹੁੰਦੀ ਤਾਂ ਉਹ ਐਕਟਰ ਨਾ ਹੁੰਦੇ
ਅਮਿਤਾਬ ਬੱਚਨ ਆਪਣੀ ਅਦਾਕਾਰੀ ਨਾਲ ਅੱਜ ਵੀ ਬਾਲੀਵੁੱਡ ਤੇ ਰਾਜ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਰ ਉਮਰ ਦੇ ਪ੍ਰਸ਼ੰਸਕ ਹਨ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਉਹਨਾਂ ਦੀ ਅਦਾਕਾਰੀ ਨੂੰ ਪਸੰਦ ਕਰਦਾ ਹੈ । ਉਹਨਾਂ ਦੀ ਪ੍ਰਫਾਰਮੈਂਸ ਅੱਗੇ ਵੱਡੇ ਵੱਡੇ ਫੇਲ੍ਹ ਹੋ ਜਾਂਦੇ ਹਨ ।
ਜੇ ਅਮਿਤਾਬ ਬੱਚਨ ਨੇ ਆਪਣੇ ਭਰਾ ਅਜਿਤਾਭ ਦੀ ਇਹ ਸਲਾਹ ਨਾ ਮੰਨੀ ਹੁੰਦੀ ਤਾਂ ਉਹ ਐਕਟਰ ਨਾ ਹੁੰਦੇ
ਅਮਿਤਾਬ ਬੱਚਨ (Amitabh Bachchan) ਆਪਣੀ ਅਦਾਕਾਰੀ ਨਾਲ ਅੱਜ ਵੀ ਬਾਲੀਵੁੱਡ ਤੇ ਰਾਜ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਰ ਉਮਰ ਦੇ ਪ੍ਰਸ਼ੰਸਕ ਹਨ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਉਹਨਾਂ ਦੀ ਅਦਾਕਾਰੀ ਨੂੰ ਪਸੰਦ ਕਰਦਾ ਹੈ । ਉਹਨਾਂ ਦੀ ਪ੍ਰਫਾਰਮੈਂਸ ਅੱਗੇ ਵੱਡੇ ਵੱਡੇ ਫੇਲ੍ਹ ਹੋ ਜਾਂਦੇ ਹਨ । ਪਰ ਕੀ ਤੁਹਾਨੂੰ ਪਤਾ ਹੈ ਕਿ ਉਹਨਾਂ ਨੂੰ ਫਿਲਮਾ ਵਿੱਚ ਲਿਆਉਣ ਪਿੱਛੇ ਕਿਸ ਦਾ ਹੱਥ ਸੀ । ਇਸ ਆਰਟੀਕਲ ਵਿੱਚ ਇਸ ਬਾਰੇ ਤੁਹਾਨੂੰ ਦੱਸਾਂਗੇ । ਅਮਿਤਾਬ ਨੂੰ ਫ਼ਿਲਮਾਂ ਵਿੱਚ ਲਿਆਉਣ ਪਿੱਛੇ ਉਹਨਾਂ ਦੇ ਭਰਾ ਅਜਿਤਾਭ ਬੱਚਨ ਦਾ ਵੱਡਾ ਹੱਥ ਸੀ ।
ਇਸ ਦਾ ਖੁਲਾਸਾ ਅਮਿਤਾਬ ਨੇ ਖੁਦ ਇੱਕ ਸ਼ੋਅ ਵਿੱਚ ਕੀਤਾ ਸੀ । ਇਸ ਸ਼ੋਅ ਵਿੱਚ ਉਹਨਾਂ ਨੇ ਆਪਣੇ ਭਰਾ ਅਜਿਤਾਭ ਬੱਚਨ ਬਾਰੇ ਇਕ ਖਾਸ ਕਿੱਸਾ ਸੁਣਾਇਆ। ਉਹਨਾਂ ਨੇ ਦੱਸਿਆ ਕਿ ਅਦਾਕਾਰੀ ਦੇ ਖੇਤਰ ਵਿੱਚ ਉਹਨਾਂ ਨੂੰ ਲਿਆਉਣ ਦੀ ਨੀਂਹ ਉਹਨਾਂ ਦੇ ਭਰਾ ਨੇ ਰੱਖੀ ਸੀ । ਅਮਿਤਾਬ ਨੇ ਦੱਸਿਆ ਕਿ ਉਹ ਕੋਲਕਾਤਾ ਵਿੱਚ ੯ ਤੋਂ ੫ ਦੀ ਨੌਕਰੀ ਕਰ ਰਿਹਾ ਸੀ।

ਇਸ ਦੌਰਾਨ ਉਹਨਾਂ ਦੇ ਭਰਾ ਅਜਿਤਾਭ ਨੇ ਉਸ ਦੀਆਂ ਕੁਝ ਤਸਵੀਰਾਂ ਖਿੱਚੀਆਂ ਅਤੇ ਇੱਕ ਮੁਕਾਬਲੇ ਲਈ ਭੇਜ ਦਿੱਤੀਆਂ । ਇਹਨਾਂ ਤਸਵੀਰਾਂ ਨੂੰ ਭੇਜਣ ਤੋਂ ਬਾਅਦ ਅਜਿਤਾਭ ਨੇ ਅਮਿਤਾਬ ਨੂੰ ਕਿਹਾ ਕਿ ਉਸ ਨੂੰ ਫਿਲਮਾਂ ਵਿੱਚ ਜਾਣਾ ਚਾਹੀਦਾ ਹੈ ।

ਇਸ ਤੋਂ ਬਾਅਦ ਅਮਿਤਾਬ ਨੇ ਆਪਣੇ ਭਰਾ ਦੀ ਸਲਾਹ ਮੰਨੀ ਤੇ ਉਹ ਫਿਲਮਾਂ ਵਿੱਚ ਚਲੇ ਗਏ । ਅਮਿਤਾਬ ਨੇ ਕਿਹਾ ਕਿ ਇਹ ਭੈਣ ਭਰਾ ਹੀ ਹੁੰਦੇ ਹਨ ਜਿਹੜੇ ਤੁਹਾਨੂੰ ਸੁਰੱਖਿਅਤ ਅਤੇ ਬਿਹਤਰ ਥਾਵਾਂ ’ਤੇ ਦੇਖਣਾ ਚਾਹੁੰਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :