ਬਿੱਗ ਬੌਸ ਫੇਮ ਅਦਾਕਾਰਾ ਆਇਸ਼ਾ ਖ਼ਾਨ ਦੀ ਸਿਹਤ ਵਿਗੜੀ,ਹਸਪਤਾਲ ‘ਚ ਹੋਈ ਦਾਖਲ
ਬਿੱਗ ਬੌਸ (Bigg Boss) ‘ਚ ਚਰਚਾ ਵਿੱਚ ਰਹਿਣ ਵਾਲੀ ਅਦਾਕਾਰਾ ਆਇਸ਼ਾ ਖ਼ਾਨ (Ayesha Khan) ਇੱਕ ਵਾਰ ਮੁੜ ਤੋਂ ਬੀਮਾਰ ਹੋ ਗਈ ਹੈ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹੱਥ ‘ਤੇ ਡਰਿੱਪ ਲੱਗੀ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਲੈ ਕੇ ਉਸ ਨੇ ਲਿਖਿਆ ‘ਮੈਂ ਮੁੜ ਤੋਂ ਇੱਥੇ ਆ ਗਈ’ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦੇ ਹੱਥ ‘ਤੇ ਡਰਿੱਪ ਲੱਗੀ ਹੋਈ ਹੈ । ਇਸ ਤਸਵੀਰ ਨੂੰ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ।
ਹੋਰ ਪੜ੍ਹੋ : ਪੁਲਕਿਤ ਸਮਰਾਟ ਅਤੇ ਕ੍ਰਿਤੀ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ
ਦੱਸ ਦਈਏ ਕਿ ਅਦਾਕਾਰਾ ਆਇਸ਼ਾ ਖ਼ਾਨ ਬਿੱਗ ਬੌਸ ਦੇ ਘਰ ‘ਚ ਵੀ ਕਈ ਵਾਰ ਬੇਹੋਸ਼ ਹੋ ਗਈ ਸੀ । ਸ਼ੋਅ ‘ਚ ਉਹ ਆਪਣੀ ਬੀਮਾਰੀ ਨੂੰ ਲੈ ਕੇ ਕਈ ਵਾਰ ਚਰਚਾ ‘ਚ ਰਹੀ ਹੈ ਅਤੇ ਬਿੱਗ ਬੌਸ ‘ਚ ਉਸ ਨੇ ਖੂਬ ਸੁਰਖੀਆਂ ਵਟੋਰੀਆਂ ਸਨ ।
ਆਇਸ਼ਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਸ ਨੇ ਬਤੌਰ ਬਾਲ ਕਲਾਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਦੱਖਣ ਦੀਆਂ ਫ਼ਿਲਮਾਂ ‘ਚ ਵੀ ਸਰਗਰਮ ਹੈ । ਜਲਦ ਹੀ ਸਾਊਥ ਦੇ ਮਸ਼ਹੂਰ ਅਦਾਕਾਰ ਸਲਮਾਨ ਦੁਲਕਰ ਦੇ ਨਾਲ ਫ਼ਿਲਮ ‘ਲੱਕੀ ਭਾਸਕਰ’ ‘ਚ ਨਜ਼ਰ ਆਏਗੀ ।ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟ ‘ਚ ਦਿਖਾਈ ਦੇਣਗੇ ।
ਆਇਸ਼ਾ ਖ਼ਾਨ ਨੇ ਆਪਣੇ ਸਾਬਕਾ ਬੁਆਏ ਫ੍ਰੈਂਡ ‘ਤੇ ਵੀ ਕਈ ਗੰਭੀਰ ਇਲਜ਼ਾਮ ਲਗਾਏ ਸਨ ।ਆਇਸ਼ਾ ਖ਼ਾਨ ਜਲਦ ਹੀ ਕਈ ਮਿਊਜ਼ਿਕ ਵੀਡੀਓਸ ‘ਚ ਨਜ਼ਰ ਆਉਣ ਵਾਲੀ ਹੈ।
-