ਧਰਮਿੰਦਰ ਨੇ ਪੁੱਤਰ ਸੰਨੀ ਦਿਓਲ ਦੇ ਨਾਲ ਕੇਕ ਕੱਟ ਕੇ ਮਨਾਇਆ ਜਨਮਦਿਨ, ਵੀਡੀਓ ਹੋ ਰਿਹਾ ਵਾਇਰਲ

ਅਦਾਕਾਰ ਧਰਮਿੰਦਰ ਨੇ ਅੱਜ ਆਪਣਾ ਜਨਮ ਦਿਨ ਮਨਾਇਆ । ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਹੁਣ ਸੋਸ਼ਲ ਮੀਡੀਆ ‘ਤੇ ਧਰਮਿੰਦਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਬੇਟੇ ਸੰਨੀ ਦਿਓਲ ਦੇ ਨਾਲ ਜਨਮ ਦਿਨ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ ।

Reported by: PTC Punjabi Desk | Edited by: Shaminder  |  December 08th 2023 04:11 PM |  Updated: December 08th 2023 04:11 PM

ਧਰਮਿੰਦਰ ਨੇ ਪੁੱਤਰ ਸੰਨੀ ਦਿਓਲ ਦੇ ਨਾਲ ਕੇਕ ਕੱਟ ਕੇ ਮਨਾਇਆ ਜਨਮਦਿਨ, ਵੀਡੀਓ ਹੋ ਰਿਹਾ ਵਾਇਰਲ

ਅਦਾਕਾਰ ਧਰਮਿੰਦਰ (Dharmendra Deol)ਨੇ ਅੱਜ ਆਪਣਾ ਜਨਮ ਦਿਨ ਮਨਾਇਆ । ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਹੁਣ ਸੋਸ਼ਲ ਮੀਡੀਆ ‘ਤੇ ਧਰਮਿੰਦਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਬੇਟੇ ਸੰਨੀ ਦਿਓਲ ਦੇ ਨਾਲ ਜਨਮ ਦਿਨ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਨੀ ਦਿਓਲ ਦੇ ਨਾਲ ਧਰਮਿੰਦਰ ਕੇਕ ਕੱਟ ਰਹੇ ਹਨ ।

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵੇਖੋ ਕ੍ਰਾਈਮ ਦੀਆਂ ਅਸਲ ਕਹਾਣੀਆਂ ‘ਤੇ ਅਧਾਰਿਤ ਸੀਰੀਜ਼ ‘ਖ਼ਬਰਦਾਰ’ ਤੇ ਨਾਲ ਹੀ ਵੇਖੋ ਸਿਆਸਤ ਦੀਆਂ ਚਾਲਾਂ ਨੂੰ ਦਰਸਾਉਂਦੀ ‘ਮੋਹਰੇ’ ਸੀਰੀਜ਼

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਤੇ ਫੈਨਸ ਵੀ ਜਨਮ ਦਿਨ ‘ਤੇ ਅਦਾਕਾਰ ਨੂੰ ਵਧਾਈ ਦੇ ਰਹੇ ਹਨ । ਇਸ ਦੇ ਨਾਲ ਹੀ ਬੌਬੀ ਦਿਓਲ ਦੇ ਨਾਲ ਵੀ ਧਰਮਿੰਦਰ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਜਿਸ ‘ਚ ਬੌਬੀ ਦਿਓਲ ਪਿਤਾ ਨੂੰ ਕਿੱਸ ਕਰਦੇ ਹੋਏ ਦਿਖਾਈ ਦੇ ਰਹੇ ਹਨ । 

ਧਰਮਿੰਦਰ ਦਿਓਲ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਧਰਮਿੰਦਰ ਦਿਓਲ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਸ਼ੋਅਲੇ, ਯਮਲਾ ਪਗਲਾ ਦੀਵਾਨਾ, ਸ਼ੋਅਲਾ ਔਰ ਸ਼ਬਨਮ, ਜੀਨੇ ਨਹੀਂ ਦੂੰਗਾ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਹਾਲ ਹੀ ‘ਚ ਸ਼ਬਾਨਾ ਆਜ਼ਮੀ, ਰਣਵੀਰ ਸਿੰਘ ਅਤੇ ਆਲੀਆ ਭੱਟ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਕੰਮ ਕੀਤਾ ਹੈ ।ਇਸ ਫ਼ਿਲਮ ‘ਚ ਉਨ੍ਹਾਂ ਦੇ ਕਿਸਿੰਗ ਸੀਨ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ।

ਧਰਮਿੰਦਰ ਦਾ ਪੂਰਾ ਪਰਿਵਾਰ ਅਦਾਕਾਰੀ ਨੂੰ ਸਮਰਪਿਤ 

ਧਰਮਿੰਦਰ ਦੇ ਦੋਵੇਂ ਪੁੱਤਰ ਸੰਨੀ ਅਤੇ ਬੌਬੀ ਦਿਓਲ ਵੀ ਅਦਾਕਾਰੀ ਦੇ ਖੇਤਰ ਨੂੰ ਸਮਰਪਿਤ ਹਨ । ਉਨ੍ਹਾਂ ਦੇ ਬੇਟੇ ਬੌਬੀ ਦਿਓਲ ਦੀ ਹਾਲ ਹੀ ‘ਚ ਫ਼ਿਲਮ ‘ਐਨੀਮਲ’ ਆਈ ਹੈ। ਜਿਸ ਨੇ ਕੁਝ ਹੀ ਦਿਨਾਂ ‘ਚ ਰਿਕਾਰਡ ਤੋੜ ਕਮਾਈ ਕੀਤੀ ਹੈ।  

- PTC PUNJABI


Popular Posts