ਡਿੰਪਲ ਕਪਾਡੀਆ 16 ਸਾਲ ਦੀ ਉਮਰ ‘ਚ ਬਣੀ ਸੀ ਅਦਾਕਾਰਾ, ਰਾਜੇਸ਼ ਖੰਨਾ ਦੇ ਪ੍ਰਪੋਜ਼ ਕਰਨ ਤੋਂ ਬਾਅਦ ਇੱਕ ਹਫ਼ਤੇ ਦਰਮਿਆਨ ਕਰਵਾਇਆ ਸੀ ਵਿਆਹ
ਡਿੰਪਲ ਕਪਾਡੀਆ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਲਵ ਸਟੋਰੀ ਅਤੇ ਅਫੇਅਰ ਦੇ ਬਾਰੇ ਦੱਸਾਂਗੇ। ਡਿੰਪਲ ਕਪਾਡੀਆ ਬਾਲੀਵੁੱਡ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹੈ । ਉਨ੍ਹਾਂ ਨੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਅੱਜ ਵੀ ਉਹ ਇੰਡਸਟਰੀ ‘ਚ ਸਰਗਰਮ ਹਨ ।
ਹੋਰ ਪੜ੍ਹੋ : ਗਾਇਕ ਰਣਜੀਤ ਬਾਵਾ ਨੇ ਘਰ ‘ਚ ਪਈ ਆਈਟੀ ਰੇਡ ਬਾਰੇ ਕੀਤੇ ਖੁਲਾਸੇ, ਕਿਹਾ ‘ਇੰਡਸਟਰੀ ਦਾ ਕੋਈ ਬੰਦਾ ਨਹੀਂ ਖੜਿਆ ਨਾਲ’
16 ਸਾਲ ਦੀ ਉਮਰ ‘ਚ ਬਣੀ ਅਦਾਕਾਰਾ
ਅਦਾਕਾਰਾ ਡਿੰਪਲ ਕਪਾਡੀਆ ਅੱਜ 66 ਸਾਲ ਦੀ ਹੋ ਗਈ ਹੈ । ਉਨ੍ਹਾਂ ਨੇ 'ਬੌਬੀ' ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ ।ਪਰ ਡਿੰਪਲ ਕਪਾਡੀਆ ਦੇ ਕਰੀਅਰ ਦਾ ਸ਼ੁਰੂਆਤੀ ਦੌਰ ਵੀ ਬਹੁਤ ਹੀ ਦਿਲਚਸਪ ਰਿਹਾ ਹੈ । ਰਾਜ ਕਪੂਰ ਨੇ ਉਸ ਨੂੰ ਪਹਿਲੀ ਫ਼ਿਲਮ ਦਿੱਤੀ ਸੀ । ਜਿਸ ਤੋਂ ਬਾਅਦ ਰਿਸ਼ੀ ਕਪੂਰ ਯਾਨੀ ਕਿ ਅਦਾਕਾਰਾ ਦੇ ਫ਼ਿਲਮ ਦਾ ਹੀਰੋ ਉਸ ਦੇ ਨਾਲ ਹੀ ਡਿੰਪਲ ਦੇ ਅਫੇਅਰ ਅਤੇ ਰਿਸ਼ਤੇ ਦੀਆਂ ਖਬਰਾਂ ਆਉਣ ਲੱਗ ਪਈਆਂ ਸਨ ।
ਜਿਸ ਤੋਂ ਬਾਅਦ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਦੇ ਫੇਵਰੇਟ ਅਦਾਕਾਰ ਰਾਜੇਸ਼ ਖੰਨਾ ਨੇ ਉਸ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰ ਦਿੱਤਾ । ਜਿਸ ਤੋਂ ਬਾਅਦ ਅਦਾਕਾਰਾ ਨੇ ਆਪਣੀ ਪਹਿਲੀ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਰਾਜੇਸ਼ ਖੰਨਾ ਦੇ ਨਾਲ ਵਿਆਹ ਕਰਵਾ ਲਿਆ ।ਜਿਸ ਤੋਂ ਬਾਅਦ ਸਤਾਰਾਂ ਸਾਲਾਂ ਦੀ ਉਮਰ ‘ਚ ਅਦਾਕਾਰਾ ਇੱਕ ਬੱਚੇ ਦੀ ਮਾਂ ਵੀ ਬਣ ਗਈ ਸੀ ।
ਪਰ ਰਾਜੇਸ਼ ਖੰਨਾ ਦੇ ਨਾਲ ਵਿਆਹ ਕਰਨ ਦੇ ਲਈ ਉਸ ਨੂੰ ਆਪਣਾ ਕਰੀਅਰ ਦਾਅ ‘ਤੇ ਲਾਉਣਾ ਪੈ ਗਿਆ ਸੀ । ਕਦੇ ਡਿੰਪਲ ਨੇ ਕਈ ਵਧੀਆ ਫ਼ਿਲਮਾਂ ਨੂੰ ਠੋਕਰ ਮਾਰ ਦਿੱਤੀ ਸੀ, ਪਰ ਇੰਡਸਟਰੀ ‘ਚ ਕਮਬੈਕ ਕਰਨ ਦੇ ਲਈ ਉਸ ਨੂੰ ਕਰੜੀ ਮਸ਼ੱਕਤ ਕਰਨੀ ਪਈ ਸੀ ।
ਰਾਜੇਸ਼ ਨੂੰ ਫੈਨ ਬਣ ਕੇ ਚੋਰੀ ਛਿਪੇ ਕਰਦੀ ਸੀ ਫੋਨ
ਡਿੰਪਲ ਰਾਜੇਸ਼ ਖੰਨਾ ਨੂੰ ਉਨ੍ਹਾਂ ਦੀ ਫੈਨ ਬਣ ਕੇ ਚੋਰੀ ਛਿਪੇ ਫੋਨ ਕਰਦੀ ਹੁੰਦੀ ਸੀ । ਕਈ ਵਾਰ ਉਨ੍ਹਾਂ ਦਾ ਮੈਨੇਜਰ ਡਿੰਪਲ ਨੂੰ ਫਟਕਾਰਦਾ ਵੀ ਹੁੰਦਾ ਸੀ, ਪਰ ਡਿੰਪਲ ਨੇ ਰਾਜੇਸ਼ ਨੂੰ ਫੋਨ ਕਰਨਾ ਨਹੀਂ ਛੱਡਿਆ ਅਤੇ ਉਹ ਅਦਾਕਾਰ ਦੀ ਦੀਵਾਨੀ ਸੀ ।
- PTC PUNJABI