ਈਸ਼ਾ ਦਿਓਲ ਅਤੇ ਭਰਤ ਤਖਤਾਨੀ ਵਿਆਹ ਦੇ 11 ਸਾਲਾਂ ਬਾਅਦ ਹੋਏ ਵੱਖ

Reported by: PTC Punjabi Desk | Edited by: Pushp Raj  |  February 07th 2024 01:10 PM |  Updated: February 07th 2024 01:10 PM

ਈਸ਼ਾ ਦਿਓਲ ਅਤੇ ਭਰਤ ਤਖਤਾਨੀ ਵਿਆਹ ਦੇ 11 ਸਾਲਾਂ ਬਾਅਦ ਹੋਏ ਵੱਖ

Esha deol and Bharat Takhtani seperation: ਬਾਲੀਵੁੱਡ ਦੇ ਹੀਮੈਨ ਧਰਿੰਮਦਰ (Dharmendra) ਤੇ ਹੇਮਾ ਮਾਲਿਨੀ (Hema Maliniਦੀ ਧੀ ਈਸ਼ਾ ਦਿਓਲ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਕਿਉਂਕਿ ਬੀਤੇ ਕਈ ਦਿਨਾਂ ਤੋਂ ਈਸ਼ਾ ਤੇ ਉਸ ਦੇ ਪਤੀ ਵਿਚਾਲੇ ਤਲਾਕ ਦੀ ਖਬਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹੁਣ ਇਸ ਜੋੜੇ ਨੇ ਪੁਸ਼ਟੀ ਕੀਤੀ ਹੈ ਕਿ ਉਹ ਵੱਖ  ਹੋ ਰਹੇ ਹਨ। 

ਵਿਆਹ ਤੋਂ 11 ਸਾਲ ਬਾਅਦ ਵੱਖ ਹੋਏ ਈਸ਼ਾ ਦਿਓਲ ਤੇ ਭਰਤ ਤਖਤਾਨੀ 

ਹਾਲ ਹੀ ਵਿੱਚ ਕੁਝ ਮੀਡੀਆ ਰਿਪੋਰਟਾਂ ਦੇ ਮੁਤਾਬਕ ਈਸ਼ਾ ਦਿਓਲ (Esha Deol) ਤੇ ਉਸ ਦੇ ਪਤੀ ਭਰਤ ਤਖਤਾਨੀ (Bharat Takhtani) ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ। ਇਸ ਸਾਂਝੇ ਬਿਆਨ ਵਿੱਚ ਵੱਖ ਹੋਣ ਦੀ ਪੁਸ਼ਟੀ ਕੀਤੀ ਗਈ ਹੈ। 

ਜਾਣਕਾਰੀ ਮੁਤਾਬਕ ਇਸ ਬਿਆਨ ਵਿੱਚ ਲਿਖਿਆ ਗਿਆ ਸੀ, 'ਅਸੀਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਸਾਡੇ ਜੀਵਨ ਵਿੱਚ ਇਹ ਤਬਦੀਲੀ, ਸਾਡੇ ਦੋ ਬੱਚਿਆਂ ਦੇ ਸਰਵੋਤਮ ਹਿੱਤ ਅਤੇ ਤੰਦਰੁਸਤੀ ਸਾਡੇ ਲਈ ਹਮੇਸ਼ਾ  ਮਹੱਤਵਪੂਰਨ ਹੈ ਅਤੇ ਰਹੇਗੀ। ਅਸੀਂ ਇਸ ਗੱਲ ਦੀ ਸ਼ਲਾਘਾ ਕਰਾਂਗੇ ਕਿ ਸਾਡੀ ਨਿੱਜਤਾ ਦਾ ਸਨਮਾਨ ਕੀਤਾ ਗਿਆ ਹੈ।'

ਪਹਿਲਾਂ ਵੀ ਆਈਆਂ ਸਨ ਤਲਾਕ ਦੀਆਂ ਖਬਰਾਂ

ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਾਇਰਲ ਹੋਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਈਸ਼ਾ ਅਤੇ ਭਰਤ ਸ਼ਾਇਦ ਵੱਖ ਹੋ ਗਏ ਹਨ। ਇਹ ਖ਼ਬਰ ਇਸ ਲਈ ਫੈਲੀ ਸੀ ਕਿਉਂਕਿ ਲੰਬੇ ਸਮੇਂ ਤੋਂ ਦੋਹਾਂ ਨੇ ਕਿਸੇ ਜਨਤਕ ਸਮਾਗਮ ਵਿੱਚ ਇਕੱਠੇ ਸ਼ਿਰਕਤ ਨਹੀਂ ਕੀਤੀ ਸੀ ਤੇ ਨਾਂ ਹੀ ਉਨ੍ਹਾਂ ਨੂੰ ਇੱਕਠੇ ਦੇਖਿਆ ਗਿਆ ਸੀ। ਈਸ਼ਾ ਨੂੰ ਕਈ ਵਾਰ ਉਸ ਦੇ ਪਤੀ ਤੋਂ ਬਿਨਾਂ ਹੀ ਈਵੈਂਟਸ 'ਚ ਸਪਾਟ ਕੀਤਾ ਗਿਆ ਸੀ। ਇਸ ਕਾਰਨ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸ਼ਾਇਦ ਦੋਵੇਂ ਵੱਖ ਹੋ ਗਏ ਹਨ ਜਾਂ ਅਜਿਹਾ ਕਰਨ ਜਾ ਰਹੇ ਹਨ। ਹਾਲਾਂਕਿ, ਉਦੋਂ  ਜੋੜੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਸੀ, ਪਰ ਹੁਣ ਇਸ ਜੋੜੇ ਨੇ ਅਧਿਕਾਰਿਤ ਤੌਰ 'ਤੇ ਇਹ ਐਲਾਨ ਕੀਤਾ ਹੈ ਕਿ ਉਹ ਵੱਖ ਹੋ ਰਹੇ ਹਨ। ਹਲਾਂਕਿ ਦੋਹਾਂ ਨੇ ਵੱਖ ਹੋਣ ਦੇ ਕਾਰਨਾਂ ਨੂੰ ਸਾਂਝਾ ਨਹੀਂ ਕੀਤਾ ਹੈ। 

ਹੋਰ ਪੜ੍ਹੋ: Juno Awards 2024: ਕਰਨ ਔਜਲਾ ਜੂਨੋ ਅਵਾਰਡਸ 'ਚ ਕਰਨਗੇ ਪਰਫਾਰਮ, ਗਾਇਕ ਦਾ ਗੀਤ 'Softly' ਵੀ ਹੋਇਆ ਨਾਮੀਨੇਟ

ਈਸ਼ਾ ਦਿਓਲ ਅਤੇ ਭਰਤ ਦਾ ਰਿਸ਼ਤਾ 

ਈਸ਼ਾ ਦਿਓਲ ਅਤੇ ਭਰਤ, ਨੇ ਸਾਲ  2012 ਵਿੱਚ ਵਿਆਹ ਹੋਇਆ ਸੀ। ਇਹ ਜੋੜਾ ਸਾਲ 2017 ਵਿੱਚ ਪਹਿਲੀ ਵਾਰ ਮਾਤਾ-ਪਿਤਾ ਬਣੇ ਉਨ੍ਹਾਂ ਨੇ ਆਪਣੀ ਧੀ ਰਾਧਿਆ ਦਾ ਸਵਾਗਤ ਕੀਤਾ। ਸਾਲ 2019 ਵਿੱਚ ਇਹ ਜੋੜਾ ਦੂਜੀ ਵਾਰ ਮਾਤਾ-ਪਿਤਾ ਬਣਿਆ ਤੇ ਉਨ੍ਹਾਂ ਧੀ ਮਿਰਾਇਆ ਦਾ ਜਨਮ ਹੋਇਆ।  

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network