Trending:
ਹੇਮਾ ਮਾਲਿਨੀ ਦੇ ਨਾਲ ਵਰਲਡ ਸਿਨੇਮਾ ਡੇਅ ‘ਤੇ ਫ਼ਿਲਮ ਵੇਖਣ ਗਈ ਈਸ਼ਾ ਦਿਓਲ, ਵੇਖੋ ਤਸਵੀਰਾਂ
ਈਸ਼ਾ ਦਿਓਲ (Esha Deol) ਆਪਣੀ ਮਾਂ ਹੇਮਾ ਮਾਲਿਨੀ ਦੇ ਨਾਲ ਵਰਲਡ ਸਿਨੇਮਾ ਡੇਅ ‘ਤੇ ਫ਼ਿਲਮ ਵੇਖਣ ਦੇ ਲਈ ਪੁੱਜੀ । ਜਿਸ ਦੀਆਂ ਤਸਵੀਰਾਂ ਵੀ ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਈਸ਼ਾ ਦਿਓਲ ਆਪਣੀ ਮਾਂ ਅਤੇ ਅਦਾਕਾਰਾ ਹੇਮਾ ਮਾਲਿਨੀ ਦੇ ਨਾਲ ਸਿਨੇਮਾ ਹਾਲ ‘ਚ ਦਿਖਾਈ ਦੇ ਰਹੀ ਹੈ ।
ਅੱਜ ਦੇ ਦਿਨ 99 ਰੁਪਏ ‘ਚ ਵੇਖ ਸਕਦੇ ਹੋ ਫ਼ਿਲਮ
ਅੱਜ ਦੇ ਦਿਨ ਹਰ ਫ਼ਿਲਮ ਦਾ ਰੇਟ 99 ਰੁਪਏ ‘ਚ ਕਰ ਸਕਦੇ ਹੋ ।ਅੱਜ ਦੇ ਦਿਨ ਤੁਸੀਂ ਕੋਈ ਵੀ ਫ਼ਿਲਮ ਨੜਿਨਵੇਂ ਰੁਪਏ ‘ਚ ਵੇਖ ਸਕਦੇ ਹੋ । ਈਸ਼ਾ ਦਿਓਲ ਵੀ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਪੁੱਜੀ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(5)_973510c7bdb046bc321a317bc81688c5_1280X720.webp)
ਇਸ ਮੌਕੇ ਮਾਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਸੈਲੀਬ੍ਰੇਟਿੰਗ ਨੈਸ਼ਨਲ ਸਿਨੇਮਾ ਡੇਅ ਵਿਦ ਵਨ ਐਂਡ ਓਨਲੀ ਡ੍ਰੀਮ ਗਰਲ ਹੇਮਾ ਮਾਲਿਨੀ।
ਹੇਮਾ ਮਾਲਿਨੀ ਦਾ ਵਰਕ ਫ੍ਰੰਟ
ਹੇਮਾ ਮਾਲਿਨੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ । ਹਾਲ ‘ਚ ਵੀ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀ ਧੀ ਈਸ਼ਾ ਦਿਓਲ ਨੇ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।
- PTC PUNJABI