ਮਨੀਸ਼ਾ ਰਾਣੀ ਨੇ ਜਿੱਤੀ 'ਝਲਕ ਦਿਖਲਾ ਜਾ 11' ਦੀ ਟ੍ਰਾਫੀ, ਫੈਨਜ਼ ਦਾ ਕੀਤਾ ਧੰਨਵਾਦ

Written by  Pushp Raj   |  March 04th 2024 12:08 PM  |  Updated: March 04th 2024 12:08 PM

ਮਨੀਸ਼ਾ ਰਾਣੀ ਨੇ ਜਿੱਤੀ 'ਝਲਕ ਦਿਖਲਾ ਜਾ 11' ਦੀ ਟ੍ਰਾਫੀ, ਫੈਨਜ਼ ਦਾ ਕੀਤਾ ਧੰਨਵਾਦ

Jhalak Dikhhla Jaa 11 winner Manisha Rani post: ਟੀਵੀ ਦੇ ਮਸ਼ਹੂਰ ਸੈਲੀਬ੍ਰਿਟੀ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਦਾ ਸੀਜ਼ਨ 11 (Jhalak Dikhhla Jaa 11)  ਹਾਲ ਹੀ 'ਚ ਖ਼ਤਮ ਹੋ ਗਿਆ ਹੈ। ਸ਼ਨੀਵਾਰ ਨੂੰ ਹੋਏ ਗ੍ਰੈਂਡ ਫਿਨਾਲੇ 'ਚ ਮਨੀਸ਼ਾ ਰਾਣੀ (Manisha Rani) ਨੂੰ ਜੇਤੂ ਐਲਾਨਿਆ ਗਿਆ ਹੈ। ਉਨ੍ਹਾਂ ਨੇ ਨਾਂ ਮਹਿਜ਼ ਟ੍ਰਾਫੀ ਆਪਣੇ ਨਾਂ ਕੀਤੀ ਸਗੋਂ ਉਸ ਨੇ ਲੱਖਾਂ ਰੁਪਏ ਦੀ ਇਨਾਮੀ ਰਾਸ਼ੀ ਵੀ ਜਿੱਤੀ। ਹਾਲ ਹੀ 'ਚ ਮਨੀਸ਼ਾ ਨੇ ਪੋਸਟ ਸਾਂਝੀ ਕਰ ਆਪਣੇ ਫੈਨਜ਼ ਨੂੰ ਧੰਨਵਾਦ ਕੀਤਾ ਹੈ। ਦੱਸ ਦਈਏ ਕਿ ਬਿੱਗ ਬੌਸ (Bigg Boss)  ਫੇਮ ਮਨੀਸ਼ਾ ਇਸ ਸੈਲੀਬ੍ਰਿਟੀ ਡਾਂਸ ਰਿਐਲਿਟੀ ਸ਼ੋਅ ਨੂੰ ਜਿੱਤਣ ਵਾਲੀ ਦੂਜੀ ਵਾਈਲਡ ਕਾਰਡ ਪ੍ਰਤੀਭਾਗੀ ਬਣ ਗਈ ਹੈ। ਮਨੀਸ਼ਾ ਰਾਣੀ ਦਾ ਬਿਹਾਰ ਤੋਂ ਬਾਲੀਵੁੱਡ ਦਾ ਸਫਰ ਸੌਖਾ ਨਹੀਂ ਸੀ, ਇਸ ਦੇ ਲਈ ਉਸ ਨੇ ਕਾਫੀ ਸੰਘਰਸ਼ ਕੀਤਾ ਹੈ। ਮਨੀਸ਼ਾ ਰਾਣੀ ਇੱਕ ਸੈਲੀਬ੍ਰੀਟੀ ਹੋਣ ਦੇ ਨਾਲ-ਨਾਲ ਇੱਕ ਸੋਸ਼ਲ ਮੀਡੀਆ ਇੰਨਫਿਊਲੈਂਸਰ ਵੀ ਹੈ ਤੇ ਉਹ ਆਪਣੀ ਕਾਮਯਾਬੀ ਦੇ ਲਈ ਅਕਸਰ ਆਪਣੇ ਫੈਨਜ਼ ਨੂੰ ਧੰਨਵਾਦ ਦੇਣਾ ਨਹੀਂ ਭੁੱਲਦੀ।

ਮਨੀਸ਼ਾ ਰਾਣੀ ਨੇ ਫੈਨਜ਼ ਨੂੰ ਡੈਡੀਕੇਟ ਕੀਤੀ ਟ੍ਰਾਫੀ ਤੇ ਕਿਹਾ ਧੰਨਵਾਦ

ਹਾਲ ਹੀ ਵਿੱਚ 'ਝਲਕ ਦਿਖਲਾ ਜਾ' ਜਿੱਤਣ ਮਗਰੋਂ ਮਨੀਸ਼ਾ ਰਾਣੀ ਨੇ ਆਪਣੇ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕਰਕੇ ਖੁਸ਼ੀ ਜ਼ਾਹਰ ਕੀਤੀ ਹੈ। ਇਨ੍ਹਾਂ ਤਸਵੀਰਾਂ 'ਚ ਜੱਜ ਫਰਾਹ ਖਾਨ, ਅਰਸ਼ਦ ਵਾਰਸੀ ਅਤੇ ਮਲਾਇਕਾ ਅਰੋੜਾ ਨਜ਼ਰ ਆ ਰਹੇ ਹਨ। 

ਆਪਣੀ ਪੋਸਟ ਦੇ ਕੈਪਸ਼ਨ 'ਚ ਮਨੀਸ਼ਾ ਨੇ ਲਿਖਿਆ, 'ਸੁਫਨੇ ਪੂਰੇ ਹੁੰਦੇ ਹਨ। ਅੱਜ ਤੁਹਾਡੀ ਤਾਰੀਫ਼ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਦਰਅਸਲ ਮਨੀਸ਼ਾ ਨੇ ਇਹ ਪੋਸਟ ਆਪਣੇ ਫੈਨਜ਼ ਲਈ ਸ਼ੇਅਰ ਕੀਤੀ ਹੈ ਤੇ ਉਸ ਨੇ ਸ਼ੋਅ ਜਿੱਤਾਉਣ ਅਤੇ ਵੋਟ ਦੇ ਕੇ ਉਸ ਦਾ ਸਮਰਥਨ ਕਰਨ ਲਈ ਆਪਣੇ ਫੈਨਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਮਨੀਸ਼ਾ ਨੇ ਦੱਸਿਆ ਕਿ ਉਹ ਬੇਹੱਦ ਖੁਸ਼ ਹੈ। 

ਮਨੀਸ਼ਾ ਰਾਣੀ ਦਾ ਬਿਹਾਰ ਤੋਂ ਲੈ ਕੇ ਬਾਲੀਵੁੱਡ ਤੱਕ ਦਾ ਸਫਰ 

ਮਨੀਸ਼ਾ ਰਾਣੀ (Manisha Rani) ਨੇ ਲਿਖਿਆ, 'ਬਿਹਾਰ ਦੇ ਇੱਕ ਛੋਟੇ ਜਿਹੇ ਪਿੰਡ ਦੀ ਇੱਕ ਛੋਟੀ ਕੁੜੀ ਨੇ ਵੱਡਾ ਸੁਫਨਾ ਦੇਖਿਆ ਅਤੇ ਪੂਰਾ ਭਾਰਤ ਸਾਡੇ ਸੁਫਨੇ ਨੂੰ ਪੂਰਾ ਕਰਨ ਲਈ ਇੱਕਠੇ ਹੋ ਗਿਆ। ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਝਲਕ ਦੇ ਸਫ਼ਰ ਵਿੱਚ ਮੈਨੂੰ ਬਹੁਤ ਪਿਆਰ ਦਿੱਤਾ ਅਤੇ ਮੈਨੂੰ ਟਰਾਫੀ ਵੀ ਦਿੱਤੀ। ਮੈਂ ਖੁਸ਼ ਹਾਂ. ਮੈਂ ਬਹੁਤ ਖੁਸ਼ ਹਾਂ. ਦਿਨ ਭਰ ਦੀ ਮਿਹਨਤ ਤੋਂ ਬਾਅਦ, ਅੱਜ ਮੈਂ ਇੱਕ ਬੱਚੇ ਵਾਂਗ ਸੌਂਣ ਜਾ ਰਹੀ ਹਾਂ ਅਤੇ ਇਹ ਸਭ ਮੇਰੇ ਪ੍ਰਸ਼ੰਸਕਾਂ ਅਤੇ ਪਰਿਵਾਰ ਦੇ ਕਾਰਨ ਹੈ।

 

ਮਨੀਸ਼ਾ ਰਾਣੀ ਨੇ ਟਰਾਫੀ ਨਾਲ ਜਿੱਤੀ ਇੰਨੀ ਰਕਮ 

'ਝਲਕ ਦਿਖਲਾ ਜਾ-11' ਦੀ ਵਿਨਰ ਐਲਾਨ ਕੀਤੇ  ਜਾਣ ਤੋਂ ਬਾਅਦ ਮਨੀਸ਼ਾ ਨੂੰ ਟ੍ਰਾਫੀ ਦੇ ਨਾਲ 30 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਮਿਲੀ ਹੈ ਅਤੇ ਮਨੀਸ਼ਾ ਦੇ ਕੋਰੀਓਗ੍ਰਾਫਰ ਆਸ਼ੂਤੋਸ਼ ਪਵਾਰ ਨੂੰ 10 ਲੱਖ ਰੁਪਏ ਦਿੱਤੇ ਗਏ। ਇਸ ਦੇ ਨਾਲ ਹੀ ਦੋਹਾਂ ਨੇ ਦੁਬਈ ਦੀ ਯਾਤਰਾ ਵੀ ਕੀਤੀ।

 

 

ਹੋਰ ਪੜ੍ਹੋ: ਜੈਜ਼ੀ ਬੀ ਨੇ ਸ਼ੁਭਮਨ ਗਿੱਲ ਨਾਲ ਸਾਂਝੀ ਕੀਤੀ ਤਸਵੀਰ, ਸੋਸ਼ਲ ਮੀਡੀਆ 'ਤੇ ਹੋਈ ਵਾਇਰਲ

 

ਜੱਜਾਂ ਅਤੇ ਫੈਨਜ਼ ਦੇ ਦਿਲਾਂ 'ਤੇ ਛਾਈ ਮਨੀਸ਼ਾ ਰਾਣੀ 

ਦੱਸ ਦਈਏ ਕਿ 'ਝਲਕ ਦਿਖਲਾ ਜਾ 11' ਹਾਲ ਹੀ ਵਿੱਚ ਸਾਢੇ ਤਿੰਨ ਮਹੀਨਿਆਂ ਤੱਕ ਚੱਲੀ ਸਖ਼ਤ ਲੜਾਈ ਤੋਂ ਬਾਅਦ ਸਮਾਪਤ ਹੋਈ। ਮਨੀਸ਼ਾ ਰਾਣੀ, ਸ਼ੋਏਬ ਇਬ੍ਰਾਹਿਮ, ਅਦਰੀਜਾ ਸਿਨਹਾ, ਸ਼੍ਰੀਰਾਮ ਚੰਦਰ ਅਤੇ ਧਨਸ਼੍ਰੀ ਵਰਮਾ ਸਣੇ 5 ਪ੍ਰਤੀਯੋਗੀਆਂ ਨੇ ਗ੍ਰੈਂਡ ਫਿਨਾਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦਰਸ਼ਕਾਂ 'ਤੇ ਅਮਿੱਟ ਛਾਪ ਛੱਡੀ, ਪਰ ਮਨੀਸ਼ਾ ਰਾਣੀ ਨੇ ਸ਼ੋਏਬ ਇਬ੍ਰਾਹਿਮ ਅਤੇ ਅਦਰੀਜਾ ਸਿਨਹਾ ਨੂੰ ਹਰਾ ਕੇ ਟਰਾਫੀ ਜਿੱਤੀ।

'ਮਰਡਰ ਮੁਬਾਰਕ' ਅਦਾਕਾਰਾ ਸਾਰਾ ਅਲੀ ਖਾਨ, ਵਿਜੇ ਵਰਮਾ ਅਤੇ ਸੰਜੇ ਕਪੂਰ ਨੇ ਫਿਨਾਲੇ ਐਪੀਸੋਡ 'ਚ ਸ਼ਿਰਕਤ ਕੀਤੀ। 'ਝਲਕ ਦਿਖਲਾ ਜਾ 11' ਨੂੰ ਅਰਸ਼ਦ ਵਾਰਸੀ, ਫਰਾਹ ਖਾਨ ਅਤੇ ਮਲਾਇਕਾ ਅਰੋੜਾ ਨੇ ਜੱਜ ਕੀਤਾ ਸੀ। ਇਸ ਰਿਐਲਿਟੀ ਸ਼ੋਅ ਵਿੱਚ ਜਿੱਥੇ ਮਨੀਸ਼ਾ ਰਾਣੀ ਨੇ ਆਪਣੇ ਡਾਂਸ ਮੂਵਜ਼ ਨਾਲ ਦਰਸ਼ਕਾਂ ਅਤੇ ਜੱਜਾਂ ਨੂੰ ਪ੍ਰਭਾਵਿਤ ਕੀਤਾ, ਉੱਥੇ ਹੀ ਉਹ ਆਪਣੇ ਬੋਲਡ ਤੇ ਚੁਲਬੁੱਲੇ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network