ਬਿੱਗ ਬੌਸ ਦੇ ਇਸ ਟਾਸਕ 'ਚ ਮਨਾਰਾ ਚੋਪੜਾ ਦੀ ਹੋਈ ਬੁਰੀ ਹਾਲਤ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Written by  Pushp Raj   |  February 29th 2024 07:20 PM  |  Updated: February 29th 2024 07:20 PM

ਬਿੱਗ ਬੌਸ ਦੇ ਇਸ ਟਾਸਕ 'ਚ ਮਨਾਰਾ ਚੋਪੜਾ ਦੀ ਹੋਈ ਬੁਰੀ ਹਾਲਤ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Mannara Chopra Scars: ਬਿੱਗ ਬੌਸ ਫੇਮ ਅਦਾਕਾਰਾ ਤੇ ਮਾਡਲ ਮਨਾਰਾ ਚੋਪੜਾ ਨੇ ਹਾਲ ਹੀ 'ਚ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਰਿਐਲਟੀ ਸ਼ੋਅ ਦੇ ਦੌਰਾਨ ਮਿਰਚੀ ਟਾਸਕ ਦੌਰਾਨ ਹੋਏ ਜ਼ਖਮ ਦਿਖਾਏ ਹਨ। ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।

ਦੱਸ ਦਈਏ ਕਿ ਪੇਸ਼ੇ ਤੋਂ ਇੱਕ ਮਾਡਲ ਤੇ ਅਦਾਕਾਰਾ ਮਨਾਰਾ ਚੋਪੜਾ ਮਸ਼ਹੂਰ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਹੈ। ਹਾਲ ਹੀ ਵਿੱਚ ਮਨਾਰਾ ਨੇ ਬਿੱਗ ਬੌਸ 17 ਵਿੱਚ ਹਿੱਸਾ ਲਿਆ ਸੀ। ਇਸ ਦੌਰਾਨ ਉਹ ਸ਼ੋਅ ਦੀ ਦੂਜੀ ਰਨਅਰਅੱਪ ਰਹੀ ਤੇ ਉਨ੍ਹਾਂ ਸ਼ੋਅ ਦੇ ਆਖਿਰ ਤੱਕ ਇਸ ਕੜੇ ਮੁਕਾਬਲੇ ਵਿੱਚ ਡੱਟੀ ਰਹੀ। 

ਬਿੱਗ ਬੌਸ 17 ਇੱਕ ਹਿੱਟ ਸੀਜ਼ਨ ਰਿਹਾ। ਸ਼ੋਅ 'ਚ ਸਾਰੇ ਪ੍ਰਤੀਯੋਗੀਆਂ ਨੇ ਆਪਣਾ ਬੈਸਟ ਦਿੱਤਾ। ਇਸ ਸ਼ੋਅ 'ਚ ਅਦਾਕਾਰਾ  ਮਨਾਰਾ  ਚੋਪੜਾ ਵੀ ਨਜ਼ਰ ਆਈ ਸੀ। ਪ੍ਰਸ਼ੰਸਕਾਂ ਨੇ ਸ਼ੋਅ 'ਚ ਉਸ ਦੀ ਸਟ੍ਰਾਂਗ ਤੇ ਨਿੱਡਰ ਪਰਸਨੈਲਿਟੀ ਨੂੰ ਕਾਫੀ ਪਸੰਦ ਕੀਤਾ। ਸ਼ੋਅ 'ਚ ਇੱਕ ਟਾਸਕ ਦੌਰਾਨ  ਮਨਾਰਾ  ਨੂੰ ਕਾਫੀ ਸੱਟਾਂ ਲੱਗੀਆਂ ਸਨ। ਹੁਣ  ਮਨਾਰਾ  ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। 

 ਮਨਾਰਾ ਦੇ ਸਰੀਰ 'ਚ ਹੋਏ ਗੰਭੀਰ ਜ਼ਖਮ 

ਅਦਾਕਾਰਾ ਨੇ ਪੋਸਟ ਸਾਂਝੀ ਕਰਦਿਆਂ ਫੈਨਜ਼ ਨੂੰ ਦੱਸਿਆ ਕਿ ਬਿੱਗ ਬੌਸ 'ਚ ਇੱਕ ਟਾਸਕ ਸੀ, ਜਿਸ 'ਚ ਮਿਰਚ ਦੀ ਕਾਫੀ ਵਰਤੋਂ ਕੀਤੀ ਗਈ ਸੀ। ਮਨਾਰਾ ਦਾ ਸਾਰਾ ਸਰੀਰ ਮਿਰਚਾਂ ਨਾਲ ਢੱਕਿਆ ਹੋਇਆ ਸੀ। ਇਸ ਕਾਰਨ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਆ ਗਏ ਹਨ। ਅਦਾਕਾਰਾ ਨੇ ਹੁਣ ਇਸ ਬਾਰੇ ਇੱਕ ਪੋਸਟ ਸ਼ੇਅਰ ਕਰਕੇ ਦੱਸਿਆ ਹੈ ਕਿ ਮਿਰਚੀ ਟਾਸਕ ਦੇ ਨਿਸ਼ਾਨ ਹੌਲੀ-ਹੌਲੀ ਘੱਟ ਹੋ ਰਹੀ ਹੈ। 

 ਮਨਾਰਾ ਨੇ ਸਾਂਝਾ ਕੀਤਾ ਹੈਲਥ ਅਪਡੇਟ

 ਮਨਾਰਾ ਚੋਪੜਾ ਨੇ ਇੱਕ ਫੋਟੋ ਵਿੱਚ ਆਪਣੀਆਂ ਲੱਤਾਂ ਦਿਖਾਈਆਂ ਹਨ। ਉਸ ਦੇ ਪੈਰਾਂ 'ਤੇ ਕਈ ਥਾਵਾਂ 'ਤੇ ਨਿਸ਼ਾਨ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਉਸ  ਨੇ ਕੈਪਸ਼ਨ 'ਚ ਲਿਖਿਆ- ਮਿਰਚੀ ਟਾਸਕ ਦੇ ਨਿਸ਼ਾਨ ਹੌਲੀ-ਹੌਲੀ ਗਾਇਬ ਹੋ ਰਹੇ ਹਨ। ਦੂਜੀ ਫੋਟੋ 'ਚ  ਮਨਾਰਾ  ਨੇ ਆਪਣੇ ਹੱਥ ਦੀ ਫੋਟੋ ਸ਼ੇਅਰ ਕੀਤੀ ਹੈ। ਉਸ ਦੇ ਹੱਥਾਂ 'ਤੇ ਕਈ ਥਾਵਾਂ 'ਤੇ ਨਿਸ਼ਾਨ ਵੀ ਹਨ। ਇਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ- ਮੰਦਰ ਦੇ ਵਾਇਰਲ ਵੀਡੀਓ ਤੋਂ ਬਾਅਦ ਕਈ ਲੋਕ ਮਿਰਚੀ ਟਾਸਕ ਦੇ ਨਿਸ਼ਾਨ ਬਾਰੇ ਪੁੱਛ ਰਹੇ ਹਨ। ਇਸ ਲਈ ਮੈਂ ਫੋਟੋਆਂ ਸਾਂਝੀਆਂ ਕਰ ਰਹੀ ਹਾਂ। ਸਭ ਕੁਝ ਠੀਕ ਹੈ, ਅਤੇ ਸਮੇਂ ਦੇ ਨਾਲ ਸਭ ਠੀਕ ਹੋ ਜਾਵੇਗਾ। 

ਹੋਰ ਪੜ੍ਹੋ: ਮੁੰਬਈ ਦੀਆਂ ਸੜਕਾਂ 'ਤੇ ਫੁੱਲ ਖਰੀਦਦੇ ਨਜ਼ਰ ਆਏ ਦਿਲਜੀਤ ਦੋਸਾਂਝ, ਗਾਇਕ ਦੀ ਸਾਦਗੀ ਨੇ ਜਿੱਤਿਆ ਫੈਨਜ਼ ਦਾ ਦਿਲ 

ਬਿੱਗ ਬੌਸ 'ਚ ਮਨਾਰਾ ਦਾ ਸਫਰ 

 ਮਨਾਰਾ  ਦੇ ਬਿੱਗ ਬੌਸ ਸਫਰ ਦੀ ਗੱਲ ਕਰੀਏ ਤਾਂ  ਮਨਾਰਾ  ਚੋਪੜਾ ਨੂੰ ਸ਼ੁਰੂ ਤੋਂ ਹੀ ਕਾਫੀ ਪਸੰਦ ਕੀਤਾ ਜਾਂਦਾ ਸੀ। ਬਿੱਗ ਬੌਸ ਖੁਦ ਮਨਾਰਾ ਦਾ ਪੱਖ ਲੈਂਦੇ ਨਜ਼ਰ ਆਏ। ਸੀ। ਇਸ ਸ਼ੋਅ 'ਚ  ਮਨਾਰਾ  ਦੀ ਮੁਨੱਵਰ ਫਾਰੂਕੀ ਨਾਲ ਦੋਸਤੀ ਨਜ਼ਰ ਆਈ ਸੀ, ਪਰ ਹੌਲੀ-ਹੌਲੀ ਇਸ ਦੋਸਤੀ 'ਚ ਦਰਾਰ ਆਉਣ ਲੱਗੀ ਅਤੇ ਸ਼ੋਅ ਦੇ ਅੰਤ ਤੱਕ ਉਨ੍ਹਾਂ ਨੇ ਆਪਣੀ ਦੋਸਤੀ ਖਤਮ ਕਰ ਦਿੱਤੀ। ਹਾਲਾਂਕਿ, ਫਿਰ ਸ਼ੋਅ ਤੋਂ ਬਾਅਦ ਇੱਕ ਪਾਰਟੀ ਵਿੱਚ ਉਨ੍ਹਾਂ ਨੂੰ ਇੱਕਠੇ ਦੇਖਿਆ ਗਿਆ। ਉਦੋਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਸ਼ਾਇਦ ਉਨ੍ਹਾਂ ਵਿਚਾਲੇ ਦਰਾਰ ਖਤਮ ਹੋ ਗਈ ਹੈ। ਪ੍ਰਸ਼ੰਸਕਾਂ ਨੇ  ਮਨਾਰਾ ਅਤੇ ਮੁਨੱਵਰ ਨੂੰ ਇਕੱਠੇ ਕਾਫੀ ਪਸੰਦ ਕੀਤਾ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network