ਰਾਜ ਕੁਮਾਰ ਰਾਓ ਪਤਨੀ ਨਾਲ ਖੁੱਲ੍ਹੇਆਮ ਕਰ ਰਹੇ ਸਨ ਰੋਮਾਂਸ, ਵੇਖੋ ਕਿਸ ਨੇ ਵਾਇਰਲ ਕੀਤੀ ਦੋਵਾਂ ਦੀ ਵੀਡੀਓ

ਰਾਜ ਕੁਮਾਰ ਰਾਵ ਅਤੇ ਪੱਤਰਲੇਖਾ ਦਾ ਇੱਕ ਰੋਮਾਂਟਿਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰ ਪਤਨੀ ਨੂੰ ਆਪਣੀਆਂ ਬਾਹਾਂ ‘ਚ ਲੈ ਕੇ ਰੋਮਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਦੋਵੇਂ ਜਣੇ ਫਰਾਹ ਖਾਨ ਦੇ ਘਰ ਮੌਜੂਦ ਸਨ । ਪਰ ਦੋਵਾਂ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਦਾ ਵੀਡੀਓ ਬਣਾਇਆ ਜਾ ਰਿਹਾ ਹੈ ।

Reported by: PTC Punjabi Desk | Edited by: Shaminder  |  October 14th 2023 11:31 AM |  Updated: October 14th 2023 11:31 AM

ਰਾਜ ਕੁਮਾਰ ਰਾਓ ਪਤਨੀ ਨਾਲ ਖੁੱਲ੍ਹੇਆਮ ਕਰ ਰਹੇ ਸਨ ਰੋਮਾਂਸ, ਵੇਖੋ ਕਿਸ ਨੇ ਵਾਇਰਲ ਕੀਤੀ ਦੋਵਾਂ ਦੀ ਵੀਡੀਓ

ਰਾਜ ਕੁਮਾਰ ਰਾਓ  (Raj Kumar Rao)ਅਤੇ ਪੱਤਰਲੇਖਾ ਦਾ ਇੱਕ ਰੋਮਾਂਟਿਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰ ਪਤਨੀ ਨੂੰ ਆਪਣੀਆਂ ਬਾਹਾਂ ‘ਚ ਲੈ ਕੇ ਰੋਮਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਦੋਵੇਂ ਜਣੇ ਫਰਾਹ ਖਾਨ ਦੇ ਘਰ ਮੌਜੂਦ ਸਨ । ਪਰ ਦੋਵਾਂ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਦਾ ਵੀਡੀਓ ਬਣਾਇਆ ਜਾ ਰਿਹਾ ਹੈ । ਦੋਵੇਂ ਇਸ ਗੱਲ ਤੋਂ ਬੇਖਬਰ ਇੱਕ ਦੂਜੇ ‘ਚ ਡੁੱਬੇ ਹੋਏ ਸਨ।

ਹੋਰ ਪੜ੍ਹੋ :  ਥਾਈਲੈਂਡ ‘ਚ ਹੋਏ ਹਾਦਸੇ ‘ਚ ਵਾਲ-ਵਾਲ ਬਚੀ ਅਦਾਕਾਰਾ ਆਲੀਆ ਕੁਰੈਸ਼ੀ

ਪਿੱਛੋਂ ਦੀ ਫਰਾਹ ਖ਼ਾਨ ਚੁੱਪ ਚੁਪੀਤੇ ਦੋਵਾਂ ਦੇ ਰੋਮਾਂਟਿਕ ਅੰਦਾਜ਼ ਨੂੰ ਆਪਣੇ ਕੈਮਰੇ ‘ਚ ਕੈਪਚਰ ਕਰ ਰਹੀ ਸੀ । ਜਦੋਂ ਫਰਾਹ ਖ਼ਾਨ ਦੋਵਾਂ ਦੇ ਕੋਲ ਪੁੱਜੀ ਤਾਂ ਦੋਵੇਂ ਜਣੇ ਹੱਸਣ ਲੱਗ ਪਏ ।

ਕੁਝ ਸਮੇਂ ਪਹਿਲਾਂ ਦੋਵਾਂ ਨੇ ਕਰਵਾਇਆ ਵਿਆਹ 

ਰਾਜਕੁਮਾਰ ਰਾਓ  ਅਤੇ ਪੱਤਰਲੇਖਾ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਸੀ ਅਤੇ ਚੰਡੀਗੜ੍ਹ ‘ਚ ਵਿਆਹ ਦੀ ਰਿਸੈਪਸ਼ਨ ਪਾਰਟੀ ਵੀ ਰੱਖੀ ਗਈ ਸੀ । ਜਿਸ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਦੋਵੇਂ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਸਨ ਜਿਸ ਤੋਂ ਬਾਅਦ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝ ਗਈ ਸੀ ।ਰਾਜ ਕੁਮਾਰ ਰਾਵ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਜਿਸ ‘ਚ ਸਤ੍ਰੀ, ਸ਼ਾਦੀ ਮੇਂ ਜ਼ਰੂਰ ਆਨਾ, ਬਧਾਈ ਦੋ, ਭੀੜ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।    

- PTC PUNJABI


Popular Posts