ਵਾਅਦੇ ਦੇ ਪੱਕੇ ਹਨ ਸਲਮਾਨ ਖ਼ਾਨ,ਕੈਂਸਰ ਨੂੰ ਮਾਤ ਦੇਣ ਵਾਲੇ ਨੌ ਸਾਲ ਦੇ ਜਗਨਵੀਰ ਸਿੰਘ ਨੂੰ ਮਿਲ ਕੇ ਨਿਭਾਇਆ ਸੀ ਵਾਅਦਾ

Reported by: PTC Punjabi Desk | Edited by: Shaminder  |  February 08th 2024 04:33 PM |  Updated: February 08th 2024 04:33 PM

ਵਾਅਦੇ ਦੇ ਪੱਕੇ ਹਨ ਸਲਮਾਨ ਖ਼ਾਨ,ਕੈਂਸਰ ਨੂੰ ਮਾਤ ਦੇਣ ਵਾਲੇ ਨੌ ਸਾਲ ਦੇ ਜਗਨਵੀਰ ਸਿੰਘ ਨੂੰ ਮਿਲ ਕੇ ਨਿਭਾਇਆ ਸੀ ਵਾਅਦਾ

ਸਲਮਾਨ ਖ਼ਾਨ (Salman Khan)ਆਪਣੀ ਜ਼ੁਬਾਨ ਦੇ ਬਹੁਤ ਪੱਕੇ ਹਨ । ਉਹ ਕਿਸੇ ਦੇ ਨਾਲ ਵੀ ਕਦੇ ਵਾਅਦਾ ਖਿਲਾਫੀ ਨਹੀਂ ਕਰਦੇ । ਜਗਨਵੀਰ ਨਾਂਅ ਦੇ ਬੱਚੇ ਦੇ ਨਾਲ ਉਨ੍ਹਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਜਦੋਂ ਉਹ ਕੈਂਸਰ ਨੂੰ ਮਾਤ ਦੇਵੇਗਾ ਤਾਂ ਉਸ ਦੇ ਨਾਲ ਮੁਲਾਕਾਤ ਜ਼ਰੂਰ ਕਰਨਗੇ । ਜਿਸ ਤੋਂ ਬਾਅਦ ਸਲਮਾਨ ਨੇ ਜਗਨਵੀਰ ਦੇ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਸੀ ਅਤੇ ਘਰ ਬੁਲਾ ਕੇ ਉਸ ਦੇ ਨਾਲ ਮੁਲਾਕਾਤ ਕੀਤੀ ਸੀ। 

Salman khan with jaganbeer singh.jpg

ਹੋਰ ਪੜ੍ਹੋ : ਸੰਨੀ ਦਿਓਲ ਪਰਿਵਾਰ ਨਾਲ ਬਰਫਬਾਰੀ ਦਾ ਲੈ ਰਹੇ ਅਨੰਦ, ਵੇਖੋ ਵੀਡੀਓ  

ਪੰਜ ਸਾਲ ਪਹਿਲਾਂ ਕੀਤਾ ਸੀ ਵਾਅਦਾ

ਸਲਮਾਨ ਖ਼ਾਨ ਨੇ ਆਪਣੇ ਇਸ ਛੋਟੇ ਫੈਨ ਦੇ ਨਾਲ ਪੰਜ ਸਾਲ ਪਹਿਲਾਂ ਮਿਲਣ ਦਾ ਵਾਅਦਾ ਕੀਤਾ ਸੀ।ਜਿਸ ਤੋਂ ਬਾਅਦ ਅਦਾਕਾਰ ਨੇ ਉਸ ਦੇ ਨਾਲ ਕੀਤੇ ਵਾਅਦੇ ਨੂੰ ਨਿਭਾਇਆ ਅਤੇ ਕਈ ਘੰਟੇ ਆਪਣੇ ਇਸ ਨੰਨ੍ਹੇ ਫੈਨਸ ਦੇ ਨਾਲ ਬਿਤਾਏ । ੨੦੧੮ ‘ਚ ਸਲਮਾਨ ਖ਼ਾਨ ਆਪਣੇ ਇਸ ਫੈਨ ਨੂੰ ਮਿਲੇ ਸਨ । ਉਸ ਦਾ ਟਾਟਾ ਮੈਮੋਰੀਅਲ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ । ਕੈਂਸਰ ਦੇ ਕਾਰਨ ਉਹ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਬੈਠਾ ਸੀ।ਚਾਰ ਸਾਲ ਦੇ ਜਗਨਵੀਰ ਦੀ ਕੀਮੋਥਰੈਪੀ ਚੱਲ ਰਹੀ ਸੀ ।

salman khan with jaganbeer (2).jpg

ਪਰ ਉਹ ਸਲਮਾਨ ਨੂੰ ਆਪਣਾ ਪਸੰਦੀਦਾ ਅਦਾਕਾਰ ਮੰਨਦਾ ਹੈ। 2018 ‘ਚ ਅਦਾਕਾਰ ਨੇ ਉਸ ਦੇ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਜ਼ਰੂਰ ਮਿਲੇਗਾ। ਜਿਸ ਤੋਂ ਬਾਅਦ ਜਗਨਵੀਰ ਨੇ ਇਲਾਜ ਕਰਵਾਇਆ ਅਤੇ ਹੁਣ ਹਾਲ ਹੀ ‘ਚ ਜਗਨਵੀਰ ਦੇ ਨਾਲ ਸਲਮਾਨ ਖ਼ਾਨ ਨੇ ਮੁਲਾਕਾਤ ਕੀਤੀ ਹੈ।ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ।

ਸਲਮਾਨ ਖ਼ਾਨ ਦਾ ਵਰਕ ਫ੍ਰੰਟ 

ਸਲਮਾਨ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ । ਜਿਸ ‘ਚ ਬਾਡੀਗਾਰਡ, ਹਮ ਦਿਲ ਦੇ ਚੁਕੇ ਸਨਮ, ਹਮ ਆਪਕੇ ਹੈਂ ਕੌਣ, ਹਮ ਸਾਥ ਸਾਥ ਹੈਂ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ।ਸਲਮਾਨ ਖ਼ਾਨ ਰੀਲ ਲਾਈਫ ‘ਚ ਹੀ ਨਹੀਂ ਰੀਅਲ ਲਾਈਫ ਦੇ ਹੀਰੋ ਹਨ । ਉਹ ਆਪਣੀ ਕਮਾਈ ਦਾ ਵੱਡਾ ਹਿੱਸਾ ਆਪਣੇ ਵੱਲੋਂ ਚਲਾਈ ਜਾ ਰਹੀ ਸੰਸਥਾ ‘ਚ ਖਰਚ ਕਰਦੇ ਹਨ ਜੋ ਜ਼ਰੂਰਤਮੰਦਾਂ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਦੀ ਹੈ।  

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network