Sridevi Death Anniversary: ਮਾਂ ਨੂੰ ਯਾਦ ਕਰ ਭਾਵੁਕ ਹੋਈ ਖੁਸ਼ੀ ਕਪੂਰ, ਅਦਾਕਾਰਾ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ
Sridevi Death Anniversary: ਮਾਂ ਨੂੰ ਯਾਦ ਕਰ ਭਾਵੁਕ ਹੋਈ ਖੁਸ਼ੀ ਕਪੂਰ, ਅਦਾਕਾਰਾ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ
Kushi Kapoor on Sridevi Death Anniversary : ਬਾਲੀਵੁੱਡ ਦੀ ਮਰਹੂਮ ਅਦਾਕਾਰਾ ਸ਼੍ਰੀ ਦੇਵੀ ਭਾਵੇਂ ਸਾਡੇ ਵਿਚਕਾਰ ਨਹੀਂ ਰਹੀ ਪਰ ਉਨ੍ਹਾਂ ਦੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਉਨ੍ਹਾਂ ਦੀਆਂ ਫਿਲਮਾਂ ਹੋਣ, ਉਨ੍ਹਾਂ ਦੀ ਐਕਟਿੰਗ ਜਾਂ ਫਿਰ ਉਨ੍ਹਾਂ ਦਾ ਫੈਸ਼ਨ ਸੈਂਸ, ਹਰ ਚੀਜ਼ ਦੀ ਅੱਜ ਵੀ ਚਰਚਾ ਹੁੰਦੀ ਹੈ।
ਸ਼੍ਰੀ ਦੇਵੀ ਦੀ ਦੋਵੇਂ ਧੀਆਂ ਜਾਨ੍ਹਵੀ ਕਪੂਰ ਅਤੇ ਖੁਸ਼ੀ ਕਪੂਰ (Kushi Kapoor) ਵੱਖ-ਵੱਖ ਮੌਕਿਆਂ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀਆਂ ਰਹਿੰਦੀਆਂ ਹਨ ਅਤੇ ਆਪਣੀ ਮਾਂ ਦੀ ਵਿਰਾਸਤ ਨੂੰ ਜ਼ਿੰਦਾ ਰੱਖਣ ਨੂੰ ਯਕੀਨੀ ਬਣਾਉਂਦੀਆਂ ਹਨ। ਅੱਜ ਸ਼੍ਰੀ ਦੇਵੀ ਦੀ ਬਰਸੀ (Sridevi Death Anniversary) 'ਤੇ ਉਨ੍ਹਾਂ ਦੀ ਛੋਟੀ ਧੀ ਖੁਸ਼ੀ ਕਪੂਰ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਹੈ। ਖੁਸ਼ੀ ਨੇ ਇਸ ਤਸਵੀਰ ਦੇ ਰਾਹੀਂ ਆਪਣੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ।
ਖੁਸ਼ੀ ਕਪੂਰ ਨੇ ਮਾਂ ਨਾਲ ਸਾਂਝੀ ਕੀਤੀ ਤਸਵੀਰ
ਹਾਲ ਹੀ 'ਚ ਖੁਸ਼ੀ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਮਾਂ ਸ਼੍ਰੀ ਦੇਵੀ ਤੇ ਵੱਡੀ ਭੈਣ ਜਾਹਨਵੀ ਕਪੂਰ (Janhvi Kapoor ) ਨਾਲ ਆਪਣੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਵਿੱਚ ਖੁਸ਼ੀ ਵੀ ਦੋਹਾਂ ਨਾਲ ਤਸਵੀਰ ਖਿਚਵਾਉਣ ਲਈ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਖੁਸ਼ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮਰਹੂਮ ਸ਼੍ਰੀ ਦੇਵੀ ਨੇ ਸਾੜੀ ਪਹਿਨੀ ਹੋਈ ਹੈ ਤੇ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਉਹ ਪੀਕੌਕ ਰੰਗ ਦੀ ਸਾੜ੍ਹੀ ਪਹਿਨੇ ਹੋਏ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਵਾਲਾਂ ਦਾ ਜੂੜਾ ਬਣਾਇਆ ਹੋਈ ਹੈ ਅਤੇ ਸਿੰਦੂਰ ਅਤੇ ਦੋ ਨੱਕ ਵਿੱਚ ਕੋਕੇ ਪਹਿਨੇ ਹੋਏ ਸਾਊਥ ਇੰਡੀਅਨ ਲੁੱਕ ਨੂੰ ਪੂਰਾ ਕੀਤਾ ਹੈ। ਦੂਜੇ ਪਾਸੇ, ਬੇਬੀ ਜਾਨਵੀ ਕਪੂਰ ਅਤੇ ਬੇਬੀ ਖੁਸ਼ੀ ਕਪੂਰ ਆਪਣੀ ਮੁਸਕਰਾਹਟ ਨਾਲ ਬਹੁਤ ਪਿਆਰੀ ਲੱਗ ਰਹੀਆਂ ਹਨ। ਫੈਨਜ਼ ਖੁਸ਼ੀ ਕਪੂਰ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਅਦਾਕਾਰਾ ਨੂੰ ਯਾਦ ਕਰ ਰਹੇ ਹਨ।
ਹੋਰ ਪੜ੍ਹੋ: Birthday Special: ਮਸਤਾਨੀ ਤੋਂ ਲੈ ਕੇ ਪਦਮਾਵਤੀ ਤੱਕ ਸੰਜੇ ਲੀਲਾ ਭੰਸਾਲੀ ਨੇ ਇਨ੍ਹਾਂ ਫਿਲਮਾਂ ਮਰਹੂਮ ਅਦਾਕਾਰਾ ਸ਼੍ਰੀਦੇਵੀ ਨੇ ਇੱਕ ਵਾਰ ਆਪਣੇ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਉਸ ਦੀਆਂ ਦੋਵੇਂ ਧੀਆਂ ਜਾਹਨਵੀ ਕਪੂਰ ਤੇ ਖੁਸ਼ੀ ਕਪੂਰ ਉਨ੍ਹਾਂ ਦੀ ਬਹੁਤ ਇੱਜਤ ਕਰਦੀਆਂ ਹਨ। ਆਪਣੀ ਫਿਲਮ ਇੰਗਲਿਸ਼- ਵਿੰਗਲਿਸ਼ ਦੀ ਰਿਲੀਜ਼ ਤੋਂ ਬਾਅਦ, ਇੱਕ ਮੀਡੀਆ ਗੱਲਬਾਤ ਦੌਰਾਨ, ਸ਼੍ਰੀਦੇਵੀ ਨੇ ਖੁਲਾਸਾ ਕੀਤਾ ਕਿ ਉਸ ਦੀਆਂ ਧੀਆਂ ਨੂੰ ਫਿਲਮ ਲਈ ਮਜ਼ਬੂਤ ਤੇ ਵਧੀਆ ਫੀਡਬੈਕ ਮਿਲਿਆ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
