ਯੁਵਰਾਜ ਸਿੰਘ ਦੀ ਮਾਂ ਨੇ ਘਰੇਲੂ ਨੌਕਰਾਂ ‘ਤੇ ਚੋਰੀ ਦਾ ਲਗਾਇਆ ਇਲਜ਼ਾਮ, ਘਰ ਚੋਂ ਲੱਖਾਂ ਦੇ ਗਹਿਣੇ ਹੋਏ ਚੋਰੀ
ਯੁਵਰਾਜ ਸਿੰਘ (Yuvraj Singh) ਦੀ ਮਾਂ ਸ਼ਬਨਮ (Shabnam) ਨੇ ਆਪਣੇ ਦੋ ਘਰੇਲੂ ਨੌਕਰਾਂ ‘ਤੇ ਚੋਰੀ ਦੇ ਇਲਜ਼ਾਮ ਲਗਾਏ ਹਨ । ਇਸ ਸਬੰਧੀ ਉਨ੍ਹਾਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਯੁਵਰਾਜ ਸਿੰਘ ਦੀ ਮਾਂ ਦੀ ਸ਼ਿਕਾਇਤ ਦੇ ਅਧਾਰ ‘ਤੇ ਮਨਸਾ ਦੇਵੀ ਕੰਪਲੈਕਸ ਦੇ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਹਾਲਾਂਕਿ ਇਸ ਮਾਮਲੇ ‘ਚ ਪੁਲਿਸ ਦੇ ਵੱਲੋਂ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਯੁਵਰਾਜ ਸਿੰਘ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਕੇਤੜੀ ਦੀ ਲਲਿਤਾ ਦੇਵੀ ਨੂੰ ਆਪਣੇ ਘਰ ਸਫਾਈ ਦੇ ਲਈ ਰੱਖਿਆ ਸੀ ਅਤੇ ਬਿਹਾਰ ਦੇ ਰਹਿਣ ਵਾਲੇ ਸ਼ਲਿੰਦਰ ਨੂੰ ਰਸੋਈਆ ਰੱਖਿਆ ਸੀ ।ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ‘ਚ ਰੱਖੇ ਗਹਿਣੇ ਚੋਰੀ ਹੋ ਗਏ ਹਨ । ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ।
ਹੋਰ ਪੜ੍ਹੋ : ਸੁਪਰਹਿੱਟ ਫ਼ਿਲਮਾਂ ‘ਚ ਕੰਮ ਕੀਤਾ ਸੀ ਇਸ ਅਦਾਕਾਰਾ ਨੇ, 14 ਸਾਲ ਬਾਅਦ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ ਅਦਾਕਾਰਾ
ਯੁਵਰਾਜ ਸਿੰਘ ਦੇ ਨਾਲ ਰਹਿੰਦੀ ਹੈ ਮਾਂ ਸ਼ਬਨਮ ਯੁਵਰਾਜ ਸਿੰਘ ਦੇ ਮੰਮੀ ਸ਼ਬਨਮ ਯੁਵਰਾਜ ਸਿੰਘ ਦੇ ਨਾਲ ਹੀ ਰਹਿੰਦੇ ਹਨ ਅਤੇ ਅਕਸਰ ਯੁਵਰਾਜ ਸਿੰਘ ਆਪਣੇ ਮੰਮੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਸ਼ਬਨਮ ਦਾ ਯੋਗਰਾਜ ਸਿੰਘ ਦੇ ਨਾਲ ਕੁਝ ਸਾਲ ਪਹਿਲਾਂ ਤਲਾਕ ਹੋ ਗਿਆ ਸੀ ।ਜਿਸ ਤੋਂ ਬਾਅਦ ਉਹ ਆਪਣੇ ਬੇਟੇ ਅਤੇ ਪੋਤੇ ਪੋਤੀ ਦੇ ਨਾਲ ਰਹਿੰਦੇ ਹਨ । ਗੁੜਗਾਂਵ ‘ਚ ਵੀ ਯੁਵਰਾਜ ਸਿੰਘ ਦਾ ਇੱਕ ਘਰ ਹੈ। ਯੋਗਰਾਜ ਸਿੰਘ ਨੇ ਸ਼ਬਨਮ ਦੇ ਨਾਲ ਤਲਾਕ ਤੋਂ ਬਾਅਦ ਦੂਜਾ ਵਿਆਹ ਨੀਨਾ ਬੁੰਦੇਲਾ ਦੇ ਨਾਲ ਕਰਵਾਇਆ ਸੀ ।
ਨੀਨਾ ਬੁੰਦੇਲਾ ਯੋਗਰਾਜ ਸਿੰਘ ਦੇ ਨਾਲ ਕਈ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਨੀਨਾ ਬੁੰਦੇਲਾ ਅਤੇ ਯੋਗਰਾਜ ਸਿੰਘ ਦੇ ਦੋ ਬੱਚੇ ਹਨ । ਜਿਨ੍ਹਾਂ ਦੇ ਨਾਲ ਯੋਗਰਾਜ ਸਿੰਘ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਯੋਗਰਾਜ ਸਿੰਘ ਇੱਕ ਵਧੀਆ ਕ੍ਰਿਕੇਟਰ ਹੋਣ ਦੇ ਨਾਲ ਨਾਲ ਵਧੀਆ ਅਦਾਕਾਰ ਵੀ ਹਨ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਪਿਛਲੇ ਕਈ ਸਾਲਾਂ ਤੋਂ ਉਹ ਫ਼ਿਲਮ ਇੰਡਸਟਰੀ ‘ਚ ਸਰਗਰਮ ਹਨ ਅਤੇ ਹਰ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਨੇ ਨਿਭਾਏ ਹਨ ।ਯੋਗਰਾਜ ਸਿੰਘ ਆਪਣੇ ਬੇਬਾਕ ਬੋਲਾਂ ਦੇ ਲਈ ਵੀ ਜਾਣੇ ਜਾਂਦੇ ਹਨ ।ਬੀਤੇ ਦਿਨੀਂ ਉਨ੍ਹਾਂ ਨੇ ਰਣਜੀਤ ਸਿੰਘ ਢੱਡਰੀਆਂ ਦੇ ਬਾਰੇ ਬਿਆਨ ਦਿੱਤਾ ਸੀ ।
-