ਬਾਲੀਵੁੱਡ ਸਿਤਾਰਿਆਂ ਨੂੰ ਵੀ ਪਸੰਦ ਆ ਰਿਹਾ ਹੈ ਦਿਲਜੀਤ ਦੀ ਫ਼ਿਲਮ 'ਛੜਾ' ਦਾ ਟਰੇਲਰ, ਅਕਸ਼ੇ ਕੁਮਾਰ ਸਮੇਤ ਇਹਨਾਂ ਸਟਾਰਜ਼ ਦਾ ਜਿੱਤਿਆ ਦਿਲ

written by Aaseen Khan | May 22, 2019

ਬਾਲੀਵੁੱਡ ਸਿਤਾਰਿਆਂ ਨੂੰ ਵੀ ਪਸੰਦ ਆ ਰਿਹਾ ਹੈ ਦਿਲਜੀਤ ਦੀ ਫ਼ਿਲਮ 'ਛੜਾ' ਦਾ ਟਰੇਲਰ, ਅਕਸ਼ੇ ਕੁਮਾਰ ਸਮੇਤ ਇਹਨਾਂ ਸਟਾਰਜ਼ ਦਾ ਜਿੱਤਿਆ ਦਿਲ : ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਨੂੰ ਦਰਸ਼ਕ ਲੰਬੇ ਸਮੇਂ ਤੋਂ ਉਡੀਕ ਰਹੇ ਹਨ। 21 ਮਈ ਨੂੰ ਫ਼ਿਲਮ ਦੇ ਟਰੇਲਰ ਦੇ ਸਾਹਮਣੇ ਆਉਣ 'ਤੇ ਲਗਾਤਾਰ ਟਰੈਂਡਿੰਗ 'ਚ ਚੱਲ ਰਿਹਾ ਹੈ। ਪੰਜਾਬੀ ਤਾਂ ਟਰੇਲਰ ਨੂੰ ਪਸੰਦ ਕਰ ਹੀ ਰਹੇ ਹਨ ਉੱਥੇ ਹੀ ਬਾਲੀਵੁੱਡ ਸਿਤਾਰਿਆਂ ਦੀ ਵੀ ਦਿਲਜੀਤ ਦੋਸਾਂਝ ਦੀ ਫ਼ਿਲਮ 'ਤੇ ਪ੍ਰਤੀਕਿਰਿਆ ਆ ਰਹੀ ਹੈ। ਜੀ ਹਾਂ ਕਈ ਦਿੱਗਜ ਬਾਲੀਵੁੱਡ ਸਿਤਾਰਿਆਂ ਨੇ ਟਵੀਟ ਕਰਕੇ ਛੜਾ ਫ਼ਿਲਮ ਦੇ ਟਰੇਲਰ ਦੀ ਤਾਰੀਫ਼ ਕੀਤੀ ਹੈ।

ਬਾਲੀਵੁੱਡ ਦੇ ਕੇਸਰੀ ਸਟਾਰ ਅਕਸ਼ੇ ਕੁਮਾਰ ਨੇ ਫ਼ਿਲਮ ਦੇ ਟਰੇਲਰ ਨੂੰ ਸ਼ੇਅਰ ਕਰਦੇ ਹੋਏ ਇਸ ਦੀ ਤਾਰੀਫ਼ ਕੀਤੀ ਹੈ। ਉੱਥੇ ਹੀ ਅਦਾਕਾਰ ਅਰਜੁਨ ਕਪੂਰ ਨੇ ਵੀ ਟਵੀਟ ਕਰਕੇ ਦਿਲਜੀਤ ਦੋਸਾਂਝ ਨੂੰ ਵਧਾਈਆਂ ਦਿੱਤੀਆਂ ਹਨ ਅਤੇ ਫ਼ਿਲਮ ਦੀ ਵੀ ਤਾਰੀਫ਼ ਕੀਤੀ ਹੈ। ਵਰੁਣ ਧਵਨ ਵੀ ਫ਼ਿਲਮ ਲਈ ਕਾਫ਼ੀ ਉਤਸਾਹਿਤ ਨਜ਼ਰ ਆ ਰਹੇ ਹਨ। ਉਹਨਾਂ ਨੇ ਵੀ ਟਵੀਟ ਕਰਕੇ ਛੜਾ ਫ਼ਿਲਮ ਦੀ ਸਲੱਗ ਲਾਈਨ ਲਿਖੀ ਹੈ ਅਤੇ ਦਿਲਜੀਤ ਦੋਸਾਂਝ ਦੇ ਇਸ ਹਾਸਿਆਂ ਨਾਲ ਭਰੇ ਟਰੇਲਰ ਨੂੰ ਦੇਖਣ ਦੀ ਅਪੀਲ ਵੀ ਕੀਤੀ ਹੈ।

ਹੋਰ ਵੇਖੋ : ਰਵਿੰਦਰ ਗਰੇਵਾਲ ਨੇ ਆਪਣੀ ਇਹ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਪੁੱਛਿਆ ਅਨੋਖਾ ਸਵਾਲ

ਜ਼ਿਕਰ ਯੋਗ ਹੈ ਕਿ ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਦੀ ਕਹਾਣੀ, ਡਾਇਲਾਗਜ਼, ਅਤੇ ਸਕਰੀਨਪਲੇਅ ਵੀ ਜਗਦੀਪ ਸਿੱਧੂ ਦੀ ਹੀ ਰਚਨਾ ਹੈ। ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ ਨਿਭਾ ਰਹੇ ਹਨ। 21 ਜੂਨ ਨੂੰ ਛੜਾ ਫਿਲਮ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।

0 Comments
0

You may also like