ਗਾਇਕਾ ਹਰਸ਼ਦੀਪ ਕੌਰ ਬਣੀ ਮਾਂ, ਨੰਨ੍ਹਾ ਮਹਿਮਾਨ ਆਇਆ ਘਰ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

written by Lajwinder kaur | March 03, 2021

ਅਨੁਸ਼ਕਾ ਸ਼ਰਮਾ, ਕਰੀਨਾ ਕਪੂਰ ਖ਼ਾਨ ਤੋਂ ਬਾਅਦ ਹੁਣ ਬਾਲੀਵੁੱਡ ਤੇ ਪਾਲੀਵੁੱਡ ਗਾਇਕਾ ਹਰਸ਼ਦੀਪ ਕੌਰ ਮਾਂ ਬਣ ਗਈ ਹੈ। ਜੀ ਹਾਂ ਉਨ੍ਹਾਂ ਦੇ ਘਰ ਨੰਨ੍ਹੇ ਮਿਸਟਰ ਸਿੰਘ ਨੇ ਐਂਟਰੀ ਮਾਰੀ ਹੈ। ਹਰਸ਼ਦੀਪ ਕੌਰ ਨੇ ਬੇਟੇ ਨੂੰ ਜਨਮ ਦਿੱਤਾ ਹੈ।

inside image of harshdeep kaur become mother

ਹੋਰ ਪੜ੍ਹੋੋ : ਪੀਲੇ ਰੰਗ ਦੇ ਪੰਜਾਬੀ ਸੂਟ ‘ਚ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ  ਗਾਇਕਾ ਕੌਰ ਬੀ, ਸ਼ੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਇਹ ਤਸਵੀਰਾਂ

harshdeep kaur image

ਇਸ ਦੀ ਜਾਣਕਾਰੀ ਹਰਸ਼ਦੀਪ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ- “ਸਵਰਗ ਦਾ ਇੱਕ ਛੋਟਾ ਜਿਹਾ ਹਿੱਸਾ ਹੁਣੇ ਹੀ ਧਰਤੀ ਤੇ ਆਇਆ ਅਤੇ ਉਸਨੇ ਸਾਨੂੰ ਮੰਮੀ ਅਤੇ ਡੈਡੀ ਬਣਾ ਦਿੱਤਾ ” ਸਾਡਾ ਜੂਨੀਅਰ ‘ਸਿੰਘ’ ਆ ਗਿਆ ਹੈ..ਇਸ ਤੋਂ ਵੱਡੀ ਖੁਸ਼ੀ ਨਹੀਂ ਹੋ ਸਕਦੀ ਸੀ’ । ਇਸ ਪੋਸਟ ਉੱਤੇ ਨਾਮੀ ਸਿਤਾਰੇ ਤੇ ਫੈਨਜ਼ ਕਮੈਂਟ ਕਰਕੇ ਨਵੇਂ ਬਣੇ ਮੰਮੀ-ਡੈਡੀ ਨੂੰ ਵਧਾਈਆਂ ਦੇ ਰਹੇ ਨੇ।

bollywood singer harshdeep kaur become mother of baby boy

ਜੇ ਗੱਲ ਕਰੀਏ ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਚ ਕਈ ਬਿਹਤਰੀਨ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਸਮੇਂ-ਸਮੇਂ ‘ਤੇ ਉਹ ਧਾਰਮਿਕ ਗੀਤਾਂ ਦੇ ਨਾਲ ਵੀ ਦਰਸ਼ਕਾਂ ਦੇ ਰੁਬਰੂ ਹੁੰਦੇ ਰਹਿੰਦੇ ਨੇ। ਬਾਲੀਵੁੱਡ ਦੀਆਂ ਕਈ ਸੁਪਰ ਹਿੱਟ ਫ਼ਿਲਮਾਂ ਚ ਵੀ ਗੀਤ ਗਾ ਚੁੱਕੀ ਹੈ।

 

 

View this post on Instagram

 

A post shared by Harshdeep Kaur (@harshdeepkaurmusic)

0 Comments
0

You may also like