ਕਿਸੇ ਬਰਾਂਡ ਦਾ ਚਿਹਰਾ ਬਣਨ ਲਈ ਏਨੇਂ ਕਰੋੜ ਰੁਪਏ ਲੈਂਦੇ ਹਨ, ਇਹ ਸਿਤਾਰੇ 

Written by  Rupinder Kaler   |  May 30th 2019 11:40 AM  |  Updated: May 30th 2019 11:40 AM

ਕਿਸੇ ਬਰਾਂਡ ਦਾ ਚਿਹਰਾ ਬਣਨ ਲਈ ਏਨੇਂ ਕਰੋੜ ਰੁਪਏ ਲੈਂਦੇ ਹਨ, ਇਹ ਸਿਤਾਰੇ 

ਬਾਲੀਵੁੱਡ ਸਿਤਾਰਿਆਂ ਦੇ ਫੈਨਜ਼ ਦੀ ਲਿਸਟ ਬਹੁਤ ਲੰਮੀ ਹੈ । ਉਹਨਾਂ ਦੇ ਫੈਨਜ਼ ਉਹਨਾਂ ਨੂੰ ਏਨਾਂ ਪਿਆਰ ਦਿੰਦੇ ਹਨ ਕਿ ਉਹਨਾਂ ਨੂੰ ਇਹ ਤੱਕ ਪਤਾ ਹੁੰਦਾ ਹੈ ਕਿ ਉਹਨਾਂ ਦੇ ਪਸੰਦੀਦਾ ਅਦਾਕਾਰ ਨੂੰ ਕੀ ਪਸੰਦ ਹੈ ਤੇ ਕੀ ਨਹੀਂ ਪਸੰਦ । ਇੱਥੋਂ ਤੱਕ ਕਿ ਫ਼ਿਲਮੀ ਸਿਤਾਰਿਆਂ ਨੂੰ ਕਿਹੜਾ ਰੰਗ ਪਸੰਦ ਹੈ ਕਿਹੜਾ ਨਹੀਂ ਇਹ ਵੀ ਉਹਨਾਂ ਦੇ ਫੈਨਜ਼ ਨੂੰ ਪਤਾ ਹੁੰਦਾ ਹੈ । ਪਰ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੁੰਦਾ ਹੈ ਕਿ ਕੋਈ ਫ਼ਿਲਮੀ ਸਿਤਾਰਾ ਕਿਸੇ ਫ਼ਿਲਮ ਜਾਂ ਵਿਗਿਆਪਨ ਲਈ ਕਿੰਨਾ ਚਾਰਜ਼ ਕਰਦਾ ਹੈ । ਪਰ ਇਸ ਸਭ ਨੂੰ ਲੈ ਕੇ ਇੱਕ ਵੈਬਸਾਈਟ ਨੇ ਇਸ ਦਾ ਖੁਲਾਸਾ ਕੀਤਾ ਹੈ ਇਸ ਆਰਟੀਕਲ ਵਿੱਚ ਤੁਹਾਨੂੰ ਕੁਝ ਸਿਤਾਰਿਆਂ ਬਾਰੇ ਦੱਸਾਂਗੇ ਜਿਹੜੇ ਕਿਸੇ ਵਿਗਿਆਪਨ ਲਈ ਲੱਖਾਂ ਰੁਪਏ ਚਾਰਜ਼ ਕਰਦੇ ਹਨ ।

https://www.instagram.com/p/Bw_K3DqHqjY/

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਕਸ਼ੈ ਕੁਮਾਰ ਦੀ ਜਿਹੜੇ ਫ਼ੀਸ ਦੇ ਮਾਮਲੇ ਵਿੱਚ ਸਭ ਤੋਂ ਉੱਪਰ ਹਨ । ਅਕਸ਼ੈ ਕੁਮਾਰ ਕਿਸੇ ਵਿਗਿਆਪਨ ਲਈ ਸਭ ਤੋਂ ਜ਼ਿਆਦਾ ਫ਼ੀਸ ਲੈਂਦੇ ਹਨ । ਅਕਸ਼ੈ ਕਿਸੇ ਬਰੈਂਡ ਦੀ ਪ੍ਰਮੋਸ਼ਨ ਕਰਨ ਲਈ 1੦੦ ਕਰੋੜ ਰੁਪਏ ਚਾਰਜ਼ ਕਰਦੇ ਹਨ ।

https://www.instagram.com/p/Bx86ff8B3wP/

ਇਸ ਲਿਸਟ ਵਿੱਚ ਦੂਜੇ ਨੰਬਰ ਤੇ ਰਣਵੀਰ ਸਿੰਘ ਆਉਂਦੇ ਹਨ । ਰਣਵੀਰ ਸਿੰਘ ਕਿਸੇ ਬਰੈਂਡ ਦੀ ਐਡ ਕਰਨ ਲਈ 84 ਕਰੋੜ ਰੁਪਏ ਲੈਂਦੇ ਹਨ ।

https://www.instagram.com/p/ByDxHafF0X8/

ਬਾਲੀਵੁੱਡ ਐਕਟਰ ਅਮਿਤਾਬ ਬੱਚਨ ਕਿਸੇ ਬ੍ਰਾਂਡ ਦਾ ਵਿਗਿਆਪਨ ਕਰਨ ਲਈ 72 ਕਰੋੜ ਰੁਪਏ ਚਾਰਜ ਕਰਦੇ ਹਨ ।

https://www.instagram.com/p/BhwBg0AlIcI/

ਸ਼ਾਹਰੁਖ ਖ਼ਾਨ ਦੀ ਫ਼ੀਸ ਦੀ ਗੱਲ ਕੀਤੀ ਜਾਵੇ ਤਾਂ ਉਹ ਕਿਸੇ ਬਰਾਂਡ ਦੀ ਐਡ ਕਰਨ ਲਈ 58 ਕਰੋੜ ਰੁਪਏ ਲੈਂਦੇ ਹਨ ।

https://www.instagram.com/p/ByDTrJBAMRd/

ਸਲਮਾਨ ਖ਼ਾਨ ਕਿਸੇ ਬਰਾਂਡ ਦਾ ਵਿਗਿਆਪਨ ਕਰਨ ਲਈ 4੦ ਕਰੋੜ ਰੁਪਏ ਚਾਰਜ਼ ਕਰਦੇ ਹਨ ।

https://www.instagram.com/p/Bx7IergAdOU/

ਬਾਲੀਵੁੱਡ ਦੀਆਂ ਹੀਰੋਇਨਾਂ ਦੀ ਗੱਲ ਕੀਤੀ ਜਾਵੇ ਤਾਂ ਫ਼ੀਸ ਲੈਣ ਦੇ ਮਾਮਲੇ ਵਿੱਚ ਦੀਪਿਕਾ ਪਾਦੂਕੋਣ ਸਭ ਤੋਂ ਅੱਗੇ ਹੈ । ਦੀਪਕਾ ਕਿਸੇ ਬ੍ਰੈਂਡ ਦਾ ਵਿਗਿਆਪਨ ਕਰਨ ਲਈ 75 ਕਰੋੜ ਰੁਪਏ ਲੈਂਦੀ ਹੈ ।

https://www.instagram.com/p/Bxte-selPce/

ਆਲੀਆ ਭੱਟ ਕਿਸੇ ਬਰਾਂਡ ਦਾ ਵਿਗਿਆਪਨ ਕਰਨ ਲਈ 68 ਕਰੋੜ ਰੁਪਏ ਚਾਰਜ਼ ਕਰਦੀ ਹੈ ।

https://www.instagram.com/p/BxjCnvehzJx/

ਕਰੀਨਾ ਕਪੂਰ ਕਿਸੇ ਬਰਾਂਡ ਦਾ ਚਿਹਰਾ ਬਣਨ ਲਈ 32 ਕਰੋੜ ਰੁਪਏ ਚਾਰਜ਼ ਕਰਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network