ਅੰਤਿਮ ਅਰਦਾਸ ਮੌਕੇ ਕੇਸੀ ਸ਼ਰਮਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕਈ ਬਾਲੀਵੁੱਡ ਸਿਤਾਰੇ, ਪੜ੍ਹੋ ਪੂਰੀ ਖ਼ਬਰ

written by Pushp Raj | August 23, 2022

KC Sharma Last prayer : ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਕਿਸ਼ਨ ਚੰਦਰ ਸ਼ਰਮਾ (ਕੇਸੀ ਸ਼ਰਮਾ) ਦਾ ਬੀਤੇ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਹ 89 ਸਾਲਾਂ ਦੇ ਸਨ। ਸੋਮਵਾਰ ਸ਼ਾਮ ਨੂੰ ਕੇਸੀ ਸ਼ਰਮਾ ਨੂੰ ਸ਼ਰਧਾਂਜਲੀ ਦੇਣ ਇਸਕਾਨ ਮੰਦਰ ਵਿਖੇ ਪ੍ਰਾਰਥਨਾ ਸਭਾ ਦਾ ਆਯੋਜਿਤ ਕੀਤੀ ਗਈ ਸੀ। ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ 'ਚ ਬਾਲੀਵੁੱਡ ਸਿਤਾਰੇ ਕੇਸੀ ਸ਼ਰਮਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ।

Image Source: Instagram

ਦੱਸ ਦਈਏ ਕਿ 89 ਸਾਲਾ ਕੇਸੀ ਸ਼ਰਮਾ ਦਾ ਬੀਤੇ ਸ਼ੁੱਕਰਵਾਰ ਹਾਰਟ ਅਟੈਕ ਕਾਰਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਹੀ ਸਾਂਤਾ ਕਰੂਜ਼ ਵੈਸਟ ਦੇ ਖੀਰਾ ਨਗਰ ਸਥਿਤ ਹਿੰਦੂ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ।

ਵਿਛੜੀ ਰੂਹ ਦੀ ਸ਼ਾਂਤੀ ਲਈ ਜੁਹੂ ਸਥਿਤ ਇਸਕਾਨ ਮੰਦਿਰ ਦੇ ਆਡੀਟੋਰੀਅਮ ਵਿੱਚ ਸੋਮਵਾਰ ਸ਼ਾਮ 5 ਵਜੇ ਤੋਂ 7 ਵਜੇ ਤੱਕ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਇਥੇ ਬੌਬੀ ਦਿਓਲ ਸਭ ਤੋਂ ਪਹਿਲਾਂ ਸ਼ਰਧਾਂਜਲੀ ਦੇਣ ਲਈ ਪਹੁੰਚੇ ਅਤੇ ਦੁੱਖ ਦੀ ਇਸ ਘੜੀ ਵਿੱਚ ਕੇਸੀ ਸ਼ਰਮਾ ਦੇ ਪੁੱਤਰ ਅਨਿਲ ਸ਼ਰਮਾ, ਅਨੁਜ ਸ਼ਰਮਾ, ਸੰਜੇ ਸ਼ਰਮਾ, ਕਪਿਲ ਸ਼ਰਮਾ ਅਤੇ ਪੋਤਰੇ ਉਤਕਰਸ਼ ਸ਼ਰਮਾ ਨੂੰ ਦਿਲਾਸਾ ਦਿੱਤਾ। ਸ਼ਰਮਾ ਪਰਿਵਾਰ ਦਾ ਦਿਓਲ ਪਰਿਵਾਰ ਨਾਲ ਕਰੀਬੀ ਰਿਸ਼ਤਾ ਰਿਹਾ ਹੈ।

Image Source: Instagram

ਇਸ ਪ੍ਰਾਰਥਨਾ ਸਭਾ ਵਿੱਚ ਨਿਰਮਾਤਾ ਮਹਿੰਦਰ ਧਾਰੀਵਾਲ, ਨਿਰਦੇਸ਼ਕ ਮਧੁਰ ਭੰਡਾਰਕਰ, ਅਸ਼ੋਕ ਪੰਡਿਤ, ਅਨੀਸ ਬਜ਼ਮੀ, ਵਿਤਰਕ ਦਲੀਪ ਸੋਨੀ, ਐਕਸ਼ਨ ਨਿਰਦੇਸ਼ਕ ਸ਼ਾਮ ਕੌਸ਼ਲ ਅਤੇ ਟੀਨੂੰ ਵਰਮਾ ਤੋਂ ਇਲਾਵਾ ਲੇਖਕ ਸ਼ਕਤੀਮਾਨ, ਅਭਿਨੇਤਾ ਅਹਿਸਾਨ ਖਾਨ, ਵਿੰਦੂ ਦਾਰਾ ਸਿੰਘ, ਅਲੀ ਖਾਨ ਤੇ ਰਮੇਸ਼ ਗੋਇਲ ਨੇ ਸ਼ਿਰਕਤ ਕੀਤੀ। ਸੰਗੀਤਕਾਰ ਨਿਖਿਲ ਵਿਨੈ ਅਤੇ ਅਭਿਨੇਤਰੀ ਅਮੀਸ਼ਾ ਪਟੇਲ ਵੀ ਪ੍ਰਾਰਥਨਾ ਸਭਾ ਵਿੱਚ ਸ਼ਾਮਿਲ ਹੋਈ।

Image Source: Instagram

ਹੋਰ ਪੜ੍ਹੋ: ਟਿੱਕ ਟੌਕ ਸਟਾਰ ਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦਾ ਹੋਇਆ ਦਿਹਾਂਤ, ਦਿਲ ਦਾ ਦੌਰਾ ਪੈਣ ਨਾਲ ਗਈ ਜਾਨ

ਕੇਸੀ ਸ਼ਰਮਾ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਨਿਰਦੇਸ਼ਕ ਅਨਿਲ ਸ਼ਰਮਾ ਦੇ ਪਿਤਾ ਸਨ। ਮੂਲ ਰੂਪ ਵਿੱਚ ਮਥੁਰਾ ਦੇ ਰਹਿਣ ਵਾਲੇ, ਨਿਰਮਾਤਾ ਕੇਸੀ ਸ਼ਰਮਾ ਭਗਵਾਨ ਕ੍ਰਿਸ਼ਨ ਦੇ ਵੱਡੇ ਭਗਤ ਸੀ। ਉਹ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਧੂਮ-ਧਾਮ ਨਾਲ ਮਨਾਉਂਦੇ ਸਨ ਅਤੇ ਇਹ ਇਤਫ਼ਾਕ ਸੀ ਕਿ ਜਨਮ ਅਸ਼ਟਮੀ ਦੀ ਰਾਤ ਨੂੰ ਉਨ੍ਹਾਂ ਨੇ ਆਖ਼ਰੀ ਸਾਹ ਲਏ।

You may also like