ਬਾਲੀਵੁੱਡ ਦੇ ਸਿਤਾਰਿਆਂ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ

Written by  Rupinder Kaler   |  September 12th 2019 05:19 PM  |  Updated: September 12th 2019 05:19 PM

ਬਾਲੀਵੁੱਡ ਦੇ ਸਿਤਾਰਿਆਂ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ

12 ਸਤੰਬਰ ਨੂੰ ਉਹਨਾਂ 21 ਸਿੱਖ ਜਵਾਨਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਾਰਾਗੜ੍ਹੀ ਦੀ ਜੰਗ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ ਸੀ । ਭਾਵੇਂ ਇਸ ਜੰਗ ਵਿੱਚ 21 ਦੇ 21 ਜਵਾਨ ਸ਼ਹੀਦ ਹੋ ਗਏ ਸਨ ਪਰ ਇਸ ਜੰਗ ਵਿੱਚ ਇਹ ਜਵਾਨ ਇਸ ਬਹਾਦਰੀ ਨਾਲ ਲੜੇ ਸਨ ਕਿ 10 ਹਜ਼ਾਰ ਪਠਾਣਾਂ ਨੂੰ ਇਹਨਾਂ ਸਿੰਘਾਂ ਨੇ ਲੋਹੇ ਦੇ ਚਨੇ ਚਬਵਾ ਦਿੱਤੇ ਸਨ । ਇਹ 21 ਸਰਾਦਾਰਾਂ ਦੀ ਬਹਾਦਰੀ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ । ਇਹਨਾਂ ਜਵਾਨਾਂ ਦੀ ਸ਼ਹੀਦੀ ਨੂੰ ਬਾਲੀਵੁੱਡ ਨੇ ਵੀ ਯਾਦ ਕਰਦੇ ਹੋਏ ਸਰਧਾਂਜਲੀ ਦਿੱਤੀ ਹੈ । ਖ਼ਾਸ ਕਰਕੇ ਅਕਸ਼ੇ ਕੁਮਾਰ ਨੇ । ਅਕਸ਼ੇ ਕੁਮਾਰ ਨੇ ਇਹਨਾਂ ਜਵਾਨਾਂ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਤੇ ਪੋਸਟ ਪਾਈ ਹੈ । ਉਹਨਾਂ ਨੇ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਲਿਖਿਆ ਹੈ ‘My tributes to the bravehearts of the 36th Sikh Regiment, 21 Against 10,000...a sacrifice which will forever be etched in the pages of history and our hearts ?? #SaragarhiDay

https://www.instagram.com/p/B2TKGj1Hj5Y/

ਅਕਸ਼ੇ ਕੁਮਾਰ ਵਾਂਗ ਰਣਦੀਪ ਸਿੰਘ ਹੁੱਡਾ ਨੇ ਵੀ ਇਹਨਾਂ 21 ਸ਼ਹੀਦਾਂ ਨੂੰ ਯਾਦ ਕੀਤਾ ਹੈ । ਉਹਨਾਂ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕਰਕੇ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ।

https://www.instagram.com/p/B2TgxJzhq-u/

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਫਿਰੋਜ਼ਪੁਰ ਵਿੱਚ ਇੱਕ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਹੈ ।  ਸਾਰਾਗੜੀ ਮੈਮੋਰੀਅਲ ਗੁਰਦੁਆਰਾ 36 ਸਿੱਖ ਰੈਜੀਮੈਂਟ ਦੇ 21 ਜਵਾਨਾਂ ਦੀ ਯਾਦ ਵਿਚ ਬਣਾਇਆ ਹੈ, ਜਿਨ੍ਹਾਂ ਨੇ 12  ਸਤੰਬਰ 1897 ਨੂੰ ਵਜੀਰਸਤਾਨ ਵਿਚ ਸਾਰਾਗੜੀ ਕਿਲੇ ਦੇ ਬਚਾਅ ਵਿਚ ਸ਼ਹੀਦੀ ਦਿੱਤੀ, ਜਦੋਂ 10 ਹਜਾਰ ਪਠਾਣਾਂ ਦੇ ਹਮਲੇ ਤੋਂ ਕਿਲੇ ਦਾ ਬਚਾਅ ਕਰ ਰਹੇ ਸਨ । ਫਿਰੋਜਸ਼ਾਹ ਵਿਖੇ 36 ਸਿੱਖ ਰੈਜੀਮੈਂਟ ਦੀ ਸਥਾਪਨਾ ਅਪ੍ਰੈਲ 1887  ਨੂੰ ਹੋਈ ਸੀ ।

ਕਰਨਲ ਕੁਕ ਦੀ ਕਮਾਂਡ ਹੇਠ ਜਨਵਰੀ 1897 ਨੂੰ ਰੈਜੀਮੈਂਟ ਫੋਰਟ ਲੋਕ ਹਾਰਡ ਵਿਖੇ ਭੇਜੀ ਗਈ ਜਿਸ ਦੀਆਂ ਸਾਰਾਗੜੀ ਅਤੇ ਗੁਲਿਸਤਾਨ ਮਸ਼ਹੂਰ ਚੌਂਕੀਆਂ ਸਨ । ਸਤੰਬਰ 12 ਨੂੰ ਲਗਭਗ 10  ਹਜਾਰ ਪਠਾਣਾਂ ਨੇ ਸਾਰਾਗੜੀ ਤੋਂ ਇਕ ਹਜ਼ਾਰ ਕਦਮ ਦੇ ਫਾਸਲੇ ਤੇ ਘੇਰਾਬੰਦੀ ਕਰਕੇ ਫਾਇਰਿੰਗ ਸ਼ੁਰੂ ਕਰ ਦਿੱਤੀ । ਉੱਥੇ ਸਿਰਫ 21 ਸਿੱਖ ਜਵਾਨ ਕਿਲ੍ਹੇ ਵਿਚ ਸਨ, ਜਿਨ੍ਹਾਂ ਨੇ ਜਵਾਬੀ ਫਾਇਰ ਕੀਤਾ ਕਿਉਂਕਿ ਬਾਹਰੀ ਮਦਦ ਸੰਭਵ ਨਹੀਂ ਸੀ । ਸਿਪਾਹੀ ਗੁਰਮੁਖ ਸਿੰਘ ਨੇ ਹੋਲੋਗ੍ਰਾਫ ਰਾਹੀਂ ਆਪਣੇ ਕਮਾਂਡਰ ਕਰਨਲ ਨੌਘਟਨ ਨੂੰ ਸੂਚਿਤ ਕੀਤਾ ਕਿ ਕਿਲ੍ਹੇ ਤੇ ਦੁਸ਼ਮਣ ਨੇ ਹਮਲਾ ਕਰ ਦਿੱਤਾ ਹੈ । ਕਮਾਂਡਰ ਦੇ ਹੁਕਮ ਨਾਲ ਇਹਨਾਂ ਜਵਾਨਾਂ ਨੇ ਜਵਾਬੀ ਫਾਇਰ ਜਾਰੀ ਰੱਖਿਆ ।  ਲੜਾਈ 7 ਘੰਟੇ ਜਾਰੀ ਰਹੀ ਅਤੇ ਫਿਰ ਸਿੱਖ ਇਕ ਇਕ ਕਰਕੇ ਸ਼ਹੀਦ ਹੁੰਦੇ ਗਏ ।

OLYMPUS DIGITAL CAMERA

ਲੱਗਭਗ 2 ਵਜੇ ਫੌਜ ਦਾ ਗੋਲੀ ਸਿੱਕਾ ਖਤਮ ਹੋਣ ਲਗਾ ਅਤੇ ਹੋਰ ਸਪਲਾਈ ਕਰਨ ਲਈ ਕਰਨਲ ਨੂੰ ਬੇਨਤੀ ਕੀਤੀ ਗਈ । ਸਪਲਾਈ ਨਹੀਂ ਮਿਲੀ ਪਰ ਜਵਾਨਾਂ ਨੂੰ ਆਪਣੀਆਂ ਬੰਦੂਕਾਂ ਲਾਠੀ ਦੀ ਤਰ੍ਹਾਂ ਵਰਤਨੀਆਂ ਸ਼ੁਰੂ ਕਰ ਦਿੱਤੀਆਂ ਪਰ ਦੁਸ਼ਮਣ ਦੇ ਅੱਗੇ ਗੋਡੇ ਨਹੀਂ ਟੇਕੇ । ਇੱਕ ਇੱਕ ਕਰਕੇ ਫੌਜ ਦੀ ਇਸ ਟੁੱਕੜੀ ਦਾ ਹਰ ਜਵਾਨ ਸ਼ਹੀਦੀ ਦਾ ਜਾਮ ਪੀ ਗਿਆ ਪਰ ਅਖੀਰ ਵਿੱਚ ਹਵਲਦਾਰ ਈਸ਼ਰ ਸਿੰਘ ਰਹਿ ਗਿਆ ।ਆਰਮੀ ਅਥਾਰਟੀ ਮੁਤਾਬਿਕ ਫੌਜ ਦੀ ਇਸ ਟੁੱਕੜੀ ‘ਚੋਂ ਸਿਰਫ ਹਵਲਦਾਰ ਈਸ਼ਰ ਸਿੰਘ ਇੱਕਲਾ ਜਿਉਂਦਾ ਸੀ ਕਿਲ੍ਹੇ ਦੇ ਦਰਵਾਜ਼ੇ ‘ਤੇ ਤਾਇਨਾਤ ਇਸ ਬਹਾਦਰ ਨੇ ਇੱਕਲੇ ਹੀ ਪਠਾਣਾਂ ਦਾ ਰਸਤਾ ਰੋਕੀ ਰੱਖਿਆ ਸੀ । ਅਖੀਰ ਇਸ ਬਹਾਦਰ ਨੇ ਸ਼ਹੀਦੀ ਦਾ ਜਾਮ ਤਾਂ ਪੀ ਲਿਆ ਪਰ ਇਸ ਦੇ ਨਾਲ ਹੀ ਇੱਕ ਮਿਸਾਲ ਵੀ ਕਾਇਮ ਕਰ ਦਿੱਤੀ । ਫਿਰੋਜਸ਼ਾਹ ਮੈਮੋਰੀਅਲ ਗੁਰਦੁਆਰਾ ਫੌਜ ਨੇ ਇਨਾਂ ਬਹਾਦਰ ਜਵਾਨਾਂ ਦੇ ਸਨਮਾਨ ਲਈ 27118 ਰੁਪਏ ਵਿਚ ਬਣਾਇਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network