ਨਹੀਂ ਰਹੇ ਦਿੱਗਜ ਅਦਾਕਾਰ ਵਿਕਰਮ ਗੋਖਲੇ, ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ

written by Lajwinder kaur | November 26, 2022 02:58pm

Vikram Gokhale death news: ਮਨੋਰੰਨਜ ਜਗਤ ਤੋਂ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜੀ ਹਾਂ ਨਾਮੀ ਐਕਟਰ ਵਿਕਰਮ ਗੋਖਲੇ ਜਿਨ੍ਹਾਂ ਦੀ ਹਾਲਤ ਪਿਛਲੇ ਕੁਝ ਦਿਨਾਂ ਤੋਂ ਨਾਜ਼ੁਕ ਚੱਲ ਰਹੀ ਸੀ। ਪਰ ਅੱਜ ਉਨ੍ਹਾਂ ਨੇ ਪੁਣੇ ਦੇ ਹਸਪਤਾਲ ਵਿੱਚ ਅਖੀਰਲਾ ਸਾਹ ਲਿਆ ਹੈ। ਉਨ੍ਹਾਂ ਦੀ ਮੌਤ ਦੀ ਖਬਰ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਦਿੱਗਜ ਅਭਿਨੇਤਾ ਵਿਕਰਮ ਗੋਖਲੇ ਨੂੰ ਕੁਝ ਦਿਨ ਪਹਿਲਾਂ ਹੀ ਪੁਣੇ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ,ਜਿੱਥੇ ਉਹ ਲਾਈਫ ਸੁਪੋਰਟ ਸਿਸਟਮ ‘ਤੇ ਸਨ।

ਹੋਰ ਪੜ੍ਹੋ: ਹੈਕਰ ਨੇ ਫੈਲਾਈ ਪੰਜਾਬੀ ਅਦਾਕਾਰਾ ਨਿਕੀਤ ਢਿੱਲੋਂ ਦੀ ਮੌਤ ਦੀ ਝੂਠੀ ਖਬਰ, ਲਾਈਵ ਆ ਕੇ ਅਦਾਕਾਰਾ ਨੇ ਦੱਸਿਆ ਪੂਰਾ ਸੱਚਾ

Image Source : Google

ਮਸ਼ਹੂਰ ਫਿਲਮ, ਟੈਲੀਵਿਜ਼ਨ ਅਤੇ ਥੀਏਟਰ ਅਦਾਕਾਰ ਵਿਕਰਮ ਗੋਖਲੇ ਦਾ 77 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਵਿਕਰਮ ਗੋਖਲੇ ਨੇ 'ਅਗਨੀਪਥ', 'ਹਮ ਦਿਲ ਦੇ ਚੁਕੇ ਸਨਮ' ਅਤੇ 'ਭੂਲ ਭੁਲਈਆ' ਵਰਗੀਆਂ ਬਲਾਕਬਸਟਰ ਫ਼ਿਲਮਾਂ 'ਚ ਕੰਮ ਕੀਤਾ ਸੀ।

vikram-gokhle- Image Source : Google

ਦੱਸ ਦਈਏ ਕੁਝ ਦਿਨ ਪਹਿਲਾਂ ਅਦਾਕਾਰ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਸੀ। ਪਰ ਉਨ੍ਹਾਂ ਦੇ ਪਰਿਵਾਰ ਨੇ ਸਾਹਮਣੇ ਆ ਕੇ ਪੁਸ਼ਟੀ ਕੀਤੀ ਸੀ ਕਿ ਵਿਕਰਮ ਗੋਖਲੇ ਜ਼ਿੰਦਾ ਹਨ ਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ ਤੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਦੁਆਵਾਂ ਕਰਨ ਦੇ ਲਈ ਕਿਹਾ ਸੀ।

vikram Gokhle- Image Source : Google

 

You may also like