ਮਲਾਇਕਾ-ਅਰਜੁਨ ਦੇ ਰਿਸ਼ਤੇ ਤੋਂ ਖੁਸ਼ ਨਹੀਂ ਹਨ ਪਿਤਾ ਬੋਨੀ ਕਪੂਰ

Written by  Lajwinder kaur   |  December 06th 2018 04:09 PM  |  Updated: December 06th 2018 04:10 PM

ਮਲਾਇਕਾ-ਅਰਜੁਨ ਦੇ ਰਿਸ਼ਤੇ ਤੋਂ ਖੁਸ਼ ਨਹੀਂ ਹਨ ਪਿਤਾ ਬੋਨੀ ਕਪੂਰ

ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੇ ਰਿਸ਼ਤੇ ਨੂੰ ਲੈ ਕੇ ਮੀਡੀਆ ਵਿੱਚ ਖੂਬ ਚਰਚਾ ਹੋ ਰਹੀ ਹਨ। ਪਿਛਲੇ ਦੋ-ਤਿੰਨ ਮਹੀਨੇ ‘ਚ ਦੋਨਾਂ ਨੂੰ ਕਾਫੀ ਵਾਰ ਇੱਕਠੇ ਪਾਰਟੀਆਂ ਅਤੇ ਡਿਨਰ ਕਰਦੇ ਨਜ਼ਰ ਆ ਚੁੱਕੇ ਹਨ। ਇਨ੍ਹਾਂ ਦੋਨਾਂ ਨੂੰ ਕਈ ਵਾਰ ਉਨ੍ਹਾਂ ਦੇ ਰਿਲੇਸ਼ਨ ਦੇ ਬਾਰੇ ਪੁੱਛਿਆ ਗਿਆ ਪਰ ਕਿਸੇ ਨੇ ਵੀ ਪਿਆਰ ਵਿੱਚ ਹੋਣ ਦੀ ਗੱਲ ਨਹੀਂ ਕਬੂਲੀ ਹੈ।Boney Kapoor Not Happy With Arjun-Malaika Relationship ਹੋਰ ਪੜ੍ਹੋ: ਫਿਲਮ ‘ਕੇਦਾਰਨਾਥ’ ਦਾ ਟੀਜਰ ਰਿਲੀਜ਼, ਸਾਰਾ ਅਲੀ ਖਾਨ ਨੇ ਸਭ ਨੂੰ ਪਾਇਆ ਪੜਨੇ, ਦੇਖੋ ਵੀਡਿਓ 

ਉਥੇ ਹੀ ਮਲਾਇਕਾ ਦੇ ਨਾਲ ਰਿਸ਼ਤੇ ਨੂੰ ਲੈ ਕੇ ਚਾਚਾ ਅਨਿਲ ਕਪੂਰ ਦਾ ਬਿਆਨ ਸਾਹਮਣੇ ਆ ਗਿਆ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ‘ਚ ਅਨਿਲ ਕਪੂਰ ਨੇ ਭਤੀਜੇ ਅਰਜੁਨ ਅਤੇ ਮਲਾਇਕਾ ਦੇ ਰਿਸ਼ਤੇ ਨੂੰ ਗਰੀਨ ਸਿਗਨਲ ਦੇ ਦਿੱਤੇ ਹੈ। ਉਨ੍ਹਾਂ ਨੇ ਜਿਸ ਤਰ੍ਹਾਂ ਜਵਾਬ ਦਿੱਤਾ ਹੈ ਉਸ ਤੋਂ ਤਾਂ ਅਜਿਹਾ ਲੱਗਦਾ ਹੈ ਕਿ ਉਹ ਇਸ ਰਿਸ਼ਤੇ ਤੋਂ ਖੁਸ਼ ਹਨ।Boney Kapoor Not Happy With Arjun-Malaika Relationship

ਅਨਿਲ ਕਪੂਰ ਨੇ ਜਵਾਬ ਦਿੰਦੇ ਹੋਏ ਕਿਹਾ, ‘ਜੇਕਰ ਮੇਰਾ ਭਤੀਜਾ ਖੁਸ਼ ਹੈ ਤਾਂ ਮੈਂ ਵੀ ਖੁਸ਼ ਹਾਂ। ਇਸ ਮਾਮਲੇ ਉੱਤੇ ਫਿਲਹਾਲ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ ਇੱਕ ਪਰਿਵਾਰ ਦੇ ਤੌਰ ਤੇ ਅਰਜੁਨ ਦੀ ਜ਼ਿੰਦਗੀ ਵਿੱਚ ਖੁਸ਼ੀ ਆਵੇ ਤਾਂ ਉਸ ‘ਚ ਮੈਨੂੰ ਵੀ ਖੁਸ਼ੀ ਹੋਵੇਗੀ।‘ ਪਰ ਉਹਨਾਂ ਦੇ ਜਵਾਬ ਤੋਂ ਅਜਿਹਾ ਲੱਗਿਆ ਕਿ ਅਰਜੁਨ-ਮਲਾਇਕਾ ਦੀ ਮਰਜੀ ਦੇ ਬਿਨਾਂ ਉਹ ਖੁੱਲ੍ਹ ਕੇ ਇਸ ਖੁਸ਼ੀ ਦਾ ਇਜ਼ਹਾਰ ਨਹੀਂ ਕਰਨਾ ਚਾਹੁੰਦੇ।Boney Kapoor Not Happy With Arjun-Malaika Relationship

 ਹੋਰ ਪੜ੍ਹੋ: ਹੁਣ ਮੋਗਲੀ ‘ਚ ਲੱਗੇਗਾ ਬਾਲੀਵੁੱਡ ਦਾ ਤੜਕਾ, ਦੇਖੋ ਬਾਲੀਵੁੱਡ ਦਾ ਕਿਹੜਾ ਸਿਤਾਰਾ ਨਿਭਾਏਗਾ ਕਿਸ ਦਾ ਕਿਰਦਾਰ

ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਹੀ ਦੋਵਾਂ ਨੇ ਇੱਕਠੇ ਨਵਾਂ ਘਰ ਖਰੀਦਣ ਦੀਆਂ ਖਬਰਾਂ ਆਈਆਂ ਸਨ। ਮਲਾਇਕਾ ਅਤੇ ਅਰਜੁਨ ਦੇ ਰਿਸ਼ਤੇ ਤੋਂ ਪਿਤਾ ਬੋਨੀ ਕਪੂਰ ਖੁਸ਼ ਨਹੀਂ ਹਨ। ਜਦੋਂ ਦੋ ਸਾਲ ਪਹਿਲਾਂ ਦੋਨਾਂ ਦੇ ਰਿਸ਼ਤੇ ਦੀ ਖਬਰ ਸਾਹਮਣੇ ਆਈ ਸੀ ਤਾਂ ਬੋਨੀ ਨੇ ਅਰਜੁਨ ਨੂੰ ਕਿਹਾ ਸੀ ਕਿ ਉਹ ਮਲਾਇਕਾ ਤੋਂ ਦੂਰ ਰਹਿਣ। ਦੱਸ ਦਈਏ ਕਿ ਪਿਤਾ ਬੋਨੀ ਕਪੂਰ ਨੂੰ ਡਰ ਸੀ ਕਿ ਸਲਮਾਨ ਖਾਨ ਦੀ ਭਰਜਾਈ ਨੂੰ ਡੇਟ ਕਰਨ ਦੇ ਚਲਦੇ ਅਰਜੁਨ ਦਾ ਕਰਿਅਰ ਖ਼ਰਾਬ ਹੋ ਸਕਦਾ ਹੈ। ਉਥੇ ਹੀ ਸਲਮਾਨ ਖਾਨ ਵੀ ਇਸ ਰਿਸ਼ਤੇ ਨੂੰ ਲੈ ਕੇ ਕਾਫ਼ੀ ਨਰਾਜ਼ ਸਨ। ਜਿਸ ਕਰਕੇ ਸਲਮਾਨ ਨੇ ਅਰਜੁਨ ਤੋਂ ਦੂਰੀਆਂ ਬਣਾ ਲਈਆਂ ਸਨ। ਉਧਰ ਇਹ ਖਬਰਾਂ ਸੀ ਕਿ ਮਲਾਇਕਾ-ਅਰਜੁਨ ਦੀਆਂ ਕਰੀਬੀਆਂ ਦੇ ਕਾਰਨ ਹੀ ਅਰਬਾਜ-ਮਲਾਇਕਾ ਦਾ ਤਲਾਕ ਹੋਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network